ਖੰਨਾ ਦੇ ਗ੍ਰੀਨ ਗ੍ਰੋਵ ਪਬਲਿਕ ਸਕੂਲ ਵੱਲੋਂ ਸਲਾਨਾ ਸਮਾਗਮ ਚ ਬੱਚਿਆਂ ਦੇ ਦਾਦਾ ਦਾਦੀ ਦੀ ਐਂਟਰੀ ਉਪਰ ਪਾਬੰਦੀ ਦੇ ਮਾਮਲੇ ਚ ਸਕੂਲ ਮੈਨੇਜਮੈਂਟ ਨੂੰ ਗਲਤੀ ਦਾ ਅਹਿਸਾਸ ਹੋਇਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਅੰਦਰ ਸ਼ਪੱਸਟੀਕਰਨ ਮੰਗਣ ਮਗਰੋਂ ਸਕੂਲ ਦੇ ਚੇਅਰਮੈਨ ਨੇ ਜਨਤਕ ਤੌਰ ਤੇ ਮੁਆਫੀ ਮੰਗੀ ਅਤੇ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਗਲਤਫਹਿਮੀ ਸੀ। ਉਹਨਾਂ ਦਾ ਮਕਸਦ ਗ੍ਰੈਂਡ ਪੇਰੇਂਟਸ ਦਾ ਨਿਰਾਦਾਰ ਕਰਨਾ ਨਹੀਂ ਸੀ। ਸਕੂਲ ਦੇ ਚੇਅਰਮੈਨ ਜੇਪੀਐਸ ਜੌਲੀ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਕੋਈ ਲਿਖਤੀ ਨੋਟਿਸ ਉਹਨਾ ਨੂੰ ਨਹੀਂ ਮਿਲਿਆ ਹੈ। ਮੀਡੀਆ ਰਾਹੀਂ ਹੀ ਇਸਦੀ ਸੂਚਨਾ ਮਿਲੀ ਸੀ। ਜੋ ਘਟਨਾਕ੍ਰਮ ਸਕੂਲ ਚ ਹੋਇਆ ਉਹ ਇੱਕ ਪ੍ਰਕਾਰ ਦੀ ਗਲਤ ਫਹਿਮੀ ਹੈ। ਫਿਰ ਵੀ ਉਹ ਇਸਦੇ ਲਈ ਮੁਆਫੀ ਮੰਗਦੇ ਹਨ। ਭਵਿੱਖ ਚ ਅਜਿਹਾ ਨਹੀਂ ਹੋਵੇਗਾ। ਇਸਦੇ ਨਾਲ ਹੀ ਸਕੂਲ ਚ ਆਏ ਬਜੁਰਗਾਂ ਨੇ ਵੀ ਸਕੂਲ ਵੱਲੋਂ ਉਹਨਾਂ ਦਾ ਸਤਿਕਾਰ ਕਰਨ ਦਾ ਦਾਅਵਾ ਕੀਤਾ
Private-school-green-grove-public-school-seek-apolgy-grand-parents-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)