ਬੀਤੀ ਰਾਤ ਦਿੱਤਾ ਚੋਰੀ ਨੂੰ ਅੰਜਾਮ
ਜੀਰਾ ਦੇ ਨਵੇਂ ਤਲਵੰਡੀ ਰੋਡ ਤੋਂ ਆਇਆ ਮਾਮਲਾ ਸਾਹਮਣੇ
ਬੀਤੀ ਰਾਜ ਕੁਝ ਅਣਪਛਾਤੇ ਚੋਰਾਂ ਵੱਲੋਂ ਜੀਰਾ ਦੇ ਨਵੀਂ ਤਲਵੰਡੀ ਰੋਡ ਤੇ ਸਥਿਤ ਇੱਕ ਇਲੈਕਟਰੀਸ਼ਨ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਕਰੀਬ ਡੇਢ ਲੱਖ ਰੁਪਏ ਦੇ ਬੈਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ!
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਕੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਆ ਕੇ ਦੇਖਿਆ ਤਾਂ ਦੁਕਾਨ ਦਾ ਛਟਾ ਟੁੱਟਾ ਪਿਆ ਸੀ ਅਤੇ ਕੀਮਤੀ ਸਮਾਨ ਚੋਰੀ ਹੋ ਚੁੱਕਿਆ ਸੀ ਉਨਾਂ ਦੱਸਿਆ ਕਿ ਉਹਨਾਂ ਵੱਲੋਂ ਪੜਤਾਲ ਕੀਤੇ ਜਾਣ ਤੇ ਨਜ਼ਦੀਕ ਲੱਗੇ ਕੈਮਰਿਆਂ ਵਿੱਚ ਕੁਝ ਸੈਕਿੰਡ ਦੀ ਇੱਕ ਵੀਡੀਓ ਨਹੀਂ ਹੈ ਜਿਸ ਦੇ ਵਿੱਚ ਇੱਕ ਗੱਡੀ ਆਈ ਨਜ਼ਰ ਆਉਂਦੀ ਹੈ ਜਿਸ ਦੇ ਵਿੱਚ ਇੱਕ ਟੰਬਾ ਪਿਆ ਹੋਇਆ ਸੀ ਜਿਸ ਦੇ ਨਾਲ ਚੋਰਾਂ ਵੱਲੋਂ ਸ਼ਟਰ ਤੋੜਿਆ ਗਿਆ ਉਹਨਾਂ ਪ੍ਰਸ਼ਾਸਨ ਪਾਸੋਂ ਜਲਦ ਇਹਨਾਂ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)