ਲੁਧਿਆਣਾ ਦੀ ਕੇਂਦਰੀ ਜ਼ੇਲ ਅਕਸਰ ਹੀ ਸੁਰੱਖਿਆ ਦੇ ਵਿਚ ਰਹਿੰਦੀ ਹੈ ਤਾਜਾ ਮਾਮਲਾ ਦੇਰ ਰਾਤ ਦਾ ਹੈ ਜਦੋਂ ਰੋਟੀ ਦੇ ਸਮੇਂ ਕੈਦੀ ਆਪਸ ਵਿੱਚ ਭਿੜ ਗਏ, ਮਾਮਲਾ ਹੋਰਨਾਂ ਕੈਦੀਆਂ ਵੱਲੋਂ ਹਮਲੇ ਦਾ ਦੱਸਿਆ ਜਾ ਰਿਹਾ ਹੈ ਪੀੜਿਤ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਕੁਝ ਵਿੱਚ ਬੰਦ ਕੈਦੀਆਂ ਨੇ ਹਮਲਾ ਕੀਤਾ ਹੈ ਏਥੋਂ ਤੱਕ ਕਿ ਜੋ ਛਡਵਾਉਣ ਆਏ ਉਹਨਾਂ ਦੇ ਵੀ ਸੂਏ ਦੇ ਵਾਰ ਕੀਤੇ ਗਏ ਨੇ। ਪੁਲਿਸ ਨੇ ਕਿਹਾ ਕਿ ਉਹ ਜੇਲ੍ਹ ਚੋ ਆਏ ਨੇ। ਹਸਪਤਾਲ ਚ ਮੈਡੀਕਲ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਜੇਲ੍ਹ ਲਿਜਾਇਆ ਗਿਆ ਹੈ। ਜਿੰਨਾ ਤੇ ਹਮਲਾ ਹੋਇਆ ਉਨ੍ਹਾਂ ਚ ਬੋਬੀ, ਸਾਹਿਲ ਅਤੇ ਚੇਤਨ ਸ਼ਾਮਿਲ ਨੇ। ਜੋਕਿ ਪਹਿਲਾਂ ਤੋਂ ਹੀ ਲੜਾਈ ਝਗੜੇ ਦੇ ਕੇਸ ਚ ਬੰਦ ਸਨ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਵੀ ਜੇਲ੍ਹ ਚੋ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾ ਕਿਹਾ ਕਿ ਸਾਨੂੰ ਹੁਣੇ ਦੱਸਿਆ ਕਿ ਜੇਲ੍ਹ ਚ ਪਹਿਲਾਂ ਲੜਾਈ ਹੋਈ ਅਤੇ ਫਿਰ ਜਦੋਂ ਰੋਟੀ ਖਾਣ ਦਾ ਸਮਾਂ ਹੋਇਆ ਤਾਂ ਉਨ੍ਹਾ ਤੇ ਮੁੜ ਤੋਂ ਕੁਝ ਕੈਦੀਆਂ ਨੇ ਹਮਲਾ ਕੀਤਾ। ਜਿੰਨਾ ਨੇ ਹਮਲਾ ਕੀਤਾ ਓਹ ਅੰਮ੍ਰਿਤਸਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਉਨ੍ਹਾ ਨੇ ਮਿਲ ਕੇ ਹਮਲਾ ਕੀਤਾ ਇਥੋਂ ਤੱਕ ਕੇ ਜਿਹੜੇ ਕੈਦੀ ਵਿੱਚ ਬਚਾਅ ਕਰ ਰਹੇ ਸਨ ਉਨ੍ਹਾਂ ਤੇ ਵੀ ਹਮਲਾ ਹੋਇਆ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਮੈਂਬਰ ਨੂੰ ਮਿਲਣ ਜਦੋਂ ਜੇਲ੍ਹ ਗਏ ਸਨ ਉਸ ਵੇਲ੍ਹੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾ ਦੇ ਬੱਚਿਆਂ ਨੂੰ ਹਸਪਤਾਲ ਲੈਕੇ ਗਏ ਨੇ ਉਨ੍ਹਾਂ ਜੇਲ੍ਹ ਪ੍ਰਸ਼ਾਸ਼ਨ ਤੇ ਸਵਾਲ ਖੜੇ ਕੀਤੇ ਨੇ ਅਤੇ ਕਿਹਾ ਕੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਓਥੇ ਹੀ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਕੇਂਦਰੀ ਜੇਲ੍ਹ ਤੋਂ ਲੈਕੇ ਆਏ ਹਨ ਉਨ੍ਹਾ ਕਿਹਾ ਕੋਈ ਗੇਂਗਵਾਰ ਨਹੀਂ ਹੋਈ ਅਸੀਂ ਸਿਰਫ ਸੁਰੱਖਿਆ ਲਈ ਆਏ ਹਨ ਓਥੇ ਹੀ ਦੂਜੇ ਪਾਸੇ ਕੈਦੀਆਂ ਨੇ ਵੀ ਕਿਹਾ ਉਨ੍ਹਾ ਤੇ ਜੇਲ੍ਹ ਚ ਹਮਲਾ ਹੋਇਆ
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)