-ਸੂਫ਼ੀ ਫ਼ੈਸਟੀਵਲ- - ਦੂਜੇ ਦਿਨ ਦਾ ਮੇਲਾ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਲੁੱਟਿਆ - -ਮਸਤ ਬਣਾ ਦੇਣਗੇ ਬੀਬਾ- ਦੇ ਬੋਲਾਂ ਉੱਤੇ ਝੂਮ ਉੱਠੇ ਮਾਲੇਰਕੋਟਲਾ ਵਾਸੀ

Dec15,2023 | Gautam Jalandhari | Malerkotla

- ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਆਰੰਭੇ ਗਏ ਉਪਰਾਲਿਆਂ ਦੀ ਕੜੀ ਵਜੋਂ -ਸੂਫ਼ੀ ਫ਼ੈਸਟੀਵਲ- ਬਹੁਤ ਹੀ ਸਫਲਤਾਪੂਰਵਕ ਤਰੀਕੇ ਨਾਲ ਮਾਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਚੱਲ ਰਿਹਾ ਹੈ। ਅੱਜ ਦੂਜੇ ਦਿਨ ਪ੍ਰਸਿੱਧ ਸੂਫ਼ੀ ਅਤੇ ਲੋਕ ਗਾਇਕ ਕੰਵਰ ਗਰੇਵਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਜਿਸਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ। ਆਪਣੀ ਪੇਸ਼ਕਾਰੀ ਦੌਰਾਨ ਜਦੋਂ ਕੰਵਰ ਗਰੇਵਾਲ ਨੇ ਆਪਣੇ ਪ੍ਰਸਿੱਧ ਗੀਤ -ਮਸਤ ਬਣਾ ਦੇਣਗੇ ਬੀਬਾ- ਨੂੰ ਪੇਸ਼ ਕੀਤਾ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਮਾਲੇਰਕੋਟਲਾ ਦੇ ਲੋਕ ਸੂਫ਼ੀ ਰੰਗ ਵਿਚ ਰੰਗੇ ਹੋਏ ਝੂਮ ਰਹੇ ਹੋਣ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਹੋਰ ਵੀ ਕਈ ਮਕਬੂਲ ਗੀਤ ਪੇਸ਼ ਕੀਤੇ। ਉਹਨਾਂ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਦੀ ਬਹੁਤ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਸੂਫ਼ੀ ਸੰਗੀਤ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾ ਚਾਰ ਦਿਨ ਚੱਲਣ ਵਾਲੇ ਇਸ ਫੈਸਟੀਵਲ ਦੇ ਦੂਜੇ ਦਿਨ ਦਾ ਉਦਘਾਟਨ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਵਕਫ਼ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਤੀਫ਼ ਅਹਿਮਦ ਥਿੰਦ, ਵਧੀਕ ਡਿਪਟੀ ਕਮਿਸ਼ਨਰ ਸ੍ਰ ਸੁਰਿੰਦਰ ਸਿੰਘ, ਐੱਸ ਡੀ ਐੱਮ ਮਾਲੇਰਕੋਟਲਾ ਸ਼੍ਰੀਮਤੀ ਅਪਰਣਾ ਐੱਮ ਬੀ, ਐੱਸ ਡੀ ਐੱਮ ਅਹਿਮਦਗੜ੍ਹ ਸ੍ਰ ਹਰਬੰਸ ਸਿੰਘ, ਐੱਸ ਡੀ ਐੱਮ ਅਮਰਗੜ੍ਹ ਸ਼੍ਰੀਮਤੀ ਸੁਰਿੰਦਰ ਕੌਰ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ਼੍ਰੀਮਤੀ ਪਰਮਿੰਦਰ ਕੌਰ ਮੰਡੇਰ, ਬਾਲੀਵੁੱਡ ਅਦਾਕਾਰ ਹੋਬੀ ਧਾਲੀਵਾਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ। ਜਮੀਲ ਉਰ ਰਹਿਮਾਨ ਨੇ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ । ਸਮੂਹ ਨਿਵਾਸੀਆਂ, ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੈ। ਇਹ ਸਮਾਗਮ ਰੋਜ਼ਾਨਾ ਸ਼ਾਮ 05.00 ਵਜੇ ਤੋਂ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ । -ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ- ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਉਹਨਾਂ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ । ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ । ਦੱਸਣਯੋਗ ਹੈ ਕਿ ਕੰਵਰ ਗਰੇਵਾਲ ਤੋਂ ਇਲਾਵਾ ਸਰਦਾਰ ਅਲੀ ਖ਼ਾਨ, ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਣਗੇ । ਉਨ੍ਹਾਂ ਇਸ ਸੂਫ਼ੀ ਫ਼ੈਸਟੀਵਲ ਦੀ ਮਜਲਿਸ ਬਾਰੇ ਇਤਲਾਹ ਸਾਂਝੀ ਕਰਦਿਆ ਹੋਰ ਦੱਸਿਆ ਕਿ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ - ਸੂਫ਼ੀਆਨਾ ਮੁਸ਼ਾਇਰਾ - ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ । ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ । ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ - ਜਸ਼ਨ –ਏ-ਸੂਫੀਆਨਾ ਕਲਾਮ -ਨਾਲ ਹੋਵੇਗੀ ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।

Punjabi-Sufi-Singer-Kanwar-Grewal-Sufi-Festival-Malerkotla-



TOP HEADLINES


ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ
*ਭਾਜਪਾ ਦਾ ਅਮਰ
*ਲੁਧਿਆਣਾ ਪੁਲਿਸ ਵੱਲੋਂ ਮਜ਼ਬੂਤ ਭਾਈਚਾਰਕ ਸਾਂਝ ਲਈ ਇਤਿਹਾਸਕ ਜਨਤ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਾਰਕੋ-ਤਸਕਰੀ ਨੈੱਟਵਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49175821

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us