ਡਾਕਟਰ ਕੋਟਨੀਸ ਐਕੀਊਪੈਂਚਰ ਹਸਪਤਾਲ ਸਲੇਮ ਟਾਬਰੀਲੁਧਿਆਣਾ ਦੇ ਵਿਚ ਅੱਜ ਮਨੇਜਮੈਂਟ ਕਮੇਟੀ ਦੀ ਸਾਲਾਨਾ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਮਿੱਤੀ 9ਅਤੇ10 ਦਸੰਬਰ 2022 ਨੂੰ ਮਹਾਂਨ ਭਾਰਤੀ ਅੰਤਰਰਾਸ਼ਟਰੀ ਸੁਤੰਤਰਤਾ ਸੇਨਾਨੀ ਅਤੇ ਹਿੰਦ-ਚੀਨ ਦੋਸਤੀ ਦੇ ਪ੍ਰਤੀਕ ਦੁਵਾਰਕਾ ਨਾਥ ਕੋਟਨੀਸ ਦੀ 80ਵੀ ਬਰਸੀ ਉੱਤੇ ਲੁਧਿਆਣਾ ਵਿੱਚ 2 ਦਿਨ ਦਾ ਪ੍ਰੋਗ੍ਰਾਮ ਕਾਰਨ ਦੀ ਸਹਿਮਤੀ ਦਿੱਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਸੰਸਥਾ ਦੇ ਮੁਖੀ ਡਾਕਟਰ ਜੀ. ਐਸ. ਮੱਕੜ ਦੀ ਅਗਵਾਈ ਹੇਠ ਮਿਤੀ 9 ਦਸੰਬਰ 2022 ਨੂੰ ਮੁਫ਼ਤ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਕੋਵਿਡ19 ਬਿਮਾਰੀ ਮਾੜੇ ਪ੍ਰਭਾਵ ਨੂੰ ਦੂਰ ਕਰਨ ਲਈ, ਸਰੀਰ ਵਿੱਚ ਦਰਦ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ, ਨੀਂਦ ਨਾ ਆਉਣਾ, ਫੇਫੜਿਆਂ ਸਮੱਸਿਆਵਾਂ, ਅਤੇ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭਾਰਤ ਵਿਚ ਮੈਡੀਕਲ ਐਕੀਊਪੈਚਰ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਨਵੀਂਆਂ ਤਕਨੀਕਾਂ ਸਿਖਾਉਣ ਲਈ 10 ਦਸੰਬਰ 2022 ਨੂੰ ਇੱਕ ਮੁਫ਼ਤ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਸੈਮੀਨਾਰ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਐਕੀਊਪੈਚਰ ਤਕਨੀਕਾਂ ਦੇ ਮਾਹਿਰ ਡਾਕਟਰ ਨਵੀ ਐਕੀਉਪੈਚਰ ਮੈਡੀਕਲ ਵਿਧੀ ਵਾਰੇ ਮੁਫ਼ਤ ਜਾਣਕਾਰੀ ਦੇਣਗੇ ਇਹ ਜਾਣਕਾਰੀ ਡਾਕਟਰ ਇੰਦਰਜੀਤ ਸਿੰਘ (ਡਾਇਰੈਕਟਰ ਡਾਕਟਰ ਕੋਟਨੀਸ) ਹਸਪਤਾਲ ਵਲੋਂ ਦਿੱਤੀ ਜਾਵੇਗੀ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਯੁਕਤ ਰਾਸ਼ਟਰ ਸੰਗ ਦੇ ਸਹਿਯੋਗ ਨਾਲ 20ਅਕਤੂਬਰ 2022 ਨੂੰ ਦੇਸ਼ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਚਲਾਏ ਜਾ ਰਹੇ ਮਿਸ਼ਨ ਲਾਈਫ ਬਾਰੇ ਜਾਣਕਾਰੀ ਦਿੱਤੀ ਗਈ। ਸੰਸਾਰ ਨੂੰ ਅੱਜ ਜਲਵਾਯੂ ਪਰਿਵਰਤਨ ਦਾ ਸਾਮਨਾ ਕਰ ਰਿਹਾ ਹੈ। ਪਰਿਵਰਤਨ ਦੇ ਸੰਕਟ ਤੋਂ ਛੁਟਕਾਰਾ ਪਾਉਣ ਲਈ ਮੁਫ਼ਤ ਕੈਂਪ ਅਤੇ ਸਿਖਲਾਈ ਦੇ ਆਯੋਜਨ ਬਾਰੇ ਸਹਿਮਤੀ ਪਾਸ ਕੀਤਾ ਗਿਆ।
Dr-Dn-Kotnis-Hospital-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)