ਜੀਰਾ ਦੇ ਅੰਮ੍ਰਿਤਸਰ ਰੋਡ ਤੇ ਵਾਪਰਿਆ ਹਾਦਸਾ --
ਦੋਹਾਂ ਧਿਰਾਂ ਦੇ ਤਿੰਨ ਵਿਅਕਤੀ ਹੋਏ ਜ਼ਖਮੀ --
ਗੋਲੀ ਲੱਗਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਡਾਕਟਰ ਹਰਸ਼ ਵਰਮਾ--
ਜੀਰਾ ਦੇ ਅੰਮ੍ਰਿਤਸਰ ਰੋਡ ਤੇ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜੀਰਾ ਵਿਖੇ ਜੈਰੇ ਇਲਾਜ ਨੌਜਵਾਨ ਮਨਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹਨ ਅਤੇ ਅੱਜ ਜੀਰਾ ਦੇ ਮੱਖੂ ਰੋਡ ਤੇ ਜਦੋਂ ਆਪਣਾ ਟਰੱਕ ਲੈ ਕੇ ਖੜਾ ਸੀ ਤਾਂ ਦੂਸਰੇ ਟਰੱਕ ਦੇ ਚਾਲਕ ਵੱਲੋਂ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚਲਦਿਆਂ ਉਹਨਾਂ ਦੀ ਆਪਸ ਵਿੱਚ ਬਹਿਸ ਹੋ ਗਈ। ਅਤੇ ਇਹ ਬਹਿਸ ਕੁੱਟਮਾਰ ਵਿੱਚ ਬਦਲ ਗਈ ਉਸ ਨੇ ਦੱਸਿਆ ਕਿ ਮਜ਼ਦੂਰ ਲੋਕਾਂ ਵੱਲੋਂ ਇਸ ਗੱਲ ਦਾ ਅਜੀਨਾਮਾ ਕਰਵਾ ਦਿੱਤਾ ਗਿਆ ਪਰ ਕੁਝ ਸਮੇਂ ਬਾਅਦ ਉਕਤ ਨੌਜਵਾਨ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ ਗਿਆ ਅਤੇ ਉਹਨਾਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਗੋਲੀ ਚਲਾ ਦਿੱਤੀ ਗਈ।
ਉਧਰ ਦੂਜੀ ਧਿਰ ਦੇ ਜ਼ਖਮੀ ਨੌਜਵਾਨ ਲਾਵਪ੍ਰੀਤ ਸਿੰਘ ਨੇ ਦੱਸਿਆ ਕਿ ਉ ਤੋਂ ਲੋਕਾਂ ਵੱਲੋਂ ਉਸ ਨੂੰ ਇਕੱਲੇ ਦੇਖ ਕੇ ਉਸ ਤੇ ਹਮਲਾ ਕੀਤਾ ਗਿਆ ਅਤੇ ਉਸਦੇ ਸੱਟਾਂ ਮਾਰੀਆਂ ਗਈਆਂ
ਉਧਰ ਸਿਵਿਲ ਹਸਪਤਾਲ ਜੀਰਾ ਵਿਖੇ ਤੈਨਾਤ ਡਾਕਟਰ ਹਰਸ਼ ਵਰਮਾ ਨੇ ਦੱਸਿਆ ਕੀ ਉਹਨਾਂ ਕੋਲੇ ਤਿੰਨ ਵਿਅਕਤੀ ਜ਼ਖਮੀ ਹਾਲਤ ਵਿੱਚ ਪਹੁੰਚੇ ਹਨ ਜਿਨਾਂ ਦਾ ਲੜਾਈ ਝਗੜਾ ਹੋਇਆ ਹੈ ਡਾਕਟਰ ਵਰਮਾ ਨੇ ਦੱਸਿਆ ਕਿ ਉਹਨਾਂ ਨੂੰ ਗੋਲੀ ਲੱਗਣ ਦਾ ਕੋਈ ਵੀ ਸਾਈਨ ਨਹੀਂ ਮਿਲਿਆ!
ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਗਈ
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)