ਬੀਤੇ ਦਿਨ ਲੁਧਿਆਣਾ ਤੇ ਸ਼ਿਵ ਸੈਨਾ ਆਗੂ ਅਸ਼ਵਨੀ ਚੋਪਡ਼ਾ ਤੇ ਹੋਈ ਫਾਇਰਿੰਗ ਮਾਮਲੇ ਚ ਲੁਧਿਆਣਾ ਪੁਲੀਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ ਜੋ ਪਿਉ ਪੁੱਤਰ ਨੇ ਪੁਲੀਸ ਨੇ ਇਨ੍ਹਾਂ ਪਾਸੋਂ 32 ਬੋਰ ਪਿਸਟਲ ,28 ਜ਼ਿੰਦਾ ਕਾਰਤੂਸ ਇਕ ਖਾਲੀ ਕਾਰਤੂਸ ਵੀ ਬਰਾਮਦ ਕੀਤਾ ਜ਼ਿਕਰਯੋਗ ਹੈ ਕਿ ਰੇਹੜਾ ਚੋਰੀ ਕਰਨ ਦੀ ਨੀਅਤ ਨਾਲ ਆਏ ਪਿਓ ਪੁੱਤਰ ਦੇ ਪਿੱਛੇ ਇਲਾਕੇ ਦੇ ਲੋਕ ਲੱਗ ਗਏ ਜਿਸ ਕਾਰਨ ਉਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਧਰ ਇਸ ਮਾਮਲੇ ਸਬੰਧੀ ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਗਰੇਵਾਲ ਕਾਲੋਨੀ ਸਥਿਤ ਸ਼ਿਵ ਸੈਨਾ ਨੇਤਾ ਅਸ਼ਵਨੀ ਚੋਪੜਾ ਤੇ ਫਾਇਰਿੰਗ ਮਾਮਲੇ ਚ ਪੁਲਸ ਨੇ ਮੁਕੱਦਮਾ ਦਰਜ ਕੀਤਾ ਸੀ ਜਿਸ ਦੀ ਬਰੀਕੀ ਨਾਲ ਜਾਂਚ ਪੜਤਾਲ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਕਰ ਪਿਓ ਪੁੱਤਰ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਪਾਸੋਂ ਬੱਤੀ ਬੋਰ ਪਿਸਟਲ ਅਤੇ ਅਠਾਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਉਨ੍ਹਾਂ ਕਿਹਾ ਕਿ ਚੋਰੀ ਦੀ ਨੀਅਤ ਨਾਲ ਆਏ ਇਨ੍ਹਾਂ ਪਿਉ ਪੁੱਤਰਾਂ ਪਿੱਛੇ ਇਲਾਕੇ ਦੇ ਕੁਝ ਲੋਕ ਲੱਗ ਗਏ ਜਿਸ ਕਾਰਨ ਇਨ੍ਹਾਂ ਨੇ ਹਵਾਈ ਫਾਇਰਿੰਗ ਕੀਤੀ ਹੈ ਕਿਹਾ ਕਿ ਇਨ੍ਹਾਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਮੁਕੱਦਮਿਆਂ ਦਾ ਜ਼ਿਕਰ ਹੋਇਆ ਹੈ ਉਨ੍ਹਾਂ ਕਿਹਾ ਕਿ ਕੁੱਲ ਬਾਰਾਂ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ ਇੱਕ ਕਤਲ ਅਤੇ ਸੱਤ ਮਾਮਲੇ ਚੋਰੀ ਦੇ ਨੇ ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਜਾਂਚ ਪੜਤਾਲ ਜਾਰੀ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)