ਹੈਵ ਏ ਹਾਰਟ ਫਾਊਂਡੇਸ਼ਨ (ਲੁਧਿਆਣਾ), ਇੱਕ ਗੈਰ ਸਰਕਾਰੀ ਸੰਗਠਨ ਨੇ ਦਿਲ ਦੀਆਂ 300 ਸਫਲ ਸਰਜਰੀਆਂ ਦਾ ਜਸ਼ਨ ਮਨਾਉਣ ਲਈ ਸੋਮਵਾਰ ਸ਼ਾਮ ਨੂੰ ਨਹਿਰੂ ਸਿਧਾਂਤ ਕੇਂਦਰ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ। ਇਸ ਸਮਾਗਮ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਸਨ। ਸੁਰਭੀ ਮਲਿਕ, ਡਿਪਟੀ ਕਮਿਸ਼ਨਰ, ਲੁਧਿਆਣਾ; ਮਨਦੀਪ ਸਿੰਘ ਸਿੱਧੂ, ਪੁਲਿਸ ਕਮਿਸ਼ਨਰ, ਲੁਧਿਆਣਾ; ਮਨੋਹਰ ਡੀ ਚਟਲਾਨੀ, ਹੈਵ ਏ ਹਾਰਟ ਫਾਊਂਡੇਸ਼ਨ, ਬੈਂਗਲੁਰੂ; ਅਤੇ ਬਲਬੀਰ ਕੁਮਾਰ, ਪ੍ਰਧਾਨ, ਹੈਵ ਏ ਹਾਰਟ ਫਾਊਂਡੇਸ਼ਨ (ਲੁਧਿਆਣਾ) ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹੈਵ ਏ ਹਾਰਟ ਫਾਊਂਡੇਸ਼ਨ (ਲੁਧਿਆਣਾ) ਇੱਕ ਐਨਜੀਓ ਹੈ ਜਿੱਥੇ -ਹਰ ਜ਼ਿੰਦਗੀ ਮਾਅਨੇ ਰੱਖਦੀ ਹੈ-। ਉਨ੍ਹਾਂ ਕਿਹਾ ਕਿ ਇਹ ਐਨਜੀਓ 1 ਦਿਨ ਤੋਂ 16 ਸਾਲ ਦੀ ਉਮਰ ਦੇ ਕਮਜ਼ੋਰ ਬੱਚਿਆਂ ਲਈ ਜੀਵਨ-ਰੱਖਿਅਕ ਦਿਲ ਦੀ ਸਰਜਰੀ ਅਤੇ ਇਲਾਜ ਨੂੰ ਪਹੁੰਚਯੋਗ ਬਣਾਉਣ ਦੇ ਮਿਸ਼ਨ ਤੇ ਕੰਮ ਕਰ ਰਹੀ ਹੈ, ਕੁਝ ਖਾਸ ਮਾਮਲਿਆਂ ਵਿੱਚ ਉਮਰ ਦੀ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਫਾਊਂਡੇਸ਼ਨ ਨੇ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ, ਲੁਧਿਆਣਾ ਸਮੇਤ ਲੁਧਿਆਣਾ, ਗੁਰੂਗ੍ਰਾਮ ਅਤੇ ਬੈਂਗਲੁਰੂ ਦੇ ਨਾਮਵਰ ਹਸਪਤਾਲਾਂ ਦੇ ਪ੍ਰਸਿੱਧ ਮੈਡੀਕਲ ਮਾਹਿਰਾਂ ਨਾਲ ਭਾਈਵਾਲੀ ਕੀਤੀ ਹੈ। ਅਰੋੜਾ ਨੇ ਕਿਹਾ ਕਿ ਇਹ ਫਾਊਂਡੇਸ਼ਨ ਲਈ ਸੱਚਮੁੱਚ ਪ੍ਰਸ਼ੰਸਾ ਦੀ ਗੱਲ ਹੈ ਕਿ ਇਸ ਦੇ ਲੁਧਿਆਣਾ ਚੈਪਟਰ ਨੇ 300 ਮਰੀਜ਼ਾਂ ਦੇ ਜੀਵਨ ਨੂੰ ਬਦਲਣ ਵਾਲੀਆਂ ਸਰਜਰੀਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ, ਜਿਸ ਨਾਲ ਉਨ੍ਹਾਂ ਨੂੰ ਇੱਕ ਸਿਹਤਮੰਦ ਅਤੇ ਰੋਗ ਮੁਕਤ ਜੀਵਨ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਫਾਊਂਡੇਸ਼ਨ ਦੇ ਬੈਂਗਲੁਰੂ ਚੈਪਟਰ ਨੇ 15,000 ਮਰੀਜ਼ਾਂ ਲਈ ਸਫਲਤਾਪੂਰਵਕ ਸਰਜਰੀਆਂ ਕੀਤੀਆਂ ਹਨ, ਜੋ ਅਸਲ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਜਾਨ ਬਚਾਉਣਾ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਕਿਸੇ ਦੀ ਜਾਨ ਬਚਾਉਣ ਦਾ ਮਤਲਬ ਪੂਰੇ ਪਰਿਵਾਰ ਨੂੰ ਬਚਾਉਣਾ ਹੈ। ਇਸ ਤੋਂ ਇਲਾਵਾ, ਅਰੋੜਾ ਨੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਇੱਕ ਮੀਲ ਪੱਥਰ ਹਾਸਲ ਕਰਨ ਲਈ ਹੈਵ ਏ ਹਾਰਟ ਫਾਊਂਡੇਸ਼ਨ ਲੁਧਿਆਣਾ ਦੇ ਸੰਸਥਾਪਕ ਅਤੇ ਪ੍ਰਧਾਨ ਬਲਬੀਰ ਅਰੋੜਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬਲਬੀਰ ਅਰੋੜਾ ਦੀ ਪ੍ਰਧਾਨਗੀ ਹੇਠ ਫਾਊਂਡੇਸ਼ਨ ਦਾ ਲੁਧਿਆਣਾ ਚੈਪਟਰ ਭਵਿੱਖ ਵਿਚ ਵੀ ਪੀੜਤ ਮਨੁੱਖਤਾ ਦੀ ਸੇਵਾ ਕਰਦਾ ਰਹੇਗਾ। ਉਨ੍ਹਾਂ ਦਾਨੀ ਸੱਜਣਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਸ ਸਫ਼ਲਤਾ ਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਹੋਰ ਐਨ.ਜੀ.ਓਜ਼ ਨੂੰ ਨੇਕ ਕੰਮ ਲਈ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਮਨੋਹਰ ਡੀ ਚਟਲਾਨੀ, ਹੈਵ ਏ ਹਾਰਟ ਫਾਊਂਡੇਸ਼ਨ, ਬੈਂਗਲੁਰੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇੱਕ ਅਜਿਹੀ ਦੁਨੀਆਂ ਵਿੱਚ ਵਿਸ਼ਵਾਸ ਕਰਦੇ ਹਨ ਜਿੱਥੇ ਜਾਤ, ਨਸਲ ਜਾਂ ਧਰਮ ਕਦੇ ਵੀ ਕਿਸੇ ਵਿਅਕਤੀ ਦੀ ਭਲਾਈ ਦੇ ਰਾਹ ਵਿੱਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹੋ ਵਜ੍ਹਾ ਹੈ ਕਿ ਫਾਊਂਡੇਸ਼ਨ ਆਪਣੀਆਂ ਸੇਵਾਵਾਂ ਬਿਨਾਂ ਸ਼ਰਤ ਦਿੰਦੀ ਹੈ ਅਤੇ ਜੀਵਨ ਬਚਾਉਣ ਦੀਆਂ ਪ੍ਰਕਿਰਿਆਵਾਂ ਦਾ ਸਾਰਾ ਵਿੱਤੀ ਬੋਝ ਆਪਣੇ ਮੋਢੇ ਨਾਲ ਲੈਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਸਿਰਫ਼ ਇੱਕ ਕੋਸ਼ਿਸ਼ ਨਹੀਂ ਹੈ ਸਗੋਂ ਸਮਾਜ ਵਿੱਚ ਸਾਰਥਕ ਢੰਗ ਨਾਲ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਇੱਛਾ ਦਾ ਪ੍ਰਮਾਣ ਹੈ। ਉਨ੍ਹਾਂ ਲੋਕਾਂ ਨੂੰ ਇਸ ਨੇਕ ਕਾਰਜ ਵਿੱਚ ਸਮਰਥਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਚਟਲਾਨੀ ਨੇ ਸਫਲ ਇਲਾਜ ਕੀਤੇ ਗਏ ਲੋਕਾਂ ਦੀਆਂ ਪਰਦੇ ਦੇ ਪਿੱਛੇ ਦੀਆਂ ਕੁਝ ਕਹਾਣੀਆਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਫਾਊਂਡੇਸ਼ਨ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਸਖ਼ਤ ਲੋੜ ਵਾਲੇ ਬੱਚਿਆਂ ਅਤੇ ਪਰਿਵਾਰਾਂ ਨੂੰ ਉਮੀਦ ਅਤੇ ਇਲਾਜ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਆਰਾ ਸੰਚਾਲਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਦਾ ਮੁੱਖ ਫੋਕਸ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਲਈ ਦਿਲ ਦੀਆਂ ਸਰਜਰੀਆਂ ਨੂੰ ਸਪਾਂਸਰ ਕਰਨ ਤੇ ਹੈ ਜਿਨ੍ਹਾਂ ਵਿਚ ਬੱਚਿਆਂ ਤੇ ਖਾਸ ਜ਼ੋਰ ਦਿੱਤਾ ਗਿਆ ਹੈ। ਸੁਰਭੀ ਮਲਿਕ, ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਵੀ ਫਾਊਂਡੇਸ਼ਨ ਵੱਲੋਂ ਨਿਭਾਈਆਂ ਗਈਆਂ ਨਿਰਸਵਾਰਥ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਬਿਪਿਨ ਗੁਪਤਾ, ਸਕੱਤਰ, ਡੀਐਮਸੀਐਚ ਮੈਨੇਜਿੰਗ ਸੋਸਾਇਟੀ, ਲੁਧਿਆਣਾ ਅਤੇ ਡਾਕਟਰਾਂ ਜਿਨ੍ਹਾਂ ਵਿਚ ਡਾ. ਬਿਸ਼ਵ ਮੋਹਨ, ਡਾ: ਵਿਲੀਅਮ ਭੱਟੀ, ਡਾਇਰੈਕਟਰ, ਸੀਐਮਸੀਐਚ, ਲੁਧਿਆਣਾ ਅਤੇ ਡਾ: ਸੰਦੀਪ ਪੁਰੀ, ਪ੍ਰਿੰਸੀਪਲ, ਡੀਐਮਸੀਐਚ, ਲੁਧਿਆਣਾ, ਅਤੇ ਫਾਊਂਡੇਸ਼ਨ ਨੂੰ ਦਾਨ ਦੇਣ ਵਾਲੇ ਦਾਨੀਆਂ ਜਿਨ੍ਹਾਂ ਵਿਚ ਹੇਮੰਤ ਸੂਦ (ਫਿੰਡੋਕ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ) ਅਤੇ ਰਿਤੇਸ਼ ਅਰੋੜਾ (ਆਰਪੀਆਈਐਲ) ਸ਼ਾਮਲ ਸਨ, ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ।
Mp-Sanjeev-Arora-Cp-Dc-Join-have-A-Heart-Foundation-On-300-Free-Heart-Surgeries-Celebration-Event
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)