ਐਨ.ਜੀ.ਓ, ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (SOCH) ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਆਯੋਜਨ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਐਨ.ਜੀ.ਓ, ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (SOCH) ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ 3-4 ਫਰਵਰੀ, 2024 ਨੂੰ ਨਹਿਰੂ ਰੋਜ਼ ਗਾਰਡਨ ਵਿਖੇ ਤੀਜਾ ਵਾਤਾਵਰਣ ਸੰਭਾਲ ਮੇਲਾ ਲਗਾਇਆ ਜਾ ਰਿਹਾ ਹੈ। ਮੇਲੇ ਦੇ ਵੇਰਵਿਆਂ ਦਾ ਐਲਾਨ ਸਰਕਟ ਹਾਊਸ ਲੁਧਿਆਣਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਜਿੱਥੇ ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਮੇਲੇ ਵਿੱਚ ਵਾਤਾਵਰਣ ਦੀ ਸੰਭਾਲ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ 100 ਤੋਂ ਵੱਧ ਸਟਾਲ ਹੋਣਗੇ, ਜਿਵੇਂ ਕਿ ਵਿਰਾਸਤੀ ਰੁੱਖ ਲਗਾਉਣਾ, ਪਾਣੀ ਦੀ ਸੰਭਾਲ, ਮਿੱਟੀ ਦੀ ਸੰਭਾਲ, ਜੈਵਿਕ ਘਰੇਲੂ ਬਗੀਚੀ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਖਾਦ, ਪ੍ਰਦੂਸ਼ਣ ਮੁਕਤ ਵੀਹਕਲ, ਹਵਾ ਪ੍ਰਦੂਸ਼ਣ ਘਟਾਉਣ, ਆਵਾਜ਼ ਪ੍ਰਦੂਸ਼ਣ, ਵਾਤਾਵਰਣ ਅਨੁਕੂਲ ਪੈਕੇਜਿੰਗ, ਊਰਜਾ ਸੰਭਾਲ, ਸੂਰਜੀ ਊਰਜਾ, ਸਿਹਤਮੰਦ ਜੀਵਨ ਸ਼ੈਲੀ ਉਤਪਾਦ, ਮੋਟੇ ਅਨਾਜ ਅਤੇ ਮਨੁੱਖੀ ਸਿਹਤ ਸੰਬੰਧੀ ਆਦਿ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰ ਰਹੇ ਸਮੂਹ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਮੇਲੇ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਇਹ ਮੇਲਾ ਗੁਰੂ ਸਹਿਬ ਚੈਰੀਟੇਬਲ ਟਰੱਸਟ, ਖੋਸਾ ਕੋਟਲਾ, ਮੋਗਾ, ਅਪਣੀ ਖੇਤੀ, ਪੰਜਾਬੀ ਫਿਲਮ ਐਂਡ ਟੈਲੀਵਿਜ਼ਨ ਆਰਟਿਸਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਸੋਸਾਇਟੀ ਦੇ ਸਰਪ੍ਰਸਤ ਸੰਤ ਗੁਰਮੀਤ ਸਿੰਘ ਜੀ ਨੇ ਕਿਹਾ ਕਿ ਗੁਰਬਾਣੀ ਨੇ ਹਵਾ, ਪਾਣੀ ਅਤੇ ਧਰਤੀ ਨੂੰ ਕ੍ਰਮਵਾਰ ਗੁਰੂ, ਪਿਤਾ ਅਤੇ ਮਾਤਾ ਦਾ ਦਰਜਾ ਦਿੱਤਾ ਹੈ ਅਤੇ ਇਨ੍ਹਾਂ ਉਪਦੇਸ਼ਾਂ ਨੂੰ ਸਾਰਥਕ ਕਾਰਜਾਂ ਵਿੱਚ ਅਨੁਵਾਦ ਕਰਨ ਅਤੇ ਸਾਰੇ ਜੀਵਾਂ ਲਈ ਸਿਹਤਮੰਦ ਵਾਤਾਵਰਣ ਦੀ ਸਿਰਜਣਾ ਕਰਨ ਦਾ ਸਮਾਂ ਆ ਗਿਆ ਹੈ। ਡਾ: ਸੁਰਜੀਤ ਪਾਤਰ ਜੀ ਨੇ ਕਿਹਾ ਕਿ ਵਾਤਾਵਰਣ ਸਰੋਕਾਰ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦਾ ਹਿੱਸਾ ਰਿਹਾ ਹੈ ਅਤੇ ਅਜਿਹੇ ਮੇਲੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਈ ਸਿੱਧ ਹੋਣਗੇ। ਸ: ਜਸਦੇਵ ਸਿੰਘ ਸੇਖੋਂ, ਜ਼ੋਨਲ ਕਮਿਸ਼ਨਰ ਨਗਰ ਨਿਗਮ, ਲੁਧਿਆਣਾ ਨੇ ਦੱਸਿਆ ਕਿ ਆਈ.ਆਈ.ਟੀ., ਰੋਪੜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੈਂਟਰ ਫਾਰ ਰੀਸਟੋਰੇਸ਼ਨ ਆਫ਼ ਈਕੋਸਿਸਟਮ ਆਫ਼ ਪੰਜਾਬ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਾਤਾਵਰਣ ਸੁਧਾਰ ਲਈ ਤਕਨੀਕਾਂ ਅਤੇ ਟੈਕਨਾਲੋਜੀ ਨੂੰ ਪ੍ਰਦਰਸ਼ਿਤ ਕਰੇਗਾ ਅਤੇ ਵਾਤਾਵਰਣ ਦੀ ਸੰਭਾਲ ਦੇ ਵੱਖ-ਵੱਖ ਪਹਿਲੂਆਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਸੁਸਾਇਟੀ ਦੇ ਸਕੱਤਰ ਡਾ: ਬ੍ਰਿਜ ਮੋਹਨ ਭਾਰਦਵਾਜ ਜੀ ਨੇ ਦੱਸਿਆ ਕਿ 5 ਲੱਖ ਰੁਪਏ ਦੇ ਇਨਾਮ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ: - ਗ੍ਰਾਮ ਪੰਚਾਇਤ ਲਈ ਪੁਰਾਤਨ ਝਿੜੀ ਸਾਂਭ-ਸੰਭਾਲ ਅਵਾਰਡ (1,00,000/-), ਗ੍ਰਾਮ ਪੰਚਾਇਤ ਲਈ ਜਿੱਥੇ ਸਫਾਈ ਉਥੇ ਖੁਦਾਈ ਪੁਰਸਕਾਰ (75,000/-) ਜੰਗਲੀ ਜੀਵ ਸੁਰੱਖਿਆ ਅਵਾਰਡ (50,000/-), ਜੈਵਿਕ ਖੇਤੀ ਅਵਾਰਡ (50,000/-), ਛੱਤ ਤੇ ਬਗੀਚੀ ਅਵਾਰਡ (25,000/-), ਗ੍ਰੀਨ ਕਾਲਜ ਕੈਂਪਸ (25,000/-), ਬਹੁਭਾਂਤੀ ਖੇਤੀ (Integrated Farming) ਦਾ ਮਾਡਲ ( ਪਹਿਲੀ – 10,000/-, ਦੂਸਰੀ – 8,000/-, ਤੀਸਰੀ – 5,000/-), ਵਾਤਾਵਰਣ ਸੰਭਾਲ ਤੇ ਸਾਇੰਸ ਮਾਡਲ (ਪਹਿਲਾ – 10,000/-, ਦੂਸਰਾ – 10,000/-, ਤੀਜਾ – 6,000/-), ਵਾਤਾਵਰਣ ਸੰਭਾਲ ਉੱਤੇ ਲਘੂ ਫਿਲਮ ਪਹਿਲੀ – 15,000/-, ਦੂਸਰੀ – 8,000/-, ਤੀਸਰੀ – 5,000/-), ਵਾਤਾਵਰਣ ਸੰਭਾਲ ਬਾਰੇ ਫੋਟੋ (ਪਹਿਲਾ – 10,000/-, ਦੂਜਾ – 8,000/-, ਤੀਜਾ – 5,000/-)। ਇਸ ਤੋਂ ਇਲਾਵਾ ਬੱਚਿਆਂ ਲਈ ਪੇਂਟਿੰਗ, ਪੋਸਟਰ ਮੇਕਿੰਗ, ਸਾਇੰਸ ਮਾਡਲ ਮੁਕਾਬਲੇ; ਖੇਡ-ਖੇਤਰ ਵਿੱਚ ਭਾਗ ਲੈਣ ਲਈ ਹੋਰ ਖੇਡਾਂ ਹੋਣਗੀਆਂ। ਇਸ ਮੌਕੇ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਡਾ: ਮਨਮੀਤ ਮਾਨਵ, ਇੰਜ. ਅਮਰਜੀਤ ਸਿੰਘ, ਸ੍ਰ. ਚਰਨਦੀਪ ਸਿੰਘ, ਇੰਜ. ਪਰਮਿੰਦਰ ਸਿੰਘ ਬਰਾੜ, ਸ਼੍ਰੀ ਰਾਹੁਲ ਕੁਮਾਰ ਆਦਿ ਹਾਜ਼ਰ ਸਨ।
3rd-Environment-Conservation-Fair-To-Be-Organized-At-Nehru-Rose-Garden-On-3-4-February
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)