ਪੰਜਾਬ ਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਜਿਲ੍ਹਿਆਂ ਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਏ ਗਏ। ਖੰਨਾ ਚ ਡੀਆਈਜੀ ਇੰਟੈਲੀਜੈਂਸ ਬਾਬੂ ਲਾਲ ਮੀਨਾ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਖੇਤਾਂ ਚ ਸਰਚ ਕੀਤਾ ਗਿਆ। ਇੱਕ ਡੀ ਆਈ ਜੀ, ਐਸਐਸਪੀ, 2 ਐੱਸ ਪੀ ਅਤੇ 5 ਡੀਐਸਪੀ ਸਮੇਤ ਦੋ ਸੌ ਤੋਂ ਵੱਧ ਮੁਲਾਜਮ ਇਸ ਆਪ੍ਰੇਸ਼ਨ ਚ ਸ਼ਾਮਲ ਰਹੇ। ਡੀ ਆਈ ਜੀ ਮੀਨਾ ਨੇ ਕਿਹਾ ਕਿ ਇਸ ਆਪ੍ਰੇਸ਼ਨ ਦਾ ਮਕਸਦ ਮਾੜੇ ਅਨਸਰਾਂ ਅੰਦਰ ਪੁਲਸ ਦੀ ਦਹਿਸ਼ਤ ਬਰਕਰਾਰ ਰੱਖਣਾ ਹੈ। ਇਸ ਕਰਕੇ ਪੂਰੇ ਪੰਜਾਬ ਅੰਦਰ ਇਹ ਸਰਚ ਆਪ੍ਰੇਸ਼ਨ ਚਲਾਇਆ ਗਿਆ। ਕੁੱਝ ਥਾਵਾਂ ਪੁਲਸ ਨੇ ਚੁਣੀਆਂ ਹਨ ਜਿੱਥੇ ਸਰਚ ਜਾਰੀ ਰਹੇਗੀ।
Corden-Search-Opration-Punjab-Police-Khanna-Poice-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)