ਚੰਡੀਗੜ੍ਹ ਪੁਲੀਸ ਨੇ ਦੇਰ ਰਾਤ ਪੁਲੀਸ ਨੇ ਕਿਸ਼ਨਗੜ੍ਹ ਦੇ ਹੋਟਲ ਪਾਲਮ ਹਾਊਸ ਵਿੱਚ ਛਾਪਾ ਮਾਰ ਕੇ ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਦੌਰਾਨ ਪੁਲੀਸ ਨੇ ਹੋਟਲ ਮੈਨੇਜਰ ਤੇ ਉਸ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਹੁਣ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਸ ਹੋਟਲ ਵਿੱਚ ਇਹ ਧੰਦਾ ਕਿੰਨੇ ਸਮੇਂ ਤੋਂ ਚੱਲ ਰਿਹਾ ਹੈ?
ਚੰਡੀਗੜ੍ਹ ਪੁਲੀਸ ਦੇ ਡੀ ਐਸਪੀ ਪੀ ਅਭਿਨੰਦਨ ਨੇ ਦੱਸਿਆ ਕਿ ਇਸ ਹੋਟਲ ਵਿੱਚ ਦੇਹ ਵਪਾਰ ਦੇ ਨਾਲ ਨਾਲ ਸੱਟੇਬਾਜ਼ੀ ਤੇ ਜੂਆ ਵੀ ਚੱਲਦਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ, ਪਰ ਇਹ ਦੋਸ਼ ਜ਼ਮਾਨਤਯੋਗ ਹੋਣ ਕਾਰਨ ਉਹਨਾਂ ਨੂੰ ਥਾਣਿਓਂ ਜ਼ਮਾਨਤ ਮਿਲ ਗਈ। ਪੁਲੀਸ ਦੀ ਛਾਪੇਮਾਰੀ ਦੌਰਾਨ ਇਹ ਲੋਕ ਉਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਪੁਲੀਸ ਨੇ ਉਨ੍ਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।