ਸ੍ਰੀ ਸੁਰੇਂਦਰ ਲਾਂਬਾ (ਆਈ ਪੀ ਐਸ), ਐਸ.ਐਸ.ਪੀ. ਸੰਗਰੂਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 14.03.2023 ਨੂੰ 04 ਮੁਕੱਦਮੇ ਦਰਜ ਕਰਕੇ 04 ਵਿਅਕਤੀ ਕਾਬੂ ਕੀਤੇ ਗਏ ਅਤੇ 01 ਕਿੱਲੋ 750 ਗ੍ਰਾਮ ਅਫੀਮ ਸਮੇਤ 26150/- ਰੁਪਏ ਡਰੱਗ ਮਨੀ, 21 ਗ੍ਰਾਮ ਚਿੱਟਾ/ਹੈਰੋਇਨ ਅਤੇ 15 ਕਿੱਲੋ ਭੂੱਕੀ ਚੂਰਾ ਪੋਸਤ ਬ੍ਰਾਮਦ ਕੀਤਾ ਗਿਆ।
ਸ੍ਰੀ ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਸੀ.ਆਈ.ਏ ਸੰਗਰੂਰ ਵੱਲੋਂ ਥਾਣਾ ਸਿਟੀ ਸੁਨਾਮ ਵਿਖੇ 01 ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਸਨੀ ਕੁਮਾਰ ਪੁੱਤਰ ਬਿਰਜ ਲਾਲ ਅਤੇ ਸੁਰਿੰਦਰ ਕੁਮਾਰ ਪੁੱਤਰ ਬਿਰਜ ਲਾਲ ਵਾਸੀ ਨੇੜੇ ਪੀਰਾਂ ਵਾਲਾ ਗੇਟ ਸੁਨਾਮ ਪਾਸੋਂ 01 ਕਿੱਲੋ 750 ਗ੍ਰਾਮ ਅਫੀਮ ਸਮੇਤ ਇੱਕ ਰਿਟਿਜ ਕਾਰ ਤੇ 26150/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਸੰਗਰੂਰ ਵਿਖੇ 01 ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਰਜਿੰਦਰ ਸਿੰਘ ਪੁੱਤਰ ਬਜੀਰ ਸਿੰਘ ਵਾਸੀ ਘਾਬਦਾਂ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਕਿੱਲੋ ਗ੍ਰਾਮ ਭੂੱਕੀ ਚੂਰਾ ਪੋਸਤ, ਥਾਣਾ ਸ਼ੇਰਪੁਰ ਵਿਖੇ 01 ਮੁਕੱਦਮਾ ਦਰਜ ਕਰਕੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਰੂਪ ਸਿੰਘ ਵਾਸੀ ਖਲੀਲ ਪੱਤੀ ਸ਼ੇਰਪੁਰ ਪਾਸੋਂ 06 ਗ੍ਰਾਮ ਚਿੱਟਾ/ਹੈਰੋਇਨ ਅਤੇ ਥਾਣਾ ਮੂਨਕ ਵਿਖੇ 01 ਮੁਕੱਦਮਾ ਦਰਜ ਕਰਕੇ ਦੋਸੀ ਕੁਲਦੀਪ ਸਿੰਘ ਉਰਫ ਕੀੜਾ ਪੁੱਤਰ ਸੁਭਾਸ਼ ਸਿੰਘ ਵਾਸੀ ਮਨਿਆਣਾ ਨੂੰ ਗ੍ਰਿਫਤਾਰ ਕਰਕੇ 15 ਗ੍ਰਾਮ ਚਿੱਟਾ/ਹੈਰੋਇਨ ਬ੍ਰਾਮਦ ਕਰਾਇਆ ਗਿਆ। ਐਸ ਐਸ ਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਸ਼ੇਰਪੁਰ ਅਤੇ ਸਦਰ ਸੰਗਰੂਰ ਵਿਖੇ ਉਪਰੋਕਤ ਮੁਕੱਦਮਿਆਂ ਵਿੱਚ 29 ਐਨ.ਡੀ.ਪੀ.ਐਸ ਐਕਟ ਤਹਿਤ 01-01 ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।