ਲਹਿਰਾਗਾਗਾ (ਰੀਤਵਾਲ) ਵਾਹਨ ਚਾਲਕੋ ਪµਜਾਬ ਦੀ ਟਰੈਫਿਕ ਪੁਲਿਸ ਤੋਂ ਬਚੋ, ਕਿਉਂਕਿ ਪµਜਾਬ ਦੀ ਟਰੈਫਿਕ ਪੁਲਿਸ ਇµਨੀ ਚੁਸਤ ਹੈ, ਕਿ ਘਰ ਖੜੇ ਮੋਟਰਸਾਈਕਲ ਅਤੇ ਹੋਰ ਵਾਹਨ ਦਾ ਵੀ ਚਲਾਨ ਕੱਟ ਦਿµਦੀ ਹੈ। ਇਹੀ ਕੁਝ ਵਾਪਰਿਆ ਇਥੋਂ ਨੇੜਲੇ ਪਿµਡ ਗਾਗਾ ਦੇ ਫੌਜੀ ਅਮਰਜੀਤ ਸਿµਘ ਨਾਲ ਜਿਸ ਦਾ ਘਰੇ ਖੜੇ ਬੁਲਟ ਮੋਟਰਸਾਈਕਲ ਦਾ ਚਲਾਨ ਮਾਨਸਾ ਦੀ ਟਰੈਫਿਕ ਪੁਲਿਸ ਨੇ ਕੱਟ ਦਿੱਤਾ ।ਇਸ ਸਬµਧੀ ਇੱਥੋਂ ਨੇੜਲੇ ਪਿµਡ ਗਾਗਾ ਦੇ ਰਹਿਣ ਵਾਲੇ ਫੌਜੀ ਅਮਰਜੀਤ ਸਿµਘ ਜੋ ਕਿ ਪਠਾਨਕੋਟ ਵਿਖੇ ਡਿਊਟੀ ਕਰਦਾ ਹੈ ਨੇ ਦੱਸਿਆ ਕਿ ਉਹ 23 ਅਕਤੂਬਰ ਨੂੰ ਪਠਾਨਕੋਟ ਵਿਖੇ ਡਿਊਟੀ ਕਰ ਰਿਹਾ ਸੀ। ਜਦੋਂ ਕਿ ਮੇਰਾ ਬੁਲਟ ਮੋਟਰਸਾਈਕਲ ਗਾਗਾ ਵਿਖੇ ਮੇਰੇ ਘਰ ਖੜਾ ਸੀ। ਸ਼ਾਮ ਚਾਰ ਪµਜ ਵਜੇ ਦੇ ਕਰੀਬ ਮੈਨੂੰ ਇੱਕ ਮੈਸੇਜ ਆਇਆ ਕਿ ਤੇਰੇ ਮੋਟਰਸਾਈਕਲ ਦਾ ਚਲਾਨ ਕੱਟ ਗਿਆ ਜਦੋਂ ਉਸ ਮੈਸੇਜ ਦੇ ਲਿµਕ ਤੋਂ ਚਲਾਣ ਦੀ ਕਾਪੀ ਕੱਢੀ ਤਾਂ ਉਸ ਉੱਤੇ ਜਾਅਲੀ ਮੋਟਰਸਾਈਕਲ ਉੱਤੇ ਲੱਗੀ ਪਲੇਟ ਦੀ ਫੋਟੋ ਵੀ ਨਾਲ ਛਪੀ ਆਈ। ਫੌਜੀ ਅਮਰਜੀਤ ਸਿµਘ ਨੇ ਕਿਹਾ ਮੇਰੇ ਮੋਟਰ ਸਾਈਕਲ ਦਾ ਅੱਜ ਦਾ ਚਲਾਨ ਕੱਟਿਆ ਹੈ, ਜਦ ਕਿ ਮੇਰਾ ਮੋਟਰਸਾਈਕਲ ਘਰ ਖੜਾ ਹੈ। ਜੋ ਵਿਅਕਤੀ ਮੇਰੇ ਮੋਟਰਸਾਈਕਲ ਦੀ ਨµਬਰ ਪਲੇਟ ਹੋਰ ਵਹੀਕਲ ਤੇ ਨµਬਰ ਲਗਾ ਕੇ ਚਲਾ ਰਿਹਾ ਹੈ ਉਸ ਉੱਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਮੈਂ ਇਸ ਮੋਟਰ ਸਾਈਕਲ ਦਾ ਚਲਾਨ ਨਹੀਂ ਭਰਾਂਗਾ, ਇਸਦੀ ਜਿµਮੇਵਾਰੀ ਟਰੈਫਿਕ ਪੁਲਿਸ ਜਾਂ ਪ੍ਰਸ਼ਾਸਨ ਦੀ ਹੈ। ਜੋ ਲੋਕ ਜਾਅਲੀ ਨµਬਰ ਪਲੇਟਾਂ ਲਾ ਕੇ ਵਹੀਕਲ ਚਲਾ ਰਹੇ ਹਨ ਉਨ੍ਹਾਂ ਉੱਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ,ਆਨਲਾਈਨ ਦੇ ਯੁੱਗ ਵਿੱਚ ਪੁਲਿਸ ਆਨਲਾਈਨ ਡਾਕੂਮੈਂਟ ਦਾ ਚੈੱਕ ਕਰ ਲੈਂਦੀ ਹੈ ਪਰ ਨµਬਰ ਪਲੇਟ ਜਾਅਲੀ ਹੈ ਜਾਂ ਅਸਲੀ ਉਸ ਦੀ ਜਾਂਚ ਨਹੀਂ ਕਰਦੀ। ਜਿਸ ਕਾਰਨ ਉਸ ਜਾਅਲੀ ਨµਬਰ ਪਲੇਟ ਤੇ ਪੁਲਿਸ ਨੇ ਚਲਾਣ ਤਾਂ ਕੱਟ ਦਿੱਤਾ ਪਰ ਇਹ ਹਰਜਾਨਾ ਫੌਜੀ ਨੂੰ ਭੁਗਤਣਾ ਹੋਵੇਗਾ ਜਾਂ ਟ੍ਰੈਫਿਕ ਪੁਲਿਸ ਨੂੰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Powered by Froala Editor
Bike-Challan-Lehragaga-Traffic-Police-Defense-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)