ਆਲ ਇੰਡੀਆ ਰੇਡੀਓ ਵਲੋਂ ਮਨਾਇਆ ਗਿਆ ਤੀਜ ਦਾ ਤਿਉਹਾਰ

Jul27,2025 | Jagrati Lahar Bureau | Ludhiana

# ਸਮੂਹ ਕਰਮਚਾਰੀਆਂ ਵਲੋਂ ਸਭਿਆਚਾਰਕ ਮਾਹੌਲ ਦਾ ਰੰਗ ਬਨ੍ਹਿਆ ਗਿਆ ਅਤੇ ਪੀਘਾਂ ਝੂਟੀਆਂ
 ਆਲ ਇੰਡੀਆ ਰੇਡੀਓ ਦੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੀਆਂ ਦਾ ਤਿਉਹਾਰ ਆਕਾਸ਼ਵਾਣੀ ਕੇਂਦਰ ਲੁਧਿਆਣਾ ਦੇ ਨਿਰਦੇਸ਼ਕ ਕਰਮਵੀਰ ਕਰਨ ਦੀ ਅਗਵਾਈ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਜਿਸ ਆਕਾਸ਼ਵਾਣੀ ਲੁਧਿਆਣਾ ਦੇ ਸਮੂਹ ਕਰਮਚਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕੇਂਦਰ ਦੇ ਨਿਰਦੇਸ਼ਕ ਕਰਮਵੀਰ ਕਰਨ ਨੇ ਕਿਹਾ ਕਿ ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਪੰਜਾਬ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਹ ਤਿਉਹਾਰ ਸਾਡੇ ਅਮੀਰ ਸੱਭਿਆਚਾਰ ਦਾ ਪ੍ਰਤੀਕ ਹੈ। ਇਸ ਨਾਲ ਅਸੀ ਆਪਣੀ ਸਭਿਆਚਾਰ ਅਤੇ ਮਹਾਨ ਪਰੰਪਰਾਵਾਂ ਨਾਲ ਜੁੜਦੇ ਹਾਂ ਅਤੇ ਪ੍ਰੇਰਨਾ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਸਾਵਣ ਦਾ ਮਹੀਨਾ ਆਪਣੇ ਨਾਲ ਤਿਉਹਾਰ ਲੈਕੇ ਆਉਂਦਾ ਹੈ। ਇਸ ਮਹੀਨੇ ਚਾਰੇ ਪਾਸੇ ਹਰਿਆਲੀ ਫੈਲ ਜਾਂਦੀ ਹੈ ਅਤੇ ਕੁਦਰਤ ਵੀ ਆਪਣੀ ਪੂਰੀ ਸੁੰਦਰਤਾ ਵਿੱਚ ਹੁੰਦੀ ਹੈ। ਕੁਦਰਤ ਦੀ ਸੁੰਦਰਤਾ ਦੇਖਣ ਯੋਗ ਹੁੰਦੀ ਹੈ। ਬਰਸਾਤ ਦਾ ਮੌਸਮ ਆਪਣੇ ਸਿਖਰ 'ਤੇ ਹੁੰਦਾ ਹੈ ਤੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਫੈਲ ਜਾਂਦੀ ਹੈ। ਇਸੇ ਲਈ ਇਸ ਤਿਉਹਾਰ ਨੂੰ ਹਰਿਆਲੀ ਤੀਜ ਕਿਹਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਤੀਜ ਨੂੰ ਝੂਲਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਦਾ ਔਰਤਾਂ ਤੇ ਕੁੜੀਆਂ ਲਈ ਵਿਸ਼ੇਸ਼ ਮਹੱਤਵ ਹੈ।
ਇਸ ਮੌਕੇ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਸਮੂਹ ਕਰਮਚਾਰੀਆਂ ਵਲੋਂ ਸਭਿਆਚਾਰਕ ਮਾਹੌਲ ਦਾ ਰੰਗ ਬਨ੍ਹਿਆ ਗਿਆ ਅਤੇ ਪੀਘਾਂ ਝੂਟੀਆਂ ਅਤੇ ਰਲ ਕੇ ਬੋਲੀਆਂ ਤੇ ਗਿੱਧਾ ਪਾਉਂਦਿਆਂ ਆਪੋ ਆਪਣੇ ਮਨਾਂ ਦੇ ਚਾਵਾਂ ਦਾ ਪ੍ਰਗਟਾਵਾ ਕਰਦਿਆਂ ਪੂਰੇ ਮਾਹੌਲ ਨੂੰ ਤੀਜਮਈ ਬਣਾ ਦਿੱਤਾ।
ਅੰਤ ਵਿੱਚ ਆਕਾਸ਼ਵਾਣੀ ਲੁਧਿਆਣਾ ਕੇਂਦਰ ਦੇ ਨਿਰਦੇਸ਼ਕ ਕਰਮਵੀਰ ਕਰਨ ਨੇ ਸਮੁੱਚੀ ਟੀਮ ਦੀ ਹੌਸਲਾ ਅਫਜ਼ਾਈ ਕਰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਆਰ.ਜੇ ਰਿਨੀ ਸ਼ਰਮਾ, ਆਰ.ਜੇ ਅਮਨ ਭਗਤ ਵੋਹਰਾ, ਆਰ.ਜੇ ਡਾਕਟਰ ਜਸਲੀਨ ਕੌਰ, ਆਰ.ਜੇ ਆਕਾਸ਼ਦੀਪ ਦਿਵੇਦੀ, ਸਰਬਜੀਤ ਲੁਧਿਆਣਵੀ, ਆਰ.ਜੇ ਸਮਕਸ਼ ਮਲਹੋਤਰਾ, ਆਰ.ਜੇ ਵਿਨਾਇਕਾ ਸ਼ਰਮਾ, ਆਰ.ਜੇ ਕੁਲਦੀਪ ਸਿੰਘ,  ਆਰ.ਜੇ ਸਿਮਰਨ ਕੌਰ, ਆਰ.ਜੇ ਮਨਪ੍ਰੀਤ ਕੌਰ, ਆਰ.ਜੇ ਗੁਰਵਿੰਦਰ ਸਿੰਘ, ਬੀ.ਏ ਰੀਨਾ ਢਿੱਲੋਂ, ਬੀ.ਏ. ਰਜਨੀ ਬਾਲਾ, ਬੀ.ਏ. ਸਿਮਰਨ ਕੌਰ, ਬੀ.ਏ. ਡਾ. ਸਰਬਜੀਤ ਕੌਰ, ਬੀ.ਏ. ਨੀਤੂ ਠਾਕੁਰ, ਬੀ.ਏ. ਬਲਵਿੰਦਰ ਕੌਰ, ਬੀ.ਏ ਅਰਜੁਨ ਸਿੰਘ, ਰਾਹੁਲ ਕੁਮਾਰ ਆਦਿ ਹਾਜ਼ਰ ਸਨ।

Powered by Froala Editor

All-India-Radio-Celebrated-Teej-Festival



TOP HEADLINES


ਖੰਨਾ ਵਿੱਚ 70 ਫੁੱਟ ਡੂੰਘੇ ਖੂਹ ‘ਚ ਡਿੱਗੇ ਵਿਅਕਤੀ ਦੀ ਬਚਾਈ ਜਾ
70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿੱਚ ਸ਼ਾਨਦਾਰ ਸੜਕਾ
ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਦਾਨਾ ਮੰਡੀ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰੰਗਲਾ ਪੰਜਾਬ ਵਿਕਾਸ ਸਕ
*ਪੰਜਾਬ ਦੇ ਸਿਹਤ ਮੰਤਰੀ ਨੇ ਅਤਿ ਦੀ ਗਰਮੀ ਨਾਲ ਨਜਿੱਠਣ ਲਈ ਸੂਬਾ
ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ ਸ
*ਗੁਰਮੀਤ ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਡੇਅ
ਆਪ ਸਾਂਸਦ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ 'ਤੇ ਕੇ
ਬੀਬੀਐਮਬੀ ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ
*ਗੁਰਮੀਤ ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਡੇਅ
ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ ਸ
44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਬ੍ਰ
*ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀ
ਦੋਰਾਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਅਤੇ ਇੱਕ
ਪੰਜਾਬ ਦੌਰੇ 'ਤੇ ਕੇਂਦਰੀ ਟੀਮਾਂ, ਹਾਲੇ ਰਾਹਤ ਦੀ ਕੋਈ ਉਮੀਦ ਨਹੀ
ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖਿਲਾਫ਼ ਸੂਬਾ ਭਰ ਦ
ਇੰਨੋਸੈਂਟ ਹਾਰਟਸ ਵੱਲੋਂ ਰਚਨਾਤਮਕ ਕੋਲਾਜ ਗਤੀਵਿਧੀ ਨਾਲ ਮਨਾਇਆ ਵ
ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਦੀ
*ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ
ਮਸ਼ਹੂਰ ਕਾਰੋਬਾਰੀ ਦੀ ਆੜਤ ਦੁਕਾਨ ਤੇ ਕੁਝ ਅਣਪਛਾਤੇ ਵਿਅਕਤੀ ਗੋਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49821040

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us