ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਬਠਿੰਡਾ ਵੱਲੋਂ ਐਸ.ਐਚ.ਓ ਬਲਕੋਰ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ 50,000 ਰੂਪੈ ਬਤੋਰ ਰਿਸ਼ਵਤ ਲੈਂਦਿਆ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਬਠਿੰਡਾ (ਪਰਵਿੰਦਰ ਜੀਤ ਸਿੰਘ) ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਐਸ.ਐਚ.ਓ ਬਲਕੋਰ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ 50,000/— ਰੂਪੈ ਰਿਸ਼ਵਤ ਹਾਸਲ ਕਰਦਿਆ ਰੰਗੇ ਹੱਥੀ ਕਾਬੂ ਕਰ ਲਿਆ ਹੈ। ਇਸ ਉਕਤਾਨ ਸਬੰਧੀ ਜਾਣਕਾਰੀ ਦਿੰਦੇਆ ਸ੍ਰੀ ਹਰਪਾਲ ਸਿੰਘ (ਪੀ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ਼ ਬਠਿੰਡਾ ਨੇ ਦੱਸਿਆ ਕਿ ਐਸ.ਐਚ.ਓ. ਬਲਕੌਰ ਸਿੰਘ ਥਾਣਾ ਨਹੀਆ ਵਾਲਾ ਜਿਲ੍ਹਾ ਬਠਿੰਡਾ ਅਤੇ ਏ.ਐਸ.ਆਈ. ਪਰਮਜੀਤ ਸਿੰਘ ਥਾਣਾ ਨਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ ਸ੍ਰੀ ਰਾਮ ਲਾਲ ਪੁੱਤਰ ਸ੍ਰੀ ਕੇਦਾਰ ਨਾਥ ਵਾਸੀ ਪਿੰਡ ਮਹਿਮਾ ਸਰਕਾਰੀ ਤਹਿਸੀਲ ਵਾ ਜਿਲ੍ਹਾ ਬਠਿੰਡਾ ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਇਹਨਾ ਦੇ ਦੋਸਤ ਗੁਰਤੇਜ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਕੋਠੇ ਫੂਲਾ ਸਿੰਘ ਵਾਲੇ ਤਹਿਸੀਲ ਵਾ ਜਿਲ੍ਹਾ ਬਠਿੰਡਾ ਨੇ ਹਰਚਰਨ ਸਿੰਘ (ਉਰਫ ਲੀਲਾ) ਪੁੱਤਰ ਸ਼੍ਰੀ ਦਲੀਪ ਸਿੰਘ ਵਾਸੀ ਦਸ਼ਮੇਸ਼ ਨਗਰ ਗੋਨਿਆਣਾ ਪਾਸੋ ਕਰੀਬ ਇੱਕ ਸਾਲ ਪਹਿਲਾ 30,00,000/— ਰੁਪਏ ਨਕਦ ਉਧਾਰ ਵਿਆਜ ਪਰ ਲਏ ਸਨ। ਇਹਨਾ ਵੱਲੋ ਸਮੇ ਸਿਰ ਪੈਸੇ ਵਾਪਸ ਨਾ ਕਰਨ ਕਰਕੇ ਹਰਚਰਨ ਸਿੰਘ ਉਕਤ ਵਲੋ ਸ੍ਰੀ ਰਾਮ ਲਾਲ ਅਤੇ ਗੁਰਤੇਜ਼ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਮਿਤੀ 04.11.2022 ਨੂੰ ਫੜਾ ਦਿੱਤਾ ਸੀ।ਜਿਸਤੇ ਮਿਤੀ 05.11.2022 ਨੂੰ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਵੱਲੋ ਉਹਨਾ ਦਾ ਦੂਸਰੀ ਧਿਰ ਨਾਲ ਥਾਣੇ ਵਿਖੇ ਜੁਬਾਨੀ ਰਾਜੀਨਾਮਾ ਕਰਵਾ ਦਿੱਤਾ ਸੀ ਅਤੇ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਇਹਨਾ ਖਿਲਾਫ ਮੁਕੱਦਮਾ ਨਾ ਦਰਜ ਕਰਨ/ਦੂਸਰੀ ਧਿਰ ਨਾਲ ਜੁਬਾਨੀ ਰਾਜੀਨਾਮਾ ਕਰਵਾਉਣ ਦੇ ਸਬੰਧ ਵਿੱਚ ਸ੍ਰੀ ਰਾਮ ਲਾਲ ਪਾਸੋ 3,00,000/— ਰੁਪਏ ਬਤੋਰ ਰਿਸ਼ਵਤ ਦੀ ਮੰਗ ਕੀਤੀ ਅਤੇ ਇਹਨਾ ਨੂੰ ਕਿਹਾ ਕਿ ਤੁਸੀ ਹੁਣ ਆਪਣੇ ਆਪਣੇ ਘਰ ਚਲੇ ਜਾਓ ਅਤੇ ਪੈਸਿਆ ਦਾ ਪ੍ਰਬੰਧ ਕਰਕੇ ਜਲਦੀ ਦੇ ਕੇ ਜਾਓ।ਜਿਸਤੇ ਅੱਜ ਮਿਤੀ 09.11.2022 ਨੂੰ ਏ.ਐਸ.ਆਈ ਪਰਮਜੀਤ ਸਿੰਘ ਨੇ ਸ੍ਰੀ ਰਾਮ ਲਾਲ ਨੂੰ ਵਾਰ—ਵਾਰ ਫੋਨ ਕੀਤਾ ਅਤੇ ਕਿਹਾ ਕਿ ਤੁਹਾਨੂੰ ਐਸ.ਐਚ.ਓ ਬਲਕੋਰ ਸਿੰਘ ਬੁਲਾ ਰਹੇ ਹਨ, ਤੁਸੀ ਥਾਣੇ ਵਿਖੇ ਆ ਜਾਓ।ਜਿਸਤੇ ਉਕਤ ਏ.ਐਸ.ਆਈ ਦੇ ਕਹਿਣ ਮੁਤਾਬਿਕ ਸ੍ਰੀ ਰਾਮ ਲਾਲ ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੂੰ ਥਾਣਾ ਨੇਹੀਆ ਵਾਲਾ ਵਿਖੇ ਜਾ ਕੇ ਮਿਲਿਆ, ਜਿਹਨਾ ਨੇ ਸ੍ਰੀ ਰਾਮ ਲਾਲ ਪਾਸੋ 3,00,000—ਰੁਪਏ ਰਿਸ਼ਵਤ ਦੀ ਦੁਬਾਰਾ ਮੰਗ ਕੀਤੀ ਅਤੇ ਸ੍ਰੀ ਰਾਮ ਲਾਲ ਨੇ ਕਿਹਾ ਕਿ ਇਸ ਸਮੇ ਮੇਰੇ ਪਾਸ ਸਿਰਫ 50,000—ਰੁਪਏ ਹੀ ਹਨ, ਤਾ ਐਸ.ਐਚ.ਓ ਬਲਕੋਰ ਸਿੰਘ ਨੇ ਕਿਹਾ ਕਿ ਤੂੰ ਜੋ 50,000/— ਰੁਪਏ ਲਿਆ ਦੇ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੂੰ ਫੜਾ ਦੇ।ਜਿਸਤੇ ਐਸ.ਐਚ.ਓ ਬਲਕੋਰ ਸਿੰਘ ਦੇ ਕਹਿਣ ਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਸ੍ਰੀ ਰਾਮ ਲਾਲ ਪਾਸੋ ਉਸ ਦੀ ਮਜਬੂਰੀ ਵੱਸ 50,000/— ਰੁਪਏ ਬਤੋਰ ਰਿਸ਼ਵਤ ਲੈ ਲਏ ਅਤੇ ਬਾਕੀ ਰਹਿੰਦੀ ਰਿਸ਼ਵਤ ਦਾ ਪ੍ਰਬੰਧ ਕਰਕੇ ਅੱਜ ਹੀ ਦੇਣ ਲਈ ਕਿਹਾ। ਸ੍ਰੀ ਰਾਮ ਲਾਲ, ਐਸ.ਐਚ.ਓ ਬਲਕੋਰ ਸਿੰਘ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੂੰ ਰਿਸ਼ਵਤ ਦੇ ਕੇ ਆਪਣਾ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਜਿਸਤੇ ਮਜਬੂਰੀ ਵੱਸ ਹੋਰ 50,000/—ਰੁਪਏ ਦਾ ਪ੍ਰਬੰਧ ਕਰਕੇ ਦੇਣ ਲਈ ਉਹਨਾ ਨਾਲ ਸ੍ਰੀ ਰਾਮ ਲਾਲ ਵਲੋ ਝੂਠਾ ਵਾਅਦਾ ਕਰ ਲਿਆ। ਸ੍ਰੀ ਰਾਮ ਲਾਲ ਵੱਲੋ ਵਿਜੀਲੈਂਸ ਬਿਊਰੋ ਬਠਿੰਡਾ ਰੇਜ਼ ਬਠਿੰਡਾ ਪਾਸ ਸਿਕਾਇਤ ਕਰਨ ਤੇ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ਼ ਬਠਿੰਡਾ ਦੀ ਟੀਮ ਨੇ ਉਕਤ ਦੋਸ਼ੀਆ ਐਸ.ਐਚ.ਓ ਬਲਕੋਰ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਅਤੇ ਏ.ਐਸ.ਆਈ ਪਰਮਜੀਤ ਸਿੰਘ ਥਾਣਾ ਨੇਹੀਆ ਵਾਲਾ ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾ ਦੀ ਹਾਜਰੀ ਵਿੱਚ 50,000/— ਰੁਪਏ ਰਿਸ਼ਵਤ ਲੈਂਦਿਆ ਨੂੰ ਰੰਗ/ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਂਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿੳਰੋ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ।
Sho-Asi-Cought-Red-Handed-By-Vigilance-With-Graft
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)