ਪੁਲਿਸ ਚੌਂਕੀ ਇੰਚਾਰਜ ਨੇ ਕਿਹਾ, ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਿਸ਼ਤੇਦਾਰੀ, ਤੁਸੀਂ ਜੋ ਕਰਨਾ ਕਰਲੋ** ਮੋਹਾਲੀ, 11 ਨਵੰਬਰ( ਗੁਰਵਿੰਦਰ ਸਿੰਘ)** ਮੋਹਾਲੀ ਦੇ ਉਦਯੋਗਿਕ ਫੇਜ਼ 8 ਵਿੱਚ ਲੱਗੇ ਜਾਮ ਦੀਆਂ ਫੋਟੋਆਂ ਕਰ ਰਹੇ ਪ੍ਰੈਸ ਫੋਟੋਗ੍ਰਾਫਰ ਦੀ ਚੌਂਕੀ ਇੰਚਾਰਜ ਫੇਜ਼ 8 ਵੱਲੋਂ ਕੁੱਟਮਾਰ ਕੀਤੀ ਗਈ। ਅਜੀਤ ਅਖਬਾਰ ਦੇ ਪ੍ਰੈਸ ਫੋਟੋਗ੍ਰਾਫਰ ਵਰਿੰਦਰਜੀਤ ਸਿੰਘ ਜਦੋਂ ਮੋਹਾਲੀ ਵਿੱਚ ਲੱਗੇ ਹੋਏ ਜਾਮ ਦੀ ਫੋਟੋਆਂ ਕਰ ਰਹੇ ਸਨ ਤਾਂ ਫੇਜ਼ 8 ਉਦਯੋਗਿਕ ਖੇਤਰ ਦੇ ਚੌਕੀ ਇੰਚਾਰਜ਼ ਵੱਲੋਂ ਕੁੱਟਮਾਰ ਕੀਤੀ ਗਈ। ਇਸ ਸਬੰਧੀ ਵਰਿੰਦਜੀਤ ਸਿੰਘ ਨੇ ਡੀਆਈਜੀ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਭੇਜ ਕੇ ਚੌਂਕੀ ਇੰਚਾਰਜ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ 11 ਨਵੰਬਰ ਦੀ ਸ਼ਾਮ ਉਹ ਜਦੋਂ ਆਪਣੇ ਦਫ਼ਤਰ ਤੋਂ ਮੁਹਾਲੀ ਫੇਜ਼ 6 ਵੱਲ੍ਹ ਜਾ ਰਿਹਾ ਸੀ ਤਾਂ ਰਸਤੇ ਵਿਚ ਜਾਮ ਲੱਗਿਆ ਹੋਇਆ ਸੀ ਜਿਸਦੇ ਚਲਦਿਆਂ ਉਸ ਨੇ ਜਾਮ ਦੀਆਂ ਫੋਟੋਆਂ ਆਪਣੇ ਕੈਮਰੇ ਵਿਚ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਥੇ ਮੌਕੇ ’ਤੇ ਪਹੁੰਚੇ ਪੁਲਿਸ ਚੌਂਕੀ ਇੰਚਾਰਜ ਫੇਜ਼ 8 ਉਦਯੋਗਿਕ ਖੇਤਰ ਮੁਹਾਲੀ ਵਲੋਂ ਬਿਨ੍ਹਾਂ ਕਿਸੇ ਕਾਰਨ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਚੌਂਕੀ ਇੰਚਾਰਜ ਨੇ ਉਸਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਸਦਾ ਰਿਸ਼ਤੇਦਾਰ ਹੈ ਅਤੇ ਤੁਸੀ ਜੋ ਕਰਨਾ ਹੈ ਕਰਲੋ, ਤੁਸੀ ਮੇਰਾ ਕੁੱਝ ਨਹੀਂ ਵਿਗਾੜ ਸਕਦੇ। ਚੌਂਕੀ ਇੰਚਾਰਜ ਨੇ ਉਸਨੂੰ ਉਲਟਾ ਗਾਲਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਇਸ ਘਟਨਾ ਦੀ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੁਲਿਸ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਚੌਂਕੀ ਇੰਚਾਰਜ ਖਿਲਾਫ ਸ਼ਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
Mohali-Police-Press-Photographer-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)