ਪੰਜਾਬ ਵਿੱਚ ਹਥਿਆਰਾਂ ਨਾਲ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਪੁਲਿਸ ਵੱਲੋਂ ਲਾਇਸੈਂਸੀ ਹਥਿਆਰਾਂ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਲੁਧਿਆਣਾ ਵਿੱਚ ਏਸੀਪੀ ਲਾਇਸੈਂਸਿੰਗ ਸੋਮਨਾਥ ਨੇ ਸਥਾਨਕ ਗੰਨ ਹਾਊਸ ਵਿੱਚ ਜਾ ਕੇ ਉੱਥੇ ਮੌਜੂਦ ਹਥਿਆਰਾਂ ਅਤੇ ਕਾਰਤੂਸਾਂ ਦੀ ਜਾਂਚ ਕੀਤੀ। ਏਸੀਪੀ ਨੇ ਕਿਹਾ ਕਿ ਅਸੀਂ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਮਾਮਲਿਆਂ ਵਿੱਚ ਲੋਕਾਂ ਦੇ ਲਾਇਸੈਂਸਾਂ ਦੀ ਜਾਂਚ ਕਰ ਰਹੇ ਹਾਂ। ਲੁਧਿਆਣਾ ਵਿੱਚ ਕਰੀਬ 16604 ਅਸਲਾ ਲਾਇਸੈਂਸ ਹਨ ਜਦੋਂ ਕਿ 19402 ਦੇ ਕਰੀਬ ਹਥਿਆਰ ਹਨ। ਇਨ੍ਹਾਂ ਵਿੱਚੋਂ 400 ਤੋਂ ਵੱਧ ਤਿੰਨ ਹਥਿਆਰ ਰੱਖਣ ਵਾਲੇ ਵਿਅਕਤੀਆਂ ਨੂੰ ਨੋਟਿਸ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਕਰੀਬ 377 ਲੋਕਾਂ ਨੇ ਆਪਣੇ ਹਥਿਆਰ ਜਮ੍ਹਾਂ ਕਰਵਾਏ ਹਨ। ਬਾਕੀਆਂ ਨੂੰ ਨੋਟਿਸ ਭੇਜੇ ਗਏ ਹਨ। ਜੇਕਰ ਸਮੇਂ ਸਿਰ ਹਥਿਆਰ ਜਮ੍ਹਾ ਨਹੀਂ ਕਰਵਾਏ ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਕਿਹਾ ਕਿ ਇਸ ਵਾਰ ਫਰਜ਼ੀ ਪਤਿਆਂ ਦੇ ਮਾਮਲੇ ਚ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਕਰੀਬ 632 ਮਾਮਲਿਆਂ ਦੀ ਜਾਂਚ ਕੀਤੀ ਹੈ। ਕਿਹਾ ਕਿ ਅਸੀਂ ਥਾਣਿਆਂ ਦੀ ਡਿਊਟੀ ਲਗਾਈ ਹੈ। ਤਾਂਕਿ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਅਤੇ ਹਿੰਸਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਲੋਕ ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ ਹੈ ਅਤੇ ਕੇਸ ਦਰਜ ਨਹੀਂ ਜਾਂ ਉਨ੍ਹਾਂ ਵੱਲੋਂ ਵਿਆਹ ਸਮਾਗਮ ਹਥਿਆਰਾਂ ਦੀ ਨੁਮਾਇਸ਼ ਕੀਤੀ ਹੋਈ ਪਾਈ ਗਈ ਤਾਂ ਉਹਨਾਂ ਤੇ ਵੀ ਕਾਰਵਾਈ ਦੇ ਤਹਿਤ ਲਾਇਸੰਸ ਰੱਦ ਕੀਤੇ ਜਾਣਗੇ
Gun-Houses-Were-Checked-By-Ludhiana-Police
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)