ਭਾਰਤੀ ਸਿਨੇਮਾ ਦੇ ਉਭਰਦੇ ਸਿਤਾਰਿਆਂ ਨੂੰ ਤਰਾਸ਼ਨ ਲਈ ਇੱਕ ਸ਼ਾਨਦਾਰ ਮੰਚ
ਇੰਡੀਅਨ ਐਕਸਪ੍ਰੈਸ ਸਮੂਹ ਅਤੇ ਸਕ੍ਰੀਨ ਨੇ ਬੁੱਧਵਾਰ ਨੂੰ ਸਕ੍ਰੀਨ ਅਕੈਡਮੀ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇੱਕ ਮੋਹਰੀ ਗੈਰ-ਮੁਨਾਫ਼ਾ ਪਹਿਲ ਜੋ ਭਾਰਤੀ ਸਿਨੇਮਾ ਦੇ ਉਭਰਦੇ ਸਿਤਾਰਿਆਂ ਨੂੰ ਤਰਾਸ਼ਨ ਵਿਚ ਮਦਦ ਕਰੇਗੀ ਅਤੇ ਓਹਨਾ ਨੂੰ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦੇਵੇਗੀ ।
ਕਾਨ ਅਤੇ ਆਸਕਰ ਜੇਤੂ, ਗੁਨੀਤ ਮੋਂਗਾ, ਪਾਇਲ ਕਪਾਡੀਆ ਅਤੇ ਰੇਸੁਲ ਪੂਕੁਟੀ, ਅਤੇ ਅਨੁਭਵੀ ਪਟਕਥਾ ਲੇਖਕ ਅੰਜੁਮ ਰਾਜਾਬਲੀ ਸਮੇਤ ਵਿਭਿੰਨ ਮੈਂਬਰਾਂ ਦੀ ਇੱਕ ਦਿਲਚਸਪ ਅਤੇ ਤੇਜ਼ੀ ਨਾਲ ਵਧ ਰਹੀ ਸੂਚੀ ਦੇ ਨਾਲ, ਇਹ ਅਕੈਡਮੀ, ਭਾਰਤ ਦੇ ਚੋਟੀ ਦੇ ਫਿਲਮ ਸੰਸਥਾਵਾਂ ਨਾਲ ਕੰਮ ਕਰਕੇ, ਸਿੱਖਿਆ, ਪ੍ਰਤੀਨਿਧਤਾ ਅਤੇ ਮਾਨਤਾ ਰਾਹੀਂ ਫਿਲਮ ਨਿਰਮਾਤਾਵਾਂ ਦੀ ਅਗਲੀ ਪੀੜ੍ਹੀ ਦੀ ਪਛਾਣ ਕਰਕੇ ਓਹਨਾ ਦਾ ਸਸ਼ਕਤੀਕਰਨ ਕਰੇਗੀ।
ਲੋਢਾ ਫਾਊਂਡੇਸ਼ਨ ਦੇ ਸੰਸਥਾਪਕ ਸਰਪ੍ਰਸਤ, (ਫਾਂਊਂਡਿੰਗ ਪੈਟਰਨ), ਅਭਿਸ਼ੇਕ ਲੋਢਾ ਦੇ ਉਦਾਰ ਸਹਿਯੋਗ ਨਾਲ ਸਥਾਪਿਤ, ਸਕ੍ਰੀਨ ਅਕੈਡਮੀ ਹਰ ਸਾਲ ਉਨ੍ਹਾਂ ਦੇ ਫਿਲਮ ਸਕੂਲਾਂ ਦੁਆਰਾ ਨਾਮਜ਼ਦ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਫੈਲੋਸ਼ਿਪ ਪ੍ਰਦਾਨ ਕਰੇਗੀ। ਜਿਨ੍ਹਾਂ ਵਿਚ ਕਹਾਣੀ ਸੁਣਾਉਣ ਦੀ ਅਸਾਧਾਰਨ ਸਮਰੱਥਾ ਹੈ। ਪਰ ਰਸਮੀ ਫਿਲਮ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਸਰੋਤਾਂ ਦੀ ਘਾਟ ਹੈ। (ਅਰਜ਼ੀ ਪ੍ਰਕਿਰਿਆ ਦੀ ਵਿਸਤ੍ਰਿਤ ਜਾਣਕਾਰੀ ਲਈ
www.screenacademy.org 'ਤੇ ਲੱਗ ਇਨ ਕਰੋ )।