ਮੋਹਾਲੀ, 2 ਅਪ੍ਰੈਲ ਗੁਰਵਿੰਦਰ ਸਿੰਘ ਸੀ.ਆਈ.ਏ. ਸਟਾਫ ਮੋਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੌਣੇ ਤਿੰਨ ਕਿਲੋ (2 ਕਿੱਲੋ 750 ਗ੍ਰਾਮ) ਅਫੀਮ ਬ੍ਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਮੁਹਾਲ਼ੀ ਪੁਲੀਸ ਵੱਲੋਂ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੀਆਂ ਹਿਦਾਇਤਾਂ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਐਸ ਪੀ ਇੰਨਵੈਸਟੀਗੇਸ਼ਨ ਡਾ. ਜੋਤੀ ਯਾਦਵ ਅਤੇ ਡੀ ਐਸ ਪੀ ਹਰਸਿਮਰਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲੀਸ ਪਾਰਟੀ ਨੂੰ ਜੀਰਕਪੁਰ ਵਿੱਚ ਗਸ਼ਤ ਦੌਰਾਨ ਮੁਖਬਰ ਤੋਂ ਜਾਣਕਾਰੀ ਮਿਲੀ ਸੀ ਕਿ ਉਮੇਸ਼ ਯਾਦਵ ਅਤੇ ਪ੍ਰਦੀਪ ਯਾਦਵ (ਦੋਵੇਂ ਵਾਸੀ ਪਿੰਡ ਕੇਂਦੂਆ ਥਾਣਾ ਗਿਦੌਰ, ਜਿਲ੍ਹਾ ਚਤਰਾ, ਝਾਰਖੰਡ) ਵਲੋਂ ਵੱਡੇ ਪੱਧਰ ਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆਕੇ ਪੰਜਾਬ ਵਿੱਚ ਸਪਲਾਈ ਕੀਤੀ ਜਾਂਦੀ ਹੈ ਅਤੇ ਇਹ ਦੋਨੋਂ ਝਾਰਖੰਡ ਤੋਂ ਅਫੀਮ ਲੈਕੇ ਆਏ ਹਨ ਅਤੇ ਛੱਤ ਲਾਈਟਾਂ, ਜੀਰਕਪੁਰ ਪਾਸ ਖੜ੍ਹ ਕੇ ਆਪਣੇ ਕਿਸੇ ਗ੍ਰਾਹਕ ਦੀ ਉਡੀਕ ਕਰ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 18/29-61-85 ਅਧੀਨ ਮਾਮਲਾ ਦਰਜ ਕਰਕੇ ਇਹਲਾਂ ਵਿਅਕਤੀਆਂ ਨੂੰ ਛੱਤ ਲਾਈਟਾਂ ਜੀਰਕਪੁਰ ਨੇੜਿਉਂ ਕਾਬੂ ਕਰ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਮੌਕੇ ਤੇ ਡੀ ਐਸ ਪੀ ਜੀਰਕਪੁਰ ਸਿਮਰਨਜੀਤ ਸਿੰਘ ਦੀ ਹਾਜਰੀ ਵਿੱਚ ਉਕਤ ਵਿਅਕਤੀਆਂ ਦੇ ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋਂ ਪਹਿਨਣ ਵਾਲ਼ੇ ਕੱਪੜਿਆਂ ਵਿੱਚੋਂ 2 ਕਿੱਲੋ 750 ਗ੍ਰਾਮ ਅਫੀਮ ਬ੍ਰਾਮਦ ਹੋਈ। ਉਹਨਾਂ ਦੱਸਿਆ ਕਿ ਉਮੇਸ਼ ਯਾਦਵ ਅਤੇ ਪ੍ਰਦੀਪ ਯਾਦਵ ਇਹ ਅਫੀਮ ਹਜਾਰੀ ਬਾਗ, ਝਾਰਖੰਡ ਤੋਂ ਲੈਕੇ ਆਏ ਸੀ। ਪੁਲੀਸ ਵਲੋਂ ਇਹਨਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਦੀ ਖੇਪ ਕਿਸ ਪਾਸੋਂ ਲੈਕੇ ਆਏ ਸੀ ਅਤੇ ਕਿਸਨੂੰ ਸਪਲਾਈ ਕਰਨੀ ਸੀ।
Sas-Nagar-Police-Arrested-Accused
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)