ਮਾਨਸਾ (ਰੀਤਵਾਲ) ਬੀਤੀ 6 ਅਕਤੂਬਰ ਦੀ ਰਾਤ ਨੂੰ ਜਿਲੇ੍ਹ ਦੇ ਪਿੰਡ ਬਰ੍ਹੇ ਵਿਖੇ ਨਾ-ਮਲੂਮ ਵਿਅਕਤੀਆਂ ਵੱਲੋਂ ਤੇਜ ਹਥਿਆਰਾਂ ਨਾਲ ਕੀਤੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਥਾਨਕ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਜਿਸਦੇ ਤਹਿਤ ਦੋ ਮੁਲਜਿਮਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਕਾਰ (ਅਲਟੋ), ਬੇਸਬਾਲ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਜਿਲਾ੍ਹ ਮੁਖੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੱੁਖ ਅਫਸਰ ਥਾਣਾ ਬੋਹਾ ਪਾਸ ਬਲਕਾਰ ਸਿੰਘ ਵਾਸੀ ਬਰ੍ਹੇ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਭਰਾ ਜਗਤਾਰ ਸਿੰਘ ਦਾ 6 ਅਕਤੂਬਰ ਨੂੰ ਰਾਤ ਸਮੇਂ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਗੰਭਰੀਤਾ ਨੂੰ ਦੇਖਦੇ ਹੋਏ ਇਸ ਮੱੁਕਦਮਾ ਦੀ ਤਫਤੀਸ਼ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਨੂੰ ਸੌਂਪੀ ਗਈ। ਜਿਸ ‘ਚ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਵੱਲੋਂ ਮੱੁਕਦਮਾ ਦੀ ਤਫਤੀਸ਼ ਨੂੰ ਵਿਗਿਆਨਿਕ ਅਤੇ ਤਕਨੀਕੀ ਢੰਗਾਂ ਨਾਲ ਅੱਗੇ ਵਧਾਉਂਦੇ ਹੋਏ ਮੁੱਕਦਮਾ ਨੂੰ ਟਰੇਸ ਕਰਕੇ ਮੁਲਜਿਮ ਸੁਖਵੀਰ ਕੌਰ, ਹਰਵੀਰ ਸਿੰਘ ਵਾਸੀਆਨ ਮੋਜੋ ਖੁਰਦ, ਰਾਜਵਿੰਦਰ ਸਿੰਘ ਅਤੇ ਸੁਖਪ੍ਰੀਤ ਸਿੰਘ ਵਾਸੀਆਨ ਅਤਲਾ ਖੁਰਦ ਨੂੰ ਨਾਮਜਦ ਕੀਤਾ।
ਦੌਰਾਨੇ ਤਫਤੀਸ਼ ਸਾਜਿਸ਼ ਰਚਤਾ ਸੁਖਵੀਰ ਕੌਰ ਅਤੇ ਮੁਲਜਿਮ ਹਰਵੀਰ ਸਿੰਘ ਉਰਫ ਪੀਸ਼ਾ ਨੂੰ 12 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੱੁਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਉਰਫ ਕਾਲਾ ਦਾ ਆਪਣੀ ਪਤਨੀ ਸੁਖਵੀਰ ਕੌਰ ਨਾਲ ਤਲਾਕ ਦਾ ਕੇਸ ਚੱਲਦਾ ਸੀ । ਜੋ ਸੁਖਵੀਰ ਕੌਰ ਉਸ ਤੋਂ ਜਲਦੀ ਤਲਾਕ ਲੈਕੇ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ ਰਹਿਣਾ ਚਾਹੰੁਦੀ ਸੀ ਪ੍ਰੰਤੂ ਬਲਕਾਰ ਸਿੰਘ ਉਸਨੂੰ ਤਲਾਕ ਨਹੀਂ ਦੇ ਰਿਹਾ ਸੀ। ਜਿਸ ਕਰਕੇ ਸੁਖਵੀਰ ਕੌਰ ਨੇ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ ਸਾਜਿਸ਼ ਰਚ ਕੇ ਆਪਣੇ ਪਤੀ ਬਲਕਾਰ ਸਿੰਘ ਉਰਫ ਕਾਲਾ ਪਰ ਤਲਾਕ ਦੇਣ ਲਈ ਦਬਾਉ ਪਾਉਣ, ਡਰਾਉਣ ਧਮਕਾਉਣ ਅਤੇ ਕੁੱਟਮਾਰ ਕਰਨ ਲਈ ਆਪਣੇ ਭਰਾ ਹਰਵੀਰ ਸਿੰਘ ਉਰਫ ਪੀਸ਼ਾ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਨੂੰ ਰਾਜਵਿੰਦਰ ਸਿੰਘ ਉਰਫ ਫੋਜੀ ਨਾਲ ਅਲਟੋ ਕਾਰ ਪਰ ਪਿੰਡ ਬਰ੍ਹੇ ਭੇਜਿਆ ਸੀ ਜਿਹਨਾਂ ਨੇ ਪਿੰਡ ਬਰ੍ਹੇ ਬਲਕਾਰ ਸਿੰਘ ਉਰਫ ਕਾਲਾ ਦੇ ਘਰ ਦੇ ਗੇਟ ਪਰ ਪੁੱਜ ਕੇ ਉਸਨੂੰ ਅਵਾਜ ਮਾਰੀ, ਪ੍ਰੰਤੂ ਗੇਟ ਮ੍ਰਿਤਕ ਜਗਤਾਰ ਸਿੰਘ ਉਰਫ ਤਾਰੀ ਨੇ ਖੋਲਿਆ ਜਿਸਤੇ ਮੁਲਜਿਮਾਂ ਨੇ ਜਗਤਾਰ ਸਿੰਘ ਉਰਫ ਤਾਰੀ ਦਾ ਤੇਜ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਬਾਕੀ ਰਹਿੰਦੇ ਮੁਲਜਿਮਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)