-ਸਵੱਛਤਾ ਪੰਦਰਵਾੜਾ 2023 ਮਨਾਉਣ ਲਈ ਕੀਤੇ ਗਏ ਸਮਾਗਮ : ਅਪਨੀਤ ਰਿਆਤ ਮੋਹਾਲੀ 29 ਸਤੰਬਰ ਗੁਰਵਿੰਦਰ ਸਿੰਘ ਆਪਣੇ ਕਰਮਚਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ, ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ ਅੱਜ ਪੁੱਡਾ ਭਵਨ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿਸ਼ੇ ਤੇ ਚਾਨਣਾ ਪਾਉਂਦੇ ਹੋਏ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਜਿਸ ਚ ਇੰਜੀ. ਰਵਦੀਪ ਸਿੰਘ, ਏਈਈ ਅਤੇ ਇੰਜੀ. ਸਿਲਵੀਆ ਗੁਪਤਾ, ਏਈਈ ਸ਼ਾਮਿਲ ਸਨ, ਨੇ ਦੱਸਿਆ ਕਿ ਈਅਰ ਬਡਸ, ਗੁਬਾਰੇ, ਪੈਕਿੰਗ ਰੈਪ ਆਦਿ ਕੁਝ ਅਜਿਹੀਆਂ ਵਸਤੂਆਂ ਹਨ ਜੋ ਕਿ ਸ਼ਿੰਗਲ ਯੂਜ਼ ਪਲਾਸਟਿਕ ਦੀ ਸ਼ੇ੍ਣੀ ਚ ਆਉਂਦੀਆਂ ਹਨ ਅਤੇ ਇਨਾਂ੍ਹ ਦੀ ਵਰਤੋਂ ਤੇ ਦੇਸ਼ ਚ ਪਾਬੰਦੀ ਹੈ। ਮੌਕੇ ਤੇ ਮੌਜੂਦ ਕਰਮਚਾਰੀਆਂ ਨੂੰ ਟੀਮ ਨੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਤੋਂ ਪੈਦਾ ਹੋਣ ਵਾਲੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਤੋਂ ਇਲਾਵਾ ਜਾਨਵਰਾਂ ਦੇ ਮਰਨ ਦੇ ਖਤਰਿਆਂ ਬਾਰੇ ਵੀ ਜਾਗਰੂਕ ਕੀਤਾ, ਕਿਉਂਕਿ ਕਈ ਵਾਰ ਉਹ ਪਲਾਸਟਿਕ ਦੇ ਥੈਲਿਆਂ ਦਾ ਸੇਵਨ ਕਰ ਲੈਂਦੇ ਹਨ। ਹਾਜ਼ਰ ਕਰਮਚਾਰੀਆਂ ਨੂੰ ਟੀਮ ਨੇ ਸ਼ਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੇ ਵਿਕਲਪ ਜਿਵੇਂ ਕਿ ਜੂਟ ਦੇ ਥੈਲਿਆਂ, ਸਟੀਲ, ਕੱਚ, ਸਰੈਮਿਕ ਆਦਿ ਦੇ ਬਣੇ ਬਰਤਨਾਂ ਦਾ ਉਪਯੋਗ ਕਰਨ ਲਈ ਕਿਹਾ। ਇਸ ਤੋਂ ਇਲਾਵਾ ਪੁੱਡਾ ਵੱਲੋਂ ਸੈਕਟਰ 118 ਸਥਿਤ ਆਪਣੇ ਪੋ੍ਜੈਕਟ ਗੇਟਵੇ ਸਿਟੀ ਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪੋ੍ਜੈਕਟ ਦੀਆਂ ਵੱਖ-ਵੱਖ ਸੜਕਾਂ, ਪਾਰਕਾਂ ਦੀ ਸਫ਼ਾਈ ਅਤੇ ਦਰੱਖਤਾਂ ਦੀ ਛਾਂਟੀ ਕੀਤੀ ਗਈ। ਸ਼੍ਰੀਮਤੀ ਅਪਨੀਤ ਰਿਆਤ, ਮੁੱਖ ਪ੍ਰਸ਼ਾਸਕ, ਪੁੱਡਾ ਨੇ ਖੁਲਾਸਾ ਕੀਤਾ ਕਿ ਇਹ ਦੋਵੇਂ ਗਤੀਵਿਧੀਆਂ ਸਵੱਛਤਾ ਪਖਵਾੜਾ 2023 (15 ਸਤੰਬਰ ਤੋਂ 1 ਅਕਤੂਬਰ ਤੱਕ) ਨੂੰ ਮਨਾਉਣ ਲਈ ਕੀਤੀਆਂ ਗਈਆਂ ਹਨ। ਮੁੱਖ ਪ੍ਰਸ਼ਾਸ਼ਕ ਨੇ ਕਿਹਾ ਕਿ ਹਾਲਾਂਕਿ ਵੱਖ-ਵੱਖ ਪੋ੍ਗਰਾਮ ਜਿਵੇਂ ਕਿ ਪੌਦੇ ਲਗਾਉਣਾ, ਕਰਮਚਾਰੀਆਂ ਨੂੰ ਕੰਮ ਵਾਲੀਆਂ ਥਾਵਾਂ ਨੂੰ ਸਾਫ਼ ਰੱਖਣ ਅਤੇ ਵੱਖ-ਵੱਖ ਖੇਤਰਾਂ ਦੇ ਨਿਵਾਸੀਆਂ ਨੂੰ ਘਰੇਲੂ ਰਹਿੰਦ-ਖੂੰਹਦ ਨੂੰ ਅਲੱਗ-ਥਲੱਗ ਕਰਨ ਅਤੇ ਨਿਪਟਾਰੇ ਦੇ ਬਾਰੇ ਜਾਗਰੂਕ ਕਰਨ ਲਈ ਮੁਹਿੰਮਾਂ ਸਵੱਛਤਾ ਪਖਵਾੜੇ ਹੇਠ ਕੀਤੀਆਂ ਜਾ ਰਹੀਆਂ ਹਨ, ਅਸੀਂ ਇਸ ਪੰਦਰਵਾੜੇ ਦੇ ਮੁਕੰਮਲ ਹੋਣ ਤੋਂ ਬਾਅਦ ਵੀ ਪੁੱਡਾ ਦੇ ਵੱਖ-ਵੱਖ ਪੋ੍ਜੈਕਟਾਂ ਦੇ ਵਸਨੀਕਾਂ ਨੂੰ ਬਿਹਤਰ ਅਤੇ ਸਵੱਛ ਵਾਤਾਵਰਣ ਪ੍ਰਦਾਨ ਕਰਨ ਲਈ ਯਤਨਸ਼ੀਲ ਰਹਾਂਗੇ।
Puda-Bhawan-Singel-Use-Plastic-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)