ਪੰਜ ਤੱਤਾਂ ਵਿੱਚ ਵਿਲੀਨ ਹੋਏ ਸੰਗੀਤਕਾਰ ਚਰਨਜੀਤ ਆਹੂਜਾ ਵੱਡੀ ਗਿਣਤੀ ਵਿੱਚ ਪਹੁੰਚੇ ਕਈ ਕਲਾਕਾਰਾਂ ਅਤੇ ਨੇੜਲਿਆਂ ਨੇ ਦਿੱਤੀ ਅਤੰਮ ਵਿਦਾਇਗੀ
Sep22,2025
| Mohali | Mohali
ਮੋਹਾਲੀ, 22 ਸਤੰਬਰ (ਗੁਰਵਿੰਦਰ ਸਿੰਘ) ਪ੍ਰਸਿੱਧ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਅੱਜ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਉਹਨਾਂ ਦਾ ਅੰਤਮ ਸਸਕਾਰ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਵੱਡੇ ਪੁੱਤਰ ਸਚਿਨ ਨੇ ਚਿਖਾ ਨੂੰ ਅਗਨੀ ਦਿੱਤੀ । ਤਿੰਨਾਂ ਪੁੱਤਰਾਂ ਨੇ ਮ੍ਰਿਤਕ ਦੇਹ ਤੇ ਫੁੱਲ ਵਰਸਾਏ। ਚਰਨਜੀਤ ਸਿੰਘ ਆਹੂਜਾ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕ ਗਿੱਪੀ ਗਰੇਵਾਲ, ਹੰਸਰਾਜ ਹੰਸ, ਸਤਿੰਦਰ ਬੁੱਗਾ, ਸੁੱਖੀ ਬਰਾੜ, ਅਲਾਪ ਸਿਕੰਦਰ ਅਤੇ ਮਦਨ ਸ਼ੌਂਕੀ ਵੀ ਮੌਜੂਦ ਸਨ। ਚਰਨਜੀਤ ਸਿੰਘ ਆਹੂਜਾ ਨੇ ਐਤਵਾਰ ਨੂੰ ਆਪਣੇ ਘਰ ਆਖਰੀ ਸਾਹ ਲਿਆ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਦਿਹਾਂਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਦਿਲਜੀਤ ਦੁਸਾਂਝ, ਅਭਿਨੇਤਰੀ ਨਿਰਮਲ ਰਿਸ਼ੀ, ਗਾਇਕ ਮਾਸਟਰ ਸਲੀਮ ਸਣੇ ਹੋਰ ਕਲਾਕਾਰਾਂ ਨੇ ਦੁੱਖ ਪ੍ਰਗਟ ਕੀਤਾ ਹੈ। ਚਰਨਜੀਤ ਸਿੰਘ ਆਹੂਜਾ ਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦਿੱਲੀ ਵਿਚ ਰਹਿੰਦਾ ਸੀ ਪਰ ਕੋਰੋਨਾ ਤੋਂ ਪਹਿਲਾਂ ਉਹ ਮੁਹਾਲੀ ਸ਼ਿਫਟ ਹੋ ਗਏ। ਇਸ ਦੇ ਬਾਅਦ ਉਨ੍ਹਾਂ ਨੇ ਮੁਹਾਲੀ ਵਿਚ ਆਪਣਾ ਸਟੂਡੀਓ ਬਣਾਇਆ।
ਉਨ੍ਹਾਂ ਦਾ ਘਰ ਟੀ ਡੀ ਆਈ ਸਿਟੀ ਵਿਚ ਹੈ। ਉਹ ਅਕਸਰ ਸਟੂਡੀਓ ਜਾਂਦੇ ਸਨ ਪਰ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੇ ਆਫਿਸ ਆਉਣਾ ਬੰਦ ਕਰ ਦਿੱਤਾ ਸੀ ਅਤੇ ਜ਼ਿਆਦਾਤਰ ਸਮਾਂ ਉਹ ਆਪਣੇ ਘਰ ਤੇ ਹੀ ਬਿਤਾਉਣ ਲੱਗੇ।
Powered by Froala Editor
Punjabi-Music-Industry-Shocked-Charnjit-Singh-Ahuja-No-More-Last-Rites-Held