ਮੋਹਾਲੀ, 24 ਅਪ੍ਰੈਲ (ਗੁਰਵਿੰਦਰ ਸਿੰਘ) ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਦੀ ਸਵਿਫਟ ਕਾਰ ਵਿੱਚੋਂ 50 ਗ੍ਰਾਮ ਕੋਕੀਨ ਅਤੇ 5 ਗ੍ਰਾਮ ਆਈਸ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਅਤੇ ਸ਼੍ਰੀ ਹਰਸਿਮਰਤ ਸਿੰਘ ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ਼ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਮਿਤੀ 23-04-2024 ਨੂੰ ਇਲੈਕਸ਼ਨਾਂ ਦੇ ਸਬੰਧ ਵਿੱਚ ਖਰੜ-ਕੁਰਾਲ਼ੀ ਰੋਡ ਨੇੜੇ ਪਿੰਡ ਪਡਿਆਲ਼ਾ ਪਾਸ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਾਕਾਬੰਦੀ ਦੌਰਾਨ ਇੱਕ ਕਾਰ ਮਾਰਕਾ ਸਵਿਫਟ ਰੰਗ ਚਿੱਟਾ, ਜਿਸ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ, ਖਰੜ ਸਾਈਡ ਤੋਂ ਕੁਰਾਲ਼ੀ ਵੱਲ ਆ ਰਹੀ ਸੀ। ਕਾਰ ਨੂੰ ਐਸ.ਆਈ. ਬਲਜਿੰਦਰ ਕੌਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਰੁਕਣ ਦਾ ਇਸ਼ਾਰਾ ਦੇ ਕੇ, ਕਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਕਾਰ ਦੇ ਡੈਸ਼ਬੋਰਡ ਵਿੱਚੋਂ 50 ਗ੍ਰਾਮ ਕੋਕੀਨ ਅਤੇ 05 ਗ੍ਰਾਮ ਆਈਸ ਬ੍ਰਾਮਦ ਹੋਈ। ਜਿਸ ’ਤੇ ਮੁਕੱਦਮਾ ਨੰ: 33 ਮਿਤੀ 23-04-2024 ਅ/ਧ 21/29-61-85 ਐਨ.ਡੀ.ਪੀ. ਐਸ. ਐਕਟ ਥਾਣਾ ਸਿਟੀ ਕੁਰਾਲ਼ੀ, ਜ਼ਿਲ੍ਹਾ ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ। ਉਹਨਾਂ ਦਸਿਆ ਕਿ ਦੋਸ਼ੀਆਂ ਦੀ ਪਹਿਚਾਣ ਮਨਿਕ ਬੱਬਰ ਉਰਫ ਮਨੂ, ਸਾਗਰ ਬੱਬਰ,ਦਰਮਿਆਨਸ਼ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਮਨਿਕ ਬੱਬਰ ਉਰਫ ਮਨੂ ਵਾਸੀ ਨੇੜੇ ਗੋਲ਼ ਕੋਠੀ ਮਿੱਠਾਪੁਰ, ਰਵਿਦਾਸ ਮੰਦਿਰ, ਜਲੰਧਰ ਥਾਣਾ ਡਵੀਜਨ ਨੰ: 7 ਜ਼ਿਲ੍ਹਾ ਜਲੰਧਰ, ਜਿਸਦੀ ਉਮਰ 27 ਸਾਲ ਹੈ, ਜੋ ਅੱਠਵੀਂ ਕਲਾਸ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਇਸ ’ਤੇ ਪਹਿਲਾਂ ਵੀ ਕਪੂਰਥਲਾ ਅਤੇ ਜਲੰਧਰ ਵਿੱਚ ਕਤਲ, ਆਰਮਜ ਐਕਟ, ਲੜਾਈ ਝਗੜੇ ਤਹਿਤ ਮੁਕੱਦਮੇ ਦਰਜ ਹਨ। ਦੋਸ਼ੀ ਕ੍ਰੀਬ ਢਾਈ ਸਾਲ ਜੇਲ ਵਿੱਚ ਰਹਿਕੇ ਦਸੰਬਰ 2023 ਵਿੱਚ ਜੇਲ ਤੋਂ ਬਾਹਰ ਆਇਆ ਹੈ। ਉਹਨਾਂ ਦਸਿਆ ਕਿ ਸਾਗਰ ਬੱਬਰ ਵਾਸੀ ਨੇੜੇ ਗੋਲ਼ ਕੋਠੀ ਮਿੱਠਾਪੁਰ, ਰਵਿਦਾਸ ਮੰਦਿਰ, ਜਲੰਧਰ ਥਾਣਾ ਡਵੀਜਨ ਨੰ: 7 ਜ਼ਿਲ੍ਹਾ ਜਲੰਧਰ ਦੀ ਉਮਰ 24 ਸਾਲ ਹੈ, ਜੋ ਪੰਜ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।
ਉਹਨਾਂ ਦਸਿਆ ਕਿ ਦੋਸ਼ੀ ਦਰਮਿਆਨਸ਼ੂ ਵਾਸੀ ਬਸਤੀ ਘਾਹ ਮੰਡੀ ਚੌਂਕ, ਜਲੰਧਰ ਥਾਣਾ ਡਵੀਜਨ ਨੰ: 7 ਜ਼ਿਲ੍ਹਾ ਜਲੰਧਰ ਦੀ ਉਮਰ ਕਰੀਬ 24 ਸਾਲ ਹੈ, ਜੋ +2 ਪਾਸ ਹੈ ਅਤੇ ਅਨ-ਮੈਰਿਡ ਹੈ। ਉਹਨਾਂ ਦਸਿਆ ਕਿ ਦੋਸ਼ੀਆਂਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਦੋਸ਼ੀਆਂਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕੋਕੀਨ ਅਤੇ ਆਈਸ ਕਿਸ ਪਾਸੋਂ ਲੈਕੇ ਆਏ ਸੀ ਅਤੇ ਕਿਸਨੂੰ ਸਪਲਾਈ ਕਰਨੀ ਸੀ।