ਐਸ.ਸੀ.ਡੀ. ਕਾਲਜ ਲੁਧਿਆਣਾ ਦੀ ਐਲਮਨੀ ਸੰਸਥਾ ਅਤੇ ਸਟੱਡੀ ਸਰਕਲ ਦੇ ਅਦਾਰੇ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਵੱਲੋਂ
'ਵਿਕਾਸਸ਼ੀਲ ਲੁਧਿਆਣਾ' ਵਿਸ਼ੇ ਤੇ ਕੌਮਾਂਤਰੀ ਵਿਸ਼ੇਸ਼ਗ ਡਾ. ਪਾਰਥਾ ਐਸ.ਘੋਸ਼ ਦਾ ਭਾਸ਼ਨ ਆਯੋਜਿਤ
ਲੁਧਿਆਣਾ ਨੂੰ ਭਾਰਤ ਦਾ ਮੈਨਚੈਸਟਰ ਕਹਿਣ ਨਾਲੋਂ ਲੋਕ ਇਹ ਕਹਿਣ ਪੈਰਿਸ ਵਿੱਚ ਖਲੋ ਕੇ ਕੀ 'ਇਹ ਫਰਾਂਸ ਦਾ ਲੁਧਿਆਣਾ ਹੈ' ਤਾਂ ਮਜ਼ੇ ਦੀ ਗੱਲ ਹੈ। 'ਮੈਨਚੈਸਟਰ ਵਿੱਚ ਕਹਿਣ ਕਿ 'ਇਹ ਇੰਗਲੈਂਡ ਦਾ ਲੁਧਿਆਣਾ ਹੈ' ਇਹ ਭਾਵਨਾਤਮਕ ਬਿਆਨ ਦੇ ਕੇ ਡਾ. ਪਾਰਥਾ.ਐਸ.ਘੋਸ਼. ਪ੍ਰਸਿੱਧ ਐਮ.ਆਈ.ਟੀ. ਪ੍ਰੋਫੈਸਰ ਅਤੇ ਕੌਮਾਂਤਰੀ ਆਰਥਿਕ ਸਲਾਹਾਕਾਰ ਅਤੇ ਵਿਸ਼ੇਸ਼ ਅੱਗੇ ਭਾਸ਼ਣਕਾਰ ਹੋਰਾਂ ਲੁਧਿਆਣੇ ਦੇ ਉਦਯੋਗਪਤੀਆਂ, ਆਰਥਿਕ ਮਾਹਿਰਾਂ ਤੇ ਸਿੱਖਿਆ ਸ਼ਾਸਤਰੀਆਂ ਨੂੰ ਜਜ਼ਬਾਤੀ ਬਣਾ ਦਿੱਤਾ।
ਵਿਸ਼ੇਸ਼ ਭਾਸ਼ਣ 'ਡਿਵੈਲਪਿੰਗ ਲੁਧਿਆਣਾ' ਥੀਮ ਉੱਤੇ ਕਾਲਜ ਦੀ ਪੁਰਾਣੇ ਵਿਦਿਆਰਥੀਆਂ ਦੇ ਸੰਗਠਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰੂ ਰਾਮਦਾਸ ਸੈਂਟਰ ਫ਼ਾਰ ਇਕਨੌਮਿਕ ਗਰੋਥ ਵੱਲੋਂ ਆਯੋਜਿਤ ਕੀਤਾ ਗਿਆ। ਕਾਲਜ ਦੇ ਨਵੇਂ ਸ਼ਾਨਦਾਰ ਸੈਮੀਨਾਰ ਹਾਲ ਵਿੱਚ ਸੈਂਟਰ ਦੇ ਜਨਰਲ ਸਕੱਤਰ ਸ੍ਰ. ਜਸਪਾਲ ਸਿੰਘ ਰਿਟਾਇਰਡ ਏ.ਜੀ.ਐਮ. ਪੰਜਾਬ ਐਂਡ ਸਿੰਧ ਬੈਂਕ ਹੋਰਾਂ ਸਵਾਗਤੀ ਸ਼ਬਦ ਬੋਲਦਿਆਂ ਡਾਕਟਰ ਸਾਹਿਬ ਨੂੰ ਲੁਧਿਆਣਾ ਦੇ ਆਰਥਿਕ, ਉਦਯੋਗਿਕ ਅਤੇ ਪੰਜਾਬ ਦੇ ਭੂਗੋਲਿਕ ਮਹੱਤਵ ਵਾਲੇ ਸਥਾਲ ਤੇ ਸਥਿਤ ਹੋਣ ਬਾਰੇ ਚਾਨਣਾ ਪਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਲੁਧਿਆਣਾ ਦਾ ਉਦਯੋਗਿਕ ਤੇ ਸਮੁੱਚਾ ਵਿਕਾਸ, ਪ੍ਰਦੇਸ਼ ਅਤੇ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ ਅਤੇ ਖਾਸ ਕਰਕੇ ਕਿੱਤਾ ਮੂਲਕ ਵਰਗ ਅਤੇ ਨੌਜਵਾਨਾਂ ਤੇ ਉੱਦਮੀਆਂ ਨੂੰ ਹਰ ਪੱਖੀ ਸਹਿਯੋਗ ਦੀ ਲੋੜ ਹੈ ਤਾਂ ਕਿ ਉਹ ਆਪਣੇ ਕਿੱਤੇ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਣ। ਉਨ੍ਹਾਂ ਨੇ ਦੱਸਿਆ ਕਿ 2016 ਵਿੱਚ ਸਥਾਪਤ ਸੰਸਥਾ ਦਾ ਮੁੱਖ ਨਿਸ਼ਾਨਾ ਇਹ ਸੀ ਕਿ ਅੱਜ ਵਿਸ਼ਵ ਨੂੰ ਆਰਥਿਕ ਗਿਆਨ ਅਤੇ ਤਰੱਕੀ ਦੇ ਨਾਲ-ਨਾਲ ਨੈਤਿਕਤਾ, ਹਮਦਰਦੀ ਅਤੇ ਆਰਥਿਕ ਖੁਸ਼ਹਾਲੀ ਦੀ ਦੌਲਤ ਨੂੰ ਲੋੜਵੰਦਾਂ ਵਿੱਚ ਵੰਡਣ ਦੀ ਲੋੜ ਹੈ। ਸ੍ਰੀ ਬ੍ਰਿਜ ਭੂਸ਼ਣ ਗੋਇਲ, ਸੰਚਾਲਕ, ਐਲੂਮਨੀ ਐਸੋਸੀਏਸ਼ਨ ਅਤੇ ਬੈਂਕਿੰਗ-ਆਰਥਿਕ ਵਿਸ਼ੇਸ਼ਗ ਹੁਰਾਂ ਮੰਚ ਸੰਚਾਲਨ ਕਰਦਿਆਂ ਲੁਧਿਆਣਾ ਤੇ ਪੰਜਾਬ ਦੇ ਵਿਕਾਸ ਬਾਰੇ ਮਹੱਤਵਪੂਰਨ ਲੋੜਾਂ ਦੀ ਸਾਂਝ ਕੀਤੀ।
ਸੈਂਟਰ ਦੇ ਨਿਰਦੇਸ਼ਕ ਸ੍ਰ. ਕੇ.ਬੀ. ਸਿੰਘ ਰਿਟਾਇਰਡ ਡੀ.ਜੀ.ਐਮ., ਪੀ.ਐਨ.ਬੀ. ਹੋਰਾਂ ਡਾਕਟਰ ਪਾਰਥ ਘੋਸ਼ ਹੋਰਾਂ ਦੇ ਵਿਦਿਅਕ, ਆਰਥਿਕ ਪ੍ਰਬੰਧਨ ਅਤੇ ਬਹੁਦੇਸ਼ੀ ਵਿਕਾਸ ਪ੍ਰਕਿਰਿਆਵਾਂ ਬਾਰੇ ਖੋਜ ਲੱਭਤਾ ਦੇ ਅਨੁਭਵ ਦਾ ਵਿਸਤ੍ਰਿਤ ਵਰਨਣ ਕੀਤਾ। ਡਾ. ਪਾਰਥਾ ਐਸ.ਘੋਸ਼ ਹੋਰਾਂ ਤਿੰਨ ਵਰਗਾਂ ਵਿੱਚ ਆਪਣੀਆਂ ਲੁਧਿਆਣਾ ਵਿਕਾਸ ਬਾਰੇ ਵਿਧੀ ਜੁਗਤੀਆਂ ਦੀ ਸਾਂਝ ਪਾਈ। ਪਹਿਲੀ ਜੁਗਤ ਨੈਤਿਕਤਾ, ਸਮਾਂ ਪਾਬੰਦੀ, ਹਰ ਅਦਾਰੇ ਦੀ ਸਫਾਈ, ਵਿਚਾਰ ਸਾਂਝ, ਨਿਸ਼ਠਾ ਤੇ ਤੱਤਾਂ ਨਾਲ ਜੁੜੀ ਹੋਈ ਸਮਝਾਈ। ਜਪਾਨ, ਅਮਰੀਕਾ ਅਤੇ ਜਰਮਨ ਆਦਿ ਦੀਆਂ ਉਦਾਹਰਣਾਂ ਦੇ ਕੇ ਉਹਨਾਂ ਭਾਰਤ ਅਤੇ ਲੁਧਿਆਣੇ ਵਿੱਚ ਇਨ੍ਹਾਂ ਤੱਤਾਂ ਨੂੰ ਧਾਰਨ ਕਰਨ ਲਈ ਸੁਝਾਅ ਦਿੱਤਾ। 'ਕਲਚਰ ਆਫ ਐਕਸੀਲੈਂਸ' ਸਥਾਪਤ ਕਰਨ ਦੀ ਲੋੜ ਹੈ। ਕਲਚਰ ਆਫ਼ ਸਿਫਰ ਨਿਯਮਾਂ ਨੂੰ ਅਪਣਾਉਣਾ ਜ਼ਰੂਰੀ ਹੈ। ਉਹਨਾਂ ਦੂਜੇ ਤੇ ਤੀਜੇ ਵਰਗਾਂ ਵਿੱਚ ਸਮਾਜਿਕ-ਆਰਥਿਕ ਉਪਰਲੀ ਪੂੰਜੀ (ਢਾਂਚੇ) ਦੀ ਮਹੱਤਤਾ, ਮਸ਼ੀਨਾਂ ਦੀ ਸਾਂਭ ਸੰਭਾਲ ਅਤੇ ਆਰਥਕ-ਬਜ਼ਾਰੀ ਜਾਣਕਾਰੀ ਨੂੰ ਹਰ ਦਮ ਤਿਆਰ ਕਰਨ ਲਈ ਕਿਹਾ।
ਡਾ. ਪਾਰਥਾ ਹੋਰਾਂ ਸਿੱਖਿਆ ਕੇਂਦਰਾਂ ਵਿੱਚੋਂ ਆਰਥਿਕ ਉਦਯੋਗਿਕ ਮਾਡਲਾਂ ਦੇ ਉਭਾਰਨ ਦੀ ਵਿਸ਼ੇਸ਼ਤਾ ਦੱਸੀ ਉਨ੍ਹਾਂ ਇੱਕ ਦੂਜੇ ਤੋਂ ਅਨੁਭਵ ਹਾਸਲ ਕਰਕੇ ਅੱਗੇ ਵਧਣ ਦੀ ਮਹੱਤਤਾ ਦਾ ਅਸਾਸ ਕਰਾਇਆ। ਲੁਧਿਆਣਾ ਵਿਚ ਇਕ ਵੱਡੇ ਪੱਧਰ ਦੀ ਤਕਨੀਕੀ, ਡਿਜੀਟਲ ਤੇ ਭੌਤਿਕ ਵਿਸ਼ੇਸ਼ ਅੱਗੇ ਸੰਸਥਾ ਸਥਾਪਤ ਕਰਨ ਦੀ ਸਲਾਹ ਦਿੱਤੀ ਜਿੱਥੇ ਕੌਮਾਂਤਰੀ ਅਤੇ ਕੌਮੀ ਮਾਹਿਰ ਆ ਕੇ ਨਵੇਂ ਪ੍ਰੋਜੈਕਟਾਂ ਦੀ ਸਾਂਝ ਪਾ ਸਕਣ। ਵਿਕਸਤ ਦੇਸ਼ਾਂ ਵਿੱਚ ਥੋੜੇ ਸਮੇਂ ਦੇ ਵਿੱਚ ਦਰਜਨਾਂ ਅਤੇ ਸੈਂਕੜੇ ਬ੍ਰਾਂਡ ਸਥਾਪਤ ਕਰਨ ਦੀ ਕਰਾਮਾਤ ਨੂੰ ਲੁਧਿਆਣੇ ਅਤੇ ਦੇਸ਼ ਪ੍ਰਦੇਸ਼ ਵਿੱਚ ਸੰਭਵ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਈ ਨਵੀਆਂ ਧਾਰਨਾਵਾਂ ਦਾ ਹਵਾਲਾ ਦਿੰਦਿਆਂ ਵਾਤਾਵਰਣ ਵੰਗਾਰਾਂ, ਪ੍ਰਕਿਰਿਆ ਨਾਲ ਜੁੜੇ ਮੁੱਦਿਆਂ ਅਤੇ ਖੋਜ ਦੀਆਂ ਸੰਭਾਵਨਾਵਾਂ ਦਾ ਵਰਨਨ ਕੀਤਾ। ਸਮਰਪਣ ਅਤੇ ਸੁਦ੍ਰਿੜਤਾ ਨਾਲ ਵਿਕਾਸ ਨੂੰ ਹਰ ਹਾਲਤ ਸੰਭਵ ਬਣਾਇਆ ਜਾ ਸਕਦਾ ਹੈ, ਕੇਵਲ ਵੱਧ ਪੈਸਾ ਹੋਣਾ ਹੀ ਕਾਫੀ ਨਹੀਂ।
ਭਾਸ਼ਣ ਬਾਰੇ ਬੋਲਦਿਆਂ ਕਾਲਜ ਦੇ ਅਰਥ-ਸ਼ਾਸਤਰ ਵਿੱਗ ਵਿਭਾਗ ਦੇ ਮੁਖੀ ਮੈਡਮ (ਡਾ.) ਸਜਦਾ ਕੌਸ਼ਲ ਹੋਰਾਂ ਵਿਸ਼ੇਸ਼ਗ ਡਾ. ਸਾਹਿਬ ਵੱਲੋਂ ਸਾਂਝੇ ਕੀਤੇ ਮੁੱਦਿਆਂ ਦੀ ਸਰਾਹਣਾ ਕੀਤੀ ਅਤੇ ਲੁਧਿਆਣੇ ਪੰਜਾਬ ਨਾਲ ਜੁੜੀਆਂ ਲੋੜਾਂ ਅਤੇ ਸੰਭਾਵਨਾ ਦਾ ਚੰਗਾ ਵਰਨਣ ਕੀਤਾ। ਉਨ੍ਹਾਂ ਕੇਂਦਰ ਵੱਲੋਂ ਪੰਜਾਬ ਦੇ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਨਵੀਂ ਪੀੜੀ ਨੂੰ ਇੱਥੇ ਰੋਕਣ ਦੇ ਲਈ ਵਾਤਾਵਰਣ ਸਿਰਜਣ ਲਈ ਸੁਝਾਅ ਦਿੱਤੇ।
ਗੁਰੂ ਰਾਮਦਾਸ ਸੈਂਟਰ ਦੇ ਪ੍ਰਧਾਨ, ਬਿਗ-ਬੈਨ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਤੇਜਵਿੰਦਰ ਸਿੰਘ ਹੋਰਾਂ ਬਹੁਤ ਅਨੁਭਵੀ ਗੱਲਾਂ ਦੱਸੀਆਂ ਕਿ ਕਿਵੇਂ ਲੁਧਿਆਣੇ ਦੇ ਉਦਯੋਗ, ਵਿਕਸਿਤ ਦੇਸ਼ਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਜ਼ੋਰ ਲਗਾਉਂਦੇ ਹਨ ਅਤੇ ਕੁਝ ਹੱਦ ਤੱਕ ਸਫਲ ਵੀ ਹੁੰਦੇ ਹਨ ਪਰ ਸਰਕਾਰੀ ਮਦਦ ਬਿਨਾਂ ਅਤੇ ਵਿਸ਼ੇਸ਼ਤਾ ਦੀ ਕਮੀ ਕਾਰਣ, ਸਮੱਸਿਆਵਾਂ ਖੜੀਆਂ ਰਹਿੰਦੀਆਂ ਹਨ। ਉਹਨਾਂ ਆਸ ਪ੍ਰਗਟਾਈ ਕਿ ਇਹੋ ਜਿਹੇ ਭਾਸ਼ਣਾਂ ਨਾਲ, ਸਥਿਤੀ ਨੂੰ ਵਧੇਰੇ ਸਮਝਦਾਰੀ ਨਾਲ ਨਜਿੱਠਿਆ ਜਾ ਸਕਦਾ ਹੈ।
ਸੀ.ਏ. ਸ੍ਰ. ਜਸਮਿੰਦਰ ਸਿੰਘ ਡਾਇਰੈਕਟਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੋਥ ਹੁਰਾਂ ਆਸ਼ਾਵਾਦੀ ਹੁੰਦਿਆਂ ਵਿਕਾਸ ਦੇ ਬਾਰੇ ਦੱਸੇ ਨੁਕਤਿਆਂ ਨੂੰ ਲੁਧਿਆਣੇ ਦੀ ਉੱਨਤੀ ਲਈ ਲਾਭਕਾਰੀ ਦੱਸਿਆ। ਵਾਤਾਵਰਣ ਰੱਖਿਅਕ ਸਮਾਜ ਸੇਵੀ, ਕਰਨਲ ਜੀ.ਐਸ. ਗਿੱਲ ਹੋਰਾਂ ਕੀਮਤੀ ਸੁਝਾਅ ਦਿੱਤੇ ਅਤੇ ਅਨੁਸਾਸ਼ਣ, ਸਫਾਈ ਆਦਿਕ ਨੂੰ ਪਾਠਕਰਮਾਂ ਵਿੱਚ ਪੜ੍ਹਣ ਅਤੇ ਅਮਲ ਵਿੱਚ ਲਿਆਉਣ ਤੇ ਜ਼ੋਰ ਦਿੱਤਾ। ਡਾ. ਬਲਵਿੰਦਰ ਸਿੰਘ ਮੁਖੀ ਇਕਨਾਮਿਕ ਵਿਭਾਗ ਹੁਰਾਂ ਦੇ ਰਚਨਾਤਮਕ ਢਹਿ ਢੇਰੀ (constructive Destruction) ਦੇ ਸਿਧਾਂਤ ਦਾ ਹਵਾਲਾ ਦਿੰਦਿਆਂ, ਮੌਜਾਂ ਮਸਤੀਆਂ ਦੇ ਸੱਭਿਆਚਾਰ ਤੋਂ ਖੋਜ ਵਿਕਾਸ ਵਾਲੇ ਸੱਭਿਆਚਾਰ ਵੱਲ ਮੁੜਣ ਲਈ ਖੇਤਰ ਦੀਆਂ ਰਾਜ ਸਰਕਾਰਾਂ ਨੂੰ ਜੁੜ ਬੈਠਣ ਅਤੇ ਟਰਾਈਸਿਟੀ ਵਿੱਚ ਵੱਡੀਆਂ ਆਈ.ਟੀ. ਅਤੇ ਹੋਰ ਕੰਪਨੀਆਂ ਨੂੰ ਸੱਦਾ ਦੇਣ ਲਈ ਸੁਝਾਅ ਦਿੱਤਾ।
ਇਸ ਵਿਚਾਰ ਚਰਚਾ ਵਿੱਚ ਵਿਸ਼ੇਸ਼ ਮਹਿਮਾਨ ਸ੍ਰ. ਐਸ.ਐਸ. ਭੋਗਲ, ਚੇਅਰਮੈਨ ਭੋਗਲ ਗਰੁੱਪ ਹੁਰਾਂ ਨੇ ਲੁਧਿਆਣੇ ਤੇ ਸਨਅਤੀ ਇਤਿਹਾਸ ਤੀ ਗੱਲ ਕਰਦਿਆਂ ਕਈ ਹਵਾਲੇ ਦੇ ਕੇ ਦੱਸਿਆ ਕਿ ਮੁਸ਼ਕਲਾਂ ਦੇ ਬਾਵਜੂਦ ਲੁਧਿਆਣਾ ਦੇ ਸਨੱਅਤਕਾਰਾਂ ਨੇ ਦੁਨੀਆਂ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੁਧਿਆਣਾ ਦੀ ਸਨਅੱਤ ਨੂੰ ਤਕਨੀਕੀ ਮਾਨਤਾ ਅਤੇ ਨਵੀਨੀ ਖੇਤਰ ਵਿੱਚ ਅੱਗੇ ਵਧਣ ਲਈ ਸਰਕਾਰੀ ਦੇ ਸਹਿਯੋਗ ਅਤੇ ਮਦਦ ਦੀ ਲੋੜ ਹੈ ਤਾਂ ਕਿ ਲੁਧਿਆਣਾ ਦੀਆਂ ਵਸਤੂਆਂ ਤਾਇਵਾਨ ਅਤੇ ਸਾਊਥ ਕੋਰੀਆ ਵਾਂਗ ਵਿਸ਼ਵ ਦੀਆਂ ਮੰਡੀਆਂ ਵਿੱਚ ਵੇਚੀਆ ਜਾਵੇ।
ਇਸ ਮੌਕੇ ਪ੍ਰੋਫੈਸਰ ਇਰਨਦੀਪ ਕੌਰ ਨੇ ਕਿਹਾ ਕਿ ਪੰਜਾਬ ਖੇਤੀ ਅਧਾਰਿਤ ਸੂਬਾ ਹੈ, ਇਸ ਦੀ ਸਰਬਪੱਖੀ ਆਰਥਤ ਤਰੱਕੀ ਮਜਬੂਤੀ ਨਾਲ ਤਾਂ ਹੀ ਹੋ ਸਕਦੀ ਹੈ ਖੇਤੀ ਆਧਾਰਤ ਸਨਅਤਾਂ ਪਿੰਡਾਂ ਵਿੱਚ ਸਥਾਪਤ ਕੀਤੀਆਂ ਜਾਣ ਅਤੇ ਖੇਤੀ ਦੀਆਂ ਜਿਨਸਾਂ, ਸਬਜ਼ੀਆਂ ਅਤੇ ਫਲਾਂ ਨੂੰ ਡੱਬੇ ਬੰਦ ਕਰਕੇ ਵਿਸ਼ਵ ਦੀਆਂ ਮੰਡੀਆਂ ਵਿੱਚ ਵੇਚੀਆ ਜਾ ਸਕੇ। ਇਸ ਨਾਲ ਨੌਜਵਾਂਨਾਂ ਲਈ ਰੋਜ਼ਗਾਰ ਦੇ ਸਾਧਨ ਵਧਣਗੇ ਅਤੇ ਸੂਬੇ ਦੀ ਆਰਥਿਕ ਖੁਸ਼ਹਾਲੀ ਵਿੱਚ ਵਾਧਾ ਹੋਵੇਗਾ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਮੰਡੀਕਰਨ ਦੀਆਂ ਸਹੂਲਤਾਂ ਵਿਚ ਵਾਧਾ ਕਰੇ।
ਇਸ ਤੋਂ ਇਲਾਵਾ ਪ੍ਰੋਫੈਸਰ ਪੀ.ਡੀ. ਗੁਪਤਾ, ਪ੍ਰੋਫੈਸਰ ਗੀਤਾਂਜਲੀ ਪਬਰੀਜਾ, ਨਰਿੰਦਰ ਸਿੰਘ ਮੈਸਨ, ਗੁਰਜਿੰਦਰ ਸਿੰਘ, ਨਵਦੀਪ ਸਿੰਘ, ਗੁਰਵਿੰਦਰ ਸਿੰਘ ਚਾਵਲਾ, ਸੁਰਿੰਦਰ ਸਿੰਘ ਮੈਂਬਰ ਹਾਜ਼ਰ ਸਨ।