ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਵੱਲੋ ਡੀ.ਐਮ.ਓਜ਼. ਨੂੰ 33,000 ਬੂਟੇ ਲਗਾਉਣ ਤੇ ਕੀਤਾ ਸਨਮਾਨਿਤ

Sep18,2023 | Gautam Jalandhari | Chandigarh

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋ ਪੰਜਾਬ ਨੂੰ ਹਰਿਆ ਭਰਿਆਂ ਰੱਖਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਸ਼ਹੀਦ ਭਗਤ ਸਿੰਘ ਹਰਿਆਵਲੀ ਲਹਿਤ ਤਹਿਤ ਪੰਜਾਬ ਮੰਡੀ ਬੋਰਡ ਵੱਲੋ 50,000 ਬੂਟੇ ਲਗਾਉਣ ਦੀ ਮੁਹਿੰਮ ਤਹਿਤ 33,000 ਲੱਗ ਚੁੱਕੇ ਬੂਟਿਆਂ ਲਈ ਵੱਖ ਵੱਖ ਜਿਲਿਆਂ ਦੇ ਡੀ.ਐਮ.ਓਜ਼. ਨੂੰ ਸਨਮਾਨਿਤ ਕੀਤਾ ਗਿਆ। ਵਾਤਾਵਰਣ ਨੂੰ ਬਚਾਉਣਾ ਸਾਫ ਸੁਥਰਾ ਰੱਖਣਾ, ਹਰਿਆਲੀ ਪੈਦਾ ਕਰਨਾ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਹੈ। ਤੁਸੀ ਆਪਣੀ ਬਜੁਰਗਾ ਦੀ ਯਾਦ ਵਿੱਚ ਦਰਖਤ ਲਗਾਉ ਅਤੇ ਆਪਣੇ ਆਪ ਦੀ ਯਾਦ ਵਿੱਚ ਵੀ ਇੱਕ ਬੂਟਾ ਜਰੂਰ ਲਗਾਉ ਤਾਂ ਜੋ ਤੁਹਾਨੂੰ ਮਾਨ ਮਹਿਸੂਸ ਹੋ ਸਕੇ ਕਿ ਇਹ ਬੂਟਾ ਮੇਰਾ ਲਾਇਆ ਹੋਇਆ ਹੈ। ਇਸਦੇ ਨਾਲ ਇੱਕ ਤਾ ਬੂਟਿਆਂ ਦੀ ਸਹੀ ਸੰਭਾਲ ਹੋਵੇਗੀ ਅਤੇ ਦੂਜਾ ਮੰਡੀ ਦਾ ਵਾਤਾਵਰਣ ਸਾਫ ਰਹੇਗਾ। ਪੰਜਾਬ ਦੀਆਂ ਵੱਖ ਵੱਖ ਮੰਡੀਆਂ ਵਿੱਚ ਨਿੱਜੀ ਤੋਰ ਤੇ ਜਾ ਕੇ ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ, ਕਰਮਚਾਰੀਆਂ, ਆੜ੍ਹਤੀਆਂ ਐਸੋਸੀਏਸ਼ਨਾ ਅਤੇ ਐਨ.ਜੀ.ਓਜ਼. ਦੇ ਸਹਿਯੋਗ ਨਾਲ ਪੌਦੋ ਲਗਾਉਣ ਦੀ ਸੁਰੂਆਤ ਕੀਤੀ ਗਈ, ਜਿਸ ਨਾਲ ਸਬੰਧਤ ਇਲਾਕੇ ਦੇ ਵਸਨੀਕਾਂ, ਆੜਤੀਆਂ ਦੇ ਨਾਲ ਨਾਲ ਮੰਡੀ ਬੋਰਡ ਦੇ ਮੁਲਾਜ਼ਮਾਂ ਵਿੱਚ ਵੀ ਇਸ ਮੁਹਿੰਮ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ। ਇਸ ਮੁਹਿੰਮ ਤਹਿਤ ਸਾਲ 2023-24 ਦੌਰਾਨ ਵੱਖ ਵੱਖ ਮੰਡੀਆਂ ਵਿੱਚ ਮਿਤੀ 30.09.2023 ਤੱਕ 50,000 ਪੌਦੋ ਦਾ ਟੀਚਾ ਮਿੱਥਿਆ ਗਿਆ ਸੀ। ਪੰਜਾਬ ਮੰਡੀ ਬੋਰਡ ਅਧੀਨ ਆਉਂਦੇ ਸਮੂਹ ਜਿਲਾ ਮੰਡੀ ਅਫਸਾਂ ਨੂੰ ਦਿੱਤੇ ਗਏ ਨਿਰਦੇਸ਼ਾ ਤਹਿਤ ਉਨ੍ਹਾਂ ਵੱਲੋ ਇਸ ਕੰਮ ਵਿੱਚ ਪੂਰਾ ਉਤਸ਼ਾਹ ਦਿਖਾਉਂਦੇ ਹੋਏ ਪੌਦੇ (ਸਮੇਤ ਟ੍ਰੀ ਗਾਰਡ) 100 ਪ੍ਰਸੈਂਟ ਸਾਂਭ ਸੰਭਾਲ ਦੇ ਟੀਚੇ ਨਾਲ ਲਗਵਾਏ ਗਏ ਹਨ। ਇਸ ਸਬੰਧੀ ਸ੍ਰੀ ਮਨਦੀਪ ਸਿੰਘ ਜਿਲ੍ਹਾ ਮੰਡੀ ਅਫਸਰ ਸ੍ਰੀ ਫਤਿਹਗੜ੍ਹ ਸਾਹਿਬ(3200 ਬੂਟੇ), ਸ੍ਰੀ ਜਸਪਾਲ ਸਿੰਘ ਘੁਮਾਣ, ਜਿਲ੍ਹਾ ਮੰਡੀ ਅਫਸਰ ਸੰਗਰੂਰ(3112 ਬੂਟੇ), ਸ੍ਰੀ ਮਨਿੰਦਰਜੀਤ ਸਿੰਘ ਬੇਦੀ ਜਿਲ੍ਹਾ ਮੰਡੀ ਅਫਸਰ ਫਿਰੋਜ਼ਪੁਰ (1846 ਬੂਟੇ) ਅਤੇ ਅਜੇਪਾਲ ਸਿੰਘ ਬਰਾੜ ਜਿਲ੍ਹਾ ਮੰਡੀ ਅਫਸਰ ਪਟਿਆਲ਼ਾ (ਪ੍ਰੋਜੈਕਟ)(ਬਤੋਰ ਕੋਆਰਡੀਨੇਟਰ) ਨੂੰ ਸਭ ਤੋਂ ਵੱਧ ਪੌਦੇ ਲਗਵਾਉਂਣ ਦੇ ਇਵਜ਼ ਵਿੱਚ ਹੌਸਲਾ ਅਫਜ਼ਾਈ ਕਰਦੇ ਹੋਏ ਪ੍ਰਸੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਹੈ।ਜੇਕਰ ਇਹ ਪੌਦੇ ਟੈਂਡਰ ਪ੍ਰਕਿਰਿਆ ਰਾਹੀ ਸਰਕਾਰੀ ਰੇਟਾਂ ਤੇ ਲਗਵਾਏ ਜਾਂਦੇ ਤਾਂ ਇਨ੍ਹਾਂ ਪੌਦਿਆ ਨੂੰ ਲਗਾਉਣ ਤੇ ਲਗਭਗ 8.85 ਕਰੋੜ ਰੁਪਏ ਦਾ ਖਰਚਾ ਆਉਣਾ ਸੀ। ਆੜ੍ਹਤੀਆਂ ਐਸੋਸੀਏਸ਼ਨਾ, ਐਨ.ਜੀ.ਓਜ਼., ਤੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾ ਸਦਕਾ ਇਸ ਮੁਹਿੰਮ ਤਹਿਤ ਉਹਨਾਂ ਵੱਲੋ ਇਹ ਪੋਦੇ ਫ੍ਰੀ ਆਫ ਕਾਸਟ ਲਗਾਏ ਗਏ ਹਨ ਜਿਸ ਨਾਲ ਪੰਜਾਬ ਮੰਡੀ ਬੋਰਡ ਉੱਪਰ ਕੋਈ ਵਿੱਤੀ ਬੋਝ ਵੀ ਨਹੀ ਪਿਆ। ਆਪ ਜੀ ਨੂੰ ਯਕੀਨ ਦਿਵਾਉਂਦਾ ਹਾ ਕਿ ਮੇਰੇ ਵੋੱਲੋ ਅਗਾਂਹ ਤੋਂ ਵੀ ਅਜਿਹੇ ਉਪਰਾਲੇ ਅਤੇ ਮਹੱਤਵਪੂਰਨ ਪ੍ਰਾਪਤੀਆਂ ਕਰਨ ਲਈ ਅਣਥੱਕ ਮਹਨਤ ਕੀਤੀ ਜਾਂਦੀ ਰਹੇਗੀ, ਜਿਸ ਨਾਲ ਪੰਜਾਬ ਸਰਕਾਰ ਅਤੇ ਮਹਿਕਮੇ ਦਾ ਅਕਸ ਉੱਚਾ ਹੋਵੇ। ਇਸ ਮੋਕੇ ਅੰਮ੍ਰਿਤ ਕੋਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਰਾਹੁਲ ਗੁਪਤਾ ਵਧੀਕ ਸਕੱਤਰ, ਗੁਰਦੀਪ ਸਿੰਘ ਇੰਜੀਨੀਅਰ ਇਨ ਚੀਫ, ਜਤਿੰਦਰ ਸਿੰਘ ਭੰਗੂ ਚੀਫ ਇੰਜੀਨੀਅਰ, ਸਮੂਹ ਜਿਲਾ ਮੰਡੀ ਅਫਸਰ, ਅਤੇ ਹੋਰ ਕਈ ਅਧਿਕਾਰੀ ਸਾਹਿਬਾਨ ਹਾਜਰ ਰਹੇ।

Harchand-Singh-Barsat-Chairman-Punjab-Mandi-Board



TOP HEADLINES


*ਬੀਤੀ ਰਾਤ ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਡਰੋਨ ਹਮਲੇ ਸੰਬੰਧੀ
ਲੁਧਿਆਣੇ ਫ਼ੇਰ ਹੋਇਆ ਬਲੈਕ ਆਊਟ * ਰਾਤ 8 ਵਜੇ ਤੋਂ 8.15 ਵਜੇ ਤੱ
'ਆਪ' ਨੇ ਸੰਗਠਨ ਵਿੱਚ ਫੁੱਕੀ ਨਵੀਂ ਜਾਨ : 5 ਮੀਤ ਪ੍ਰਧਾਨ ,13 ਲ
ਐਮਪੀ ਅਰੋੜਾ ਨੂੰ ਮਿਲ ਰਹੀਆਂ ਹਨ ਨਿੱਘੀਆਂ ਜੱਫੀਆਂ ਅਤੇ ਭਾਰੀ ਜਨ
ਪੰਜਾਬ ਦੀ ਮਾਰਕੀਟ ਵਿੱਚ ਵੱਡਾ ਉਛਾਲ: ਮੰਡੀ ਬੋਰਡ ਨੇ 720 ਪਲਾਟਾ
ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ, ਨਾਂ ਬਦਲਣਾ ਸਾਡੀ ਵਿਰਾਸ
‘ਯੁੱਧ ਨਸ਼ਿਆਂ ਵਿਰੁੱਧ’ ਨੇ ਡਰੱਗ ਮਾਫੀਆ ਨੂੰ ਦਿੱਤਾ ਕਰਾਰਾ ਝਟਕਾ
*ਲੁਧਿਆਣਾ ਪੱਛਮੀ ਜ਼ਿਮਨੀ ਚੋਣ* *ਨਾਮਜ਼ਦਗੀਆਂ ਦੇ ਛੇਵੇਂ ਦਿਨ 6 ਨ
*ਅੱਜ ਰਾਤ 8 ਵਜੇ ਤੋਂ 8.15 ਵਜੇ ਤੱਕ "ਓਪਰੇਸ਼ਨ ਸ਼ੀਲਡ" ਤਹਿਤ ਬ
ਕੱਚੇ ਕਰਮਚਾਰੀਆਂ ਲਈ ਖ਼ੁਸ਼ ਖ਼ਬਰੀ!ਮਾਨ ਸਰਕਾਰ ਨੇ ਜੰਗਲਾਤ ਵਿਭਾਗ
ਤੰਬਾਕੂ ਨੂੰ ਕਹੋ ਨਾਂਹ , ਜ਼ਿੰਦਗੀ ਨੂੰ ਕਹੋ ਹਾਂ ! – ਇੰਨੋਸੈਂਟ
ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ
ਡੇਰਾਬੱਸੀ ਹਲਕੇ ਵਿੱਚ ਡੇਢ ਦਹਾਕੇ ਬਾਅਦ ਦਿਖਿਆ ਪੰਥਕ ਰੰਗ, ਇਯਾਲ
ਨੈਸ਼ਨਲ ਹਾਈਵੇ ਉਪਰ ਪਨਬੱਸ ਦੀ ਵਾਲਵੋ ਬੱਸ ਹਾਦਸੇ ਦਾ ਸ਼ਿਕਾਰ ਹੋਈ,
ਅਰੋੜਾ ਨੇ ਲੁਧਿਆਣਾ ਨੂੰ ਇੱਕ ਆਦਰਸ਼ ਸ਼ਹਿਰ ਬਣਾਉਣ ਦੀ ਗੱਲ ਦੁਹਰ
ਕੱਲ੍ਹ (31 ਮਈ) ਸ਼ਾਮ 8 ਵਜੇ ਤੋਂ 8.15 ਵਜੇ ਤੱਕ ਆਪ੍ਰੇਸ਼ਨ ਸ਼ੀ
’ਯੁੱਧ ਨਸ਼ਿਆਂ ਵਿਰੁੱਧ’ ਦੇ 90 ਵੇਂ ਦਿਨ ਪੰਜਾਬ ਪੁਲਿਸ ਵੱਲੋਂ 10
ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ! ਪੰਜਾਬ ਆਬਕਾਰੀ ਵਿਭਾਗ ਵੱਲੋ
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ
*ਲੁਧਿਆਣਾ ਪੱਛਮੀ ਜ਼ਿਮਨੀ ਚੋਣ* *ਨਾਮਜ਼ਦਗੀਆਂ ਦੇ ਪੰਜਵੇਂ ਦਿਨ 3

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45823975

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us