ਤੀਆਂ ਦੇ ਤਿਉਹਾਰ ਮੌਕੇ "ਮਾਲੇਰਕੋਟਲਾ ਲੇਡੀਜ਼ ਕਲੱਬ" ਨੇ ਸਿਰਜਿਆ ਵਿਆਹ ਦਾ ਮਾਹੌਲ

Aug7,2024 | Gautam Jalandhari | Malerkotla


·         ਡਿਪਟੀ ਕਮਿਸ਼ਨਰ ਨੇ ਔਰਤਾਂ ਨੂੰ ਆਪਣੇ ਸੱਭਿਆਚਾਰ,ਵਿਰਸੇ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ

·         ਸਾਨੂੰ ਆਪਣੇ ਨੇੜਲਿਆਂ ਦੀ ਖੁਸ਼ੀ ਤੇ ਤੰਦਰੁਸਤੀ ਨੂੰ ਬਰਕਰਾਰ ਰੱਖਣ ਲਈ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਜੋਰ ਦਿੱਤਾ


                    ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਅੱਜ ਤੀਆਂ ਦੇ ਤਿਉਹਾਰ ਮੌਕੇ ਮਾਲੇਰਕੋਟਲਾ ਕਲੱਬ ਵਿਖੇ "ਮਾਲੇਰਕੋਟਲਾ ਲੇਡੀਜ਼ ਕਲੱਬ" ਵਲੋਂ ਵਿਆਹ ਦਾ ਮਾਹੌਲ ਸਿਰਜ ਕੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ । ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ,ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਦੀਪ ਕੌਰ,ਐਸ.ਡੀ.ਐਮ.ਮਾਲੇਰਕੋਟਲਾ ਸ੍ਰੀਮਤੀ ਅਪਰਨਾ ਐਮ.ਬੀ.,ਐਸ.ਡੀ.ਐਮ.ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ੍ਰੀਮਤੀ ਮਨਦੀਪ ਕੌਰ ਨੇ ਸੁਹਾਗਣਾਂ ਦੇ ਤਿਉਹਾਰ ਮੌਕੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ । ਇਸ ਮੌਕੇ ਐਸ.ਐਸ.ਪੀ. ਮਾਲੇਰਕੋਟਲਾ ਦੀ ਧਰਮ ਪਤਨੀ ਸ੍ਰੀਮਤੀ ਆਜਨਾ ਚਾਹਿਲ ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ ।

               ਡਿਪਟੀ ਕਮਿਸ਼ਨਰ ਡਾ ਪੱਲਵੀ ਨੇ "ਮਾਲੇਰਕੋਟਲਾ ਲੇਡੀਜ਼ ਕਲੱਬ" ਦੇ ਆਹੁਦੇਦਾਰਾਂ ਅਤੇ ਜ਼ਿਲ੍ਹੇ ਦੀ ਸਮੁੱਚੀ ਆਵਾਮ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਅਮੀਰ ਅਤੇ ਵੰਨ-ਸੁਵੰਨੇ ਸੱਭਿਆਚਾਰ 'ਤੇ ਮਾਣ ਕਰਦੇ ਹੋਏ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਰੱਖਣ ਲਈ ਆਪਣੇ ਰਵਾਇਤੀ ਤੌਰ ਤਰੀਕਿਆ ਨਾਲ ਤਿਉਹਾਰ ਮਨਾਉਂਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੁੜ ਸਕਣ ।

           ਤੀਆਂ ਦਾ ਤਿਉਹਾਰ ਸਾਡੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੇ ਤਿਉਹਾਰ ਮਨਾਉਣ ਨਾਲ ਨਾ ਸਿਰਫ਼ ਖੁਸ਼ੀ ਮਿਲਦੀ ਹੈ, ਸਗੋਂ ਹੌਲੀ-ਹੌਲੀ ਅਲੋਪ ਹੋ ਰਹੇ ਪਹਿਰਾਵੇ ਅਤੇ ਰੀਤੀ-ਰਿਵਾਜਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਮੌਕੇ ਉਨ੍ਹਾਂ ਔਰਤਾਂ ਨੂੰ ਆਪਣੇ ਸੱਭਿਆਚਾਰ,ਵਿਰਸੇ ਅਤੇ ਵਾਤਾਵਰਣ ਨੂੰ ਸੰਭਾਲਣ ਲਈ ਹੰਭਲਾ ਮਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨੇੜਲਿਆਂ ਦੀ ਖੁਸ਼ੀ ਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ।ਪੌਦੇ ਹੀ ਹਨ ਜੋ ਸਾਡੇ ਪਰਿਵਾਰ ਨੂੰ ਪਲੀਤ ਹੋ ਰਹੇ ਵਾਤਾਵਰਣ ਅਤੇ ਭੂ-ਤਪਸ ਤੋਂ ਬਚਾ ਸਕਦੇ ਹਨ । ਇਸ ਲਈ ਤਿਉਹਾਰਾਂ ਅਤੇ ਹੋਰ ਖੁਸ਼ੀ ਮੌਕੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਜ਼ੋਰ ਦਿੱਤਾ ।

               ਇਸ ਮੌਕੇ ਡਿਪਟੀ ਕਮਿਸ਼ਨਰ ਡਾ ਪੱਲਵੀ ਵਲੋਂ "ਮਾਲੇਰਕੋਟਲਾ ਲੇਡੀਜ਼ ਕਲੱਬ" ਦੇ ਮੈਂਬਰਾਂ ਨੂੰ ਸਜਾਵਟੀ ਪੌਦੇ ਵੀ ਤਕਸੀਮ ਕੀਤੇ । ਇਸ ਮੌਕੇ ਉਪ ਪ੍ਰਧਾਨ ਡਾਂ ਹਰਪ੍ਰੀਤ ਕੌਰ ਬੁਟਾਲੀਆਂ, ਰੋਮੀ ਆਹਲੂਵਾਲੀਆਂ, ਸਾਲੂ ਗੁਪਤਾ,ਹੇਮਾ ਕਿੰਗਰ, ਰੇਨੂੰ ਸਿੰਗਲਾ ਤੋਂ ਇਲਾਵਾ ਹੋਰ ਕਲੱਬ ਮੈਂਬਰ ਮੌਜੂਦ ਸਨ ।


Powered by Froala Editor

Malerkotla-Ladies-Club-Celebrates-Teej-Festival-



TOP HEADLINES


ਖੰਨਾ ਵਿੱਚ 70 ਫੁੱਟ ਡੂੰਘੇ ਖੂਹ ‘ਚ ਡਿੱਗੇ ਵਿਅਕਤੀ ਦੀ ਬਚਾਈ ਜਾ
70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿੱਚ ਸ਼ਾਨਦਾਰ ਸੜਕਾ
ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਦਾਨਾ ਮੰਡੀ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰੰਗਲਾ ਪੰਜਾਬ ਵਿਕਾਸ ਸਕ
*ਪੰਜਾਬ ਦੇ ਸਿਹਤ ਮੰਤਰੀ ਨੇ ਅਤਿ ਦੀ ਗਰਮੀ ਨਾਲ ਨਜਿੱਠਣ ਲਈ ਸੂਬਾ
ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ ਸ
*ਗੁਰਮੀਤ ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਡੇਅ
ਆਪ ਸਾਂਸਦ ਅਸ਼ੋਕ ਮਿੱਤਲ ਦੇ ਟਿਕਾਣਿਆਂ 'ਤੇ ਈਡੀ ਦੀ ਰੇਡ 'ਤੇ ਕੇ
ਬੀਬੀਐਮਬੀ ਦੀਆਂ ਅਸਾਮੀਆਂ ਖੋਲ੍ਹਣ ਦਾ ਕੇਂਦਰ ਦਾ ਕਦਮ ਪੰਜਾਬ ਦੇ
*ਗੁਰਮੀਤ ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ, ਇੰਸਪੈਕਟਰਾਂ ਅਤੇ ਡੇਅ
ਹੱਦਬੰਦੀ ਪੰਜਾਬ ਵਰਗੇ ਸੂਬਿਆਂ ‘ਤੇ ਭਾਜਪਾ ਦਾ ਲੁੱਕ ਕੇ ਹਮਲਾ ਸ
44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਬ੍ਰ
*ਸਿਹਤ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕਦੀ, ਪਰ ਸਿਹਤ ਕਾਰਡ ਰਾਹੀ
ਦੋਰਾਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ ਅਤੇ ਇੱਕ
ਪੰਜਾਬ ਦੌਰੇ 'ਤੇ ਕੇਂਦਰੀ ਟੀਮਾਂ, ਹਾਲੇ ਰਾਹਤ ਦੀ ਕੋਈ ਉਮੀਦ ਨਹੀ
ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਦੇ ਖਿਲਾਫ਼ ਸੂਬਾ ਭਰ ਦ
ਇੰਨੋਸੈਂਟ ਹਾਰਟਸ ਵੱਲੋਂ ਰਚਨਾਤਮਕ ਕੋਲਾਜ ਗਤੀਵਿਧੀ ਨਾਲ ਮਨਾਇਆ ਵ
ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਦੀ
*ਕਮਿਊਨਿਟੀ ਹੈਲਥ ਸੈਂਟਰ ਲਹਿਰਾਗਾਗਾ ਵਿਖੇ ਓ.ਪੀ.ਡੀ. ਅਤੇ ਆਈ.ਪੀ
ਮਸ਼ਹੂਰ ਕਾਰੋਬਾਰੀ ਦੀ ਆੜਤ ਦੁਕਾਨ ਤੇ ਕੁਝ ਅਣਪਛਾਤੇ ਵਿਅਕਤੀ ਗੋਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49821123

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us