ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੇ ਪ੍ਰੀ-ਪ੍ਰਾਇਮਰੀ ਸਕੂਲ ਦੇ ਇੰਨੋਕਿਡਜ ਵਿੱਚ ਸਕਾਲਰਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਤੇ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਵਿਸ਼ਾ ਹੋਮ-ਅਵੇ-ਫਰੋਮ ਸਕੂਲ ਸੀ। ਮੁੱਖ ਮਹਿਮਾਨ ਦੀ ਭੂਮਿਕਾ ਡਾ.ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ)ਨੇ ਅਤੇ ਗੈਸਟ ਔਫ ਆਨਰ ਦੀ ਭੂਮਿਕਾ ਮਿਸਿਜ ਐਂਡ ਮਿਸਟਰ ਮਨੀਸ਼ ਗੁਪਤਾ ਨੇ ਨਿਭਾਈ।ਮੁੱਖ ਮਹਿਮਾਨ ਅਤੇ ਸਤਿਕਾਰਯੋਗ ਮਹਿਮਾਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਮਾਂ ਸਰਸਵਤੀ ਦਾ ਆਸ਼ੀਰਵਾਦ ਲਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਯੰਗ ਲਰਨਰਜ ਨੇ 'ਕਲੈਪ ਯੂਅਰ ਹੈਂਡਸ',ਐਕਸਪਲੋਰਜ ਦੇ ਛੋਟੇ ਬੱਚਿਆਂ ਨੇ ‘ਸ਼ੇਕ ਇੱਟ ਸ਼ੇਕ ਇੱਟ’,ਡਿਸਕਵਰਜ;ਨੇ 'ਆਓ ਓ ਈ' ‘ਤੇ ਅਦਭੁੱਤ ਪ੍ਰਦਰਸ਼ਨ ਕਰਕੇ ਸਮਾਂ ਬੰਨ੍ਹ ਦਿੱਤਾ।ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੁਆਰਾ ਇੰਨੋਕਿਡਜ਼ ਵਿਖੇ ਬਿਤਾਏ ਪਿਛਲੇ ਚਾਰ ਸਾਲਾਂ ਦਾ ਸਫ਼ਰ ਦਿਖਾਇਆ ਗਿਆ। ਸਕੂਲ ਦੇ ਛੋਟੇ ਬੱਚਿਆਂ ਨੇ 'ਸਕੂਲ ਦੇ ਦਿਨ' ਉੱਤੇ ਅਤਿਅੰਤ ਸੁੰਦਰ ਪੇਸ਼ਕਾਰੀ ਕੀਤੀ। ਗੀਤ ਪ੍ਰਸਤੁਤੀ ਵਿੱਚ ਵਿਦਿਆਰਥੀਆਂ ਨੇ ਕੈਮਪਸ ਉਛਾਲ ਕੇ ਆਪਣਾ ਜੋਸ਼ ਅਤੇ ਉਤਸ਼ਾਹ ਪ੍ਰਸਤੁਤ ਕੀੱਤਾ।ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਛੋਟੇ ਬੱਚੇ ਕਨਵੋਕੇਸ਼ਨ ਡਰੈੱਸ ਵਿੱਚ ਸਨ। ਡਾ: ਪਲਕ ਗੁਪਤਾ ਬੌਰੀ ਨੇ ਬੱਚਿਆਂ ਦੀ ਖ਼ੂਬ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਨੇ ਦੱਸਿਆ ਕਿ
ਕਿ ਇਹ ਗ੍ਰੈਜੂਏਸ਼ਨ ਸਮਾਰੋਹ ਵਿਦਿਆਰਥੀਆਂ ਦੇ ਹੌਂਸਲੇ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਅਗਲੇ ਪੱਧਰ 'ਤੇ ਦਾਖਲ ਹੋਣ ਦਾ ਅਹਿਸਾਸ ਕਰਾਉਣ ਲਈ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਉੱਤੇ ਡਾ.ਰੋਹਨ ਬੌਰੀ,ਸ੍ਰੀਮਤੀ ਸ਼ਰਮੀਲਾ ਨਾਕਰਾ(ਡਿਪਟੀ ਡਾਇਰੈਕਟਰ ਕਲਚਰਲ ਅਫੇਅਰਜ),ਸ੍ਰੀਮਤੀ ਗੁਰਵਿੰਦਰ ਕੌਰ(ਪ੍ਰਿੰਸੀਪਲ ਕੋਆਰਡੀਨੇਟਰ) ਅਤੇ ਸ੍ਰੀਮਤੀ ਅਲਕਾ ਅਰੋੜਾ(ਇੰਨੋਕਿਡਜ ਡਿਪਟੀ ਡਾਇਰੈਕਟਰ)ਹਾਜ਼ਰ ਸਨ। ਇਸ ਮੌਕੇ ਨੰਨ੍ਹੇ ਸਕਾਲਰਜ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਅਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਆਪਣੀ ਪੜ੍ਹਾਈ ਲਈ ਵਧੀਆ ਸਕੂਲ ਚੁਣਨ ਲਈ ਆਪਣੇ ਮਾਪਿਆਂ ਦਾ ਵੀ ਧੰਨਵਾਦ ਕੀਤਾ। ਬੱਚਿਆਂ ਨੇ ਕੋਰੀਓਗ੍ਰਾਫੀ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਆਪਣਾ ਸਤਿਕਾਰ ਦਿਖਾਇਆ। ਸ਼ੈਲਫੀ ਬੂਥ ਉੱਤੇ ਮਾਤਾ-ਪਿਤਾ ਨੇ ਅਲੱਗ-ਅਲੱਗ ਪੋਜ਼ ਵਿੱਚ ਬੱਚਿਆਂ ਨਾਲ ਫੋਟੋ ਖਿਚਵਾਈ।ਪ੍ਰੋਗਰਾਮ ਦੇ ਅੰਤ 'ਚ ਵਿਦਿਆਰਥੀਆਂ ਲਈ ਡੀ.ਜੇ ਦੇ ਨਾਲ-ਨਾਲ ਗੇਮਜ ਜ਼ੋਨ ਅਤੇ ਫੂਡ ਸਟਾਲਜ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਖੂਬ ਮਸਤੀ ਕੀਤੀ।ਪ੍ਰੋਗਰਾਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ।
Graduation-Ceremony-For-scholars-Innokids-Of-Innocent-Hearts-Green-Model-Town
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)