ਮਾਨਸਾ (ਰੀਤਵਾਲ) ਸਥਾਨਕ ਪੁਲਿਸ ਵੱਲੋ ਜਾਅਲੀ ਕਾਰੰਸੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ । ਇਸ ਸਬੰਧੀ ਜਿਲਾ੍ਹ ਪੁਲਿਸ ਮੁਖੀ ਡਾ: ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਲਿਸ ਪਾਰਟੀ ਡੀ.ਸੀ ਤਿਕੋਨੀ ਮਾਨਸਾ ਮੌਜੂਦ ਸੀ ਤਾ ਉਸ ਪਾਸ ਇਤਲਾਹ ਆਈ ਕਿ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਘਰਾਗਣਾ ਹਾਲ ਮਾਨਸਾ,ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਹਾਲ ਮਾਨਸਾ,ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਜੋ ਜਾਅਲੀ ਕਾਰੰਸੀ ਦਾ ਕੰਮ ਕਰਦੇ ਹਨ । ਤਿੰਨੇ ਜਾਣੇ ਸ਼ਹਿਰ ਮਾਨਸਾ ਹੀ ਹਨ । ਇਹ ਜਾਅਲੀ ਕਾਰੰਸੀ ਨੂੰ ਮਾਨਸਾ ਵਿਖੇ ਕਿਤੇ ਵੀ ਚਲਾ ਸਕਦੇ ਹਨ।ਜੇਕਰ ਇਹਨਾ ਤੇ ਰੇਡ ਕੀਤੀ ਜਾਵੇ ਤਾ ਉਕਤ ਵਿਅਕਤੀ ਸਮੇਤ ਜਾਅਲੀ ਕਾਰੰਸੀ ਦੇ ਕਾਬੂ ਆ ਸਕਦੇ ਹਨ।ਜਿਸਤੇ ਉਕਤਾਨ ਵਿਅਕਤੀਆ ਖਿਲਾਫ ਕਾਰਵਾਈ ਵਕਰਦੇ ਹੋਏ ਮੁਕੱਦਮਾ ਕੀਤਾ ਗਿਆ ਹੈ । ਉਨ੍ਹ੍ਹ੍ਹ੍ਹਾਂ ਦੱਸਿਆ ਕਿ ਧਨੰਤਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮੰਡਾਲੀ ਨੂੰ 30 ਨਵੰਬਰ ਨੂੰ ਅਨਾਜ ਮੰਡੀ ਮਾਨਸਾ ਦੇ ਸਾਹਮਣੇ ਬਣੇ ਢਾਬੇ ਤੋ ਕਾਬੂ ਕਰਕੇ 8400 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕੀਤੇ । ਇਸੇ ਦੀ ਨਿਸਾਨ ਦੇਹੀ ਪਰ ਪਰਮਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਘਰਾਗਣਾ ਹਾਲ ਮਾਨਸਾ,ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਹਰੀਗੜ੍ਹ ਜਿਲ੍ਹਾ ਸੰਗਰੂਰ ਨੂੰ ਪਰਮਿੰਦਰ ਸਿੰਘ ਵੱਲੋ ਮਾਨਸਾ ਵਿਖੇ ਕਿਰਾਏ ਪਰ ਲਏ ਗਏ ਕਮਰੇ ਵਿੱਚੋ ਦੋਵਾ ਨੂੰ ਕਾਬੂ ਕਰਕੇ ਰਣਜੀਤ ਸਿੰਘ ਪਾਸੋ 25,100 ਰੁਪੈ ਜਾਅਲੀ ਕਾਰੰਸੀ ਨੋਟ ਜੇਬ ਵਿੱਚੋ ਮਿਲੇ,ਪਰਮਿੰਦਰ ਸਿੰਘ ਪਾਸੋ 18,100 ਰੁਪੈ ਜਾਅਲੀ ਕਾਰੰਸੀ ਨੋਟ ਮਿਲੇ ਅਤੇ ਰਣਜੀਤ ਸਿੰਘ ਪਾਸੋ ਅੱਜ ਉਸ ਦੀ ਨਿਸਾਨਦੇਹੀ ਤੇ ਉਸਦੇ ਰਿਹਾਇਸੀ ਮਕਾਨ ਵਿੱਚੋ ਇੱਕ ਸਕੈਨਰ-ਕਮ-ਰੰਗੀਨ ਪ੍ਰਿੰਟਰ ਸਮੇਤ ਕਟਰ ਅਤੇ 2,04,200 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਹੋਏ।ਜਿਸਤੇ ਹੁਣ ਤੱਕ ਕੁੱਲ 2,55,800 ਰੁਪੈ ਜਾਅਲੀ ਕਾਰੰਸੀ ਨੋਟ ਬਰਾਮਦ ਕਰਵਾਏ ਜਾ ਚੱੁਕੇ ਹਨ।ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ,ਜਿਹਨਾ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।
Mansa-Police-Arrested-3-Acused-With-Fake-Currency-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)