ਡਾ. ਡੀ.ਐਨ. ਕੋਟਨੀਸ ਦੀ 83ਵੀਂ ਪੁਣਯਤੀਥੀ ਅਤੇ ਮਹਾਨ ਆਜ਼ਾਦੀ ਸੈਨਾਨੀ ਸ. ਗਿਆਨ ਸਿੰਘ ਢੀਂਗਰਾ ਵੱਲੋਂ ਸਥਾਪਿਤ ਡਾ. ਡੀ.ਐਨ. ਕੋਟਨੀਸ ਐਕਯੂਪੰਕਚਰ ਹਸਪਤਾਲ ਦੇ 51ਵੇਂ ਸਾਲ ਵਿੱਚ ਪ੍ਰਵੇਸ਼ ਦੇ ਮੌਕੇ ਸ਼ਰਧਾਂਜਲੀ ਦਿੱਤੀ

Dec9,2025 | Jagrati Lahar Bureau | Ludhiana

ਹਿੰਦ-ਚੀਨ ਦੋਸਤੀ ਦੇ ਪ੍ਰਤੀਕ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਡਾ. ਡੀ.ਐਨ. ਕੋਟਨੀਸ ਦੀ 83ਵੀਂ ਪੁਣਯਤੀਥੀ ਅਤੇ ਮਹਾਨ ਆਜ਼ਾਦੀ ਸੈਨਾਨੀ ਸ. ਗਿਆਨ ਸਿੰਘ ਢੀਂਗਰਾ ਵੱਲੋਂ ਸਥਾਪਿਤ ਡਾ. ਡੀ.ਐਨ. ਕੋਟਨੀਸ ਐਕਯੂਪੰਕਚਰ ਹਸਪਤਾਲ ਦੇ 51ਵੇਂ ਸਾਲ ਵਿੱਚ ਪ੍ਰਵੇਸ਼ ਦੇ ਮੌਕੇ ਉਨ੍ਹਾਂ ਦੀ ਪ੍ਰਤਿਮਾ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡਾਕਟਰਾਂ, ਸਟਾਫ ਅਤੇ ਸਟੂਡੈਂਟਸ ਨੇ ਮਨੁੱਖਤਾ ਦੀ ਭਲਾਈ ਲਈ ਡਾ. ਕੋਟਨੀਸ ਦੇ ਦਿਖਾਏ ਰਸਤੇ ’ਤੇ ਚੱਲਣ ਦਾ ਸੰਕਲਪ ਲਿਆ। ਹਸਪਤਾਲ ਦੇ ਡਾਇਰੈਕਟਰ ਡਾ. ਇੰਦ੍ਰਜੀਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਿੱਚ ਡਾ. ਕੋਟਨੀਸ ਦਾ ਨਾਮ ਸਬ ਤੋਂ ਪਹਿਲਾਂ ਆਉਂਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਚੀਨ ਵਿੱਚ ਘਾਤਕ ਬਿਮਾਰੀਆਂ ਫੈਲੀਆਂ ਹੋਈਆਂ ਸਨ ਤਾਂ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਪੰਡਤ ਜਵਾਹਰਲਾਲ ਨੇਹਰੂ ਦੀ ਅਗਵਾਈ ’ਚ ਭਾਰਤ ਤੋਂ ਪੰਜ ਡਾਕਟਰਾਂ ਦਾ ਦਲ ਚੀਨ ਭੇਜਿਆ ਗਿਆ ਸੀ, ਜਿਸ ਵਿੱਚ ਡਾ. ਕੋਟਨੀਸ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਸਾਥੀ ਡਾਕਟਰਾਂ ਨਾਲ ਮਿਲ ਕੇ ਚੀਨ ਦੇ ਲੋਕਾਂ ਦਾ ਇਲਾਜ ਕੀਤਾ ਅਤੇ ਆਖ਼ਿਰਕਾਰ ਮਨੁੱਖਤਾ ਦੀ ਖ਼ਾਤਰ ਆਪਣੀ ਜ਼ਿੰਦਗੀ ਤੱਕ ਨਿਛਾਵਰ ਕਰ ਦਿੱਤੀ। ਉਨ੍ਹਾਂ ਦੀ ਯਾਦ ਵਿੱਚ ਚੀਨ ਦੂਤਾਵਾਸ ਨਵੀਂ ਦਿੱਲੀ ਦੇ ਸਹਿਯੋਗ ਨਾਲ ਦੇਸ਼ ਦੀਆਂ 21 ਸੂਬਿਆਂ ਵਿੱਚ ਮੁਫ਼ਤ ਐਕਯੂਪੰਕਚਰ ਜਾਂਚ ਕੈਂਪ ਲਗਾਏ ਜਾ ਰਹੇ ਹਨ, ਜਿੱਥੇ 18 ਹਜ਼ਾਰ ਤੋਂ ਵੱਧ ਮਰੀਜ਼ ਲਾਭ ਪ੍ਰਾਪਤ ਕਰ ਚੁੱਕੇ ਹਨ। ਅੱਜ ਹਸਪਤਾਲ ਦੇ 50 ਸਾਲ ਪੂਰੇ ਹੋਣ ਦੇ ਉਪਲੱਖ ਵਿੱਚ ਲੁਧਿਆਣਾ ਐਕਯੂਪੰਕਚਰ ਮੈਡੀਕਲ ਕਾਲਜ ਵੱਲੋਂ ਮੁਫ਼ਤ ਐਕਯੂਪੰਕਚਰ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਹਸਪਤਾਲ ਬਹੁਤ ਰਿਆਯਤੀ ਦਰਾਂ ’ਤੇ ਅਸਾਧ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ ਅਤੇ ਮਨੁੱਖਤਾ ਦੀ ਸੇਵਾ ਦੇ ਮਿਸ਼ਨ ਨੂੰ ਅੱਗੇ ਵਧਾ ਰਿਹਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਸ. ਇਕਬਾਲ ਸਿੰਘ ਗਿੱਲ (IPS), ਜਸਵੰਤ ਸਿੰਘ ਝਾਫਾ, ਪ੍ਰਧਾਨ ਸਰਬਤ ਦਾ ਭਲਾ ਟਰੱਸਟ (ਲੁਧਿ), ਅਸ਼ਵਨੀ ਵਰਮਾ, ਬ੍ਰਿਜਮੋਹਨ (DSP), ਡਾ. ਰਘਬੀਰ ਸਿੰਘ, ਡਾ. ਬਲਜਿੰਦਰ ਢਿੱਲੋਂ, ਮਨੀਸ਼ਾ, ਗਗਨ ਭਾਟੀਆ, ਤਰਸੇਮ ਲਾਲ, ਸੁਸ਼ੀਲ ਸੂਦ ਅਤੇ ਸਟੂਡੈਂਟਸ ਨੇ ਡਾ. ਕੋਟਨੀਸ ਅਤੇ ਗਿਆਨ ਸਿੰਘ ਢੀਂਗਰਾ ਦੀਆਂ ਪ੍ਰਤਿਮਾਵਾਂ ’ਤੇ ਮਾਲੇ ਅਰਪਿਤ ਕੀਤੇ। ਮੀਨੂ, ਅਨੁ ਚਾਵਲਾ, ਰਿਤਿਕਾ, ਰਿਤੂ, ਅਮਨਦੀਪ ਆਦਿ ਵੀ ਇਸ ਮੌਕੇ ਮੌਜੂਦ ਸਨ।


Powered by Froala Editor

Dr-Dn-Kotnis-Hospital-Ludhiana-Acupuncture-Treatment-Painless-Therapy-



TOP HEADLINES


*ਵਿਜੀਲੈਂਸ ਬਿਊਰੋ ਨੇ ਸੀਨੀਅਰ ਕਾਂਸਟੇਬਲ ਨੂੰ 5,000 ਰੁਪਏ ਰਿਸ਼
ਰੋਕਥਾਮ ਤੋਂ ਸੁਰੱਖਿਆ ਵੱਲ: ਵਿਸ਼ਵ ਮਲੇਰੀਆ ਦਿਵਸ ਮੌਕੇ ਲੁਧਿਆਣਾ
*ਪੀ.ਏ.ਯੂ ਲੁਧਿਆਣਾ ਵਿੱਚ ਸਿਵਲ ਡਿਫੈਂਸ ਮੌਕ ਡ੍ਰਿਲ ਸਫਲਤਾਪੂਰਵਕ
*ਭਾਜਪਾ ਦੀਆਂ ਕਾਰਵਾਈਆਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਅਤੇ
ਜਦੋਂ ਤੋਂ ਬੇਅਦਬੀ ਵਿਰੋਧੀ ਕਾਨੂੰਨ ਬਣਿਆ ਹੈ, ਭਾਜਪਾ ਮੈਨੂੰ ਕਮਜ
*ਆਪ ਆਗੂਆਂ ਦੇ ਘਰਾਂ 'ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮ
*ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਂਚ ਅਨੁਸਾਰ ਸਤਲੁਜ ‘ਚ ਮੱ
ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ: ਹਰਜੀਤ ਸਿੰਘ ਪੰ
ਸੁਨੀਲ ਜਾਖੜ ਵੱਲੋਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸੰਸਦਾਂ ਦਾ
ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ ਆਪ ਪਾਰਟੀ ਦੇ ਰੁਖ ਦੇ ਵਿਰੋਧ ਵ
*ਪੰਜਾਬ ਨੇ ਲਗਾਤਾਰ ਚੌਥੇ ਸਫਲ ਸੀਜ਼ਨ 'ਚ ਨਾਲੋ-ਨਾਲ ਖ਼ਰੀਦ ਤੇ ਅ
*ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਸਵੈ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਨੇ ਜਿਲ੍ਹਾ ਹਸਪਤਾਲ ਦਾ
*ਪੰਜਾਬ ਸਰਕਾਰ ਐਨ.ਆਰ.ਆਈ. ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ
ਡੀ.ਆਈ.ਜੀ. ਕੁਲਦੀਪ ਚਾਹਲ ਵੱਲੋਂ ਕ੍ਰਾਈਮ ਰਿਵਿਊ ਮੀਟਿੰਗ ਨਸ਼ਾ ਤ
*ਜੇਲ੍ਹ ਮੰਤਰੀ ਵੱਲੋਂ ਪਟਿਆਲਾ ਸੈਂਟਰਲ ਜੇਲ੍ਹ ਵਿਖੇ “ਉਜਾਲਾ ਨਰਸ
ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕ
*ਵਾਇਰਲ ਵੀਡੀਓ ਤੋਂ ਸ਼ੁਰੂ ਹੋਇਆ ਮਿਸ਼ਨ, ਗਰੀਬ ਪਰਿਵਾਰ ਤੱਕ ਪਹੁ
ਪੁਲਿਸ ਨੇ ਭਾਜਪਾ ਆਗੂ ਸਰਪੰਚ ਤੋ 50 ਲੱਖ ਰੁਪਏ ਦੀ ਫਰੌਤੀ ਮੰਗਣ
ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਟੁਰਕੂ ਨਾਲ ਪੰਜਾਬ ਦੀ ਭਾਈਵਾਲੀ ਵ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49911889

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us