ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਚ ਪਤੀ ਨੇ ਆਪਣੀ ਹੀ ਪਤਨੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਦੱਸ ਦੇਈਏ ਕਿ ਮਾਮਲਾ ਨਿਊ ਜਨਤਾ ਨਗਰ ਦਾ ਹੈ ਜਿਥੇ ਮਾਇਕੇ ਪਰਿਵਾਰ ਚ ਆਈ ਮਹਿਲਾ ਨੂੰ ਉਸ ਦੇ ਹੀ ਪਤੀ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸ ਦੇਈਏ ਕਿ ਪਤੀ ਛੱਠ ਪੂਜਾ ਦੇ ਸਬੰਧ ਚ ਬਿਹਾਰ ਤੋਂ ਲੁਧਿਆਣਾ ਆਇਆ ਸੀ ਅਤੇ ਉਸ ਵੱਲੋਂ ਘਰ ਦਾ ਦਰਵਾਜ਼ਾ ਖਟਖਟਾ ਆਪਣੀ ਪਤਨੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਗਿਆ ਦਰਵਾਜ਼ਾ ਖੁੱਲ੍ਹਦੇ ਸਾਰ ਹੀ ਪਤੀ ਨੇ ਆਪਣੀ ਪਤਨੀ ਤੇ ਚਾਕੂਆਂ ਨਾਲ ਵਾਰ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਉਕਤ ਦੋਸ਼ੀ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਕੋਸਤਬ ਸ਼ਰਮਾ ਨੇ ਕਿਹਾ ਕਿ ਮਾਮਲਾ ਸ਼ਿਮਲਾਪੁਰੀ ਇਲਾਕੇ ਦਾ ਹੈ ਜਿੱਥੇ ਪਤੀ ਵੱਲੋਂ ਆਪਣੀ ਹੀ ਪਤਨੀ ਦੇ ਉੱਤੇ ਚਾਕੂ ਨਾਲ ਵਾਰ ਕੀਤਾ ਗਿਆ ਹੈ ਕਿਹਾ ਕਿ ਪਤਨੀ ਲੜਾਈ ਝਗੜੇ ਦੇ ਚਲਦਿਆਂ ਮਾਈਕੇ ਪਰਿਵਾਰ ਚ ਆਈ ਸੀ ਅਤੇ ਉਕਤ ਪਤੀ ਵੱਲੋਂ ਛੱਠ ਪੂਜਾ ਦੇ ਸਬੰਧ ਚ ਲੁਧਿਆਣਾ ਆਉਣ ਦੀ ਗੱਲ ਕਹਿ ਦਰਵਾਜਾ ਖਟਕਾਇਆ ਗਿਆ ਜਿਸਤੋਂ ਬਾਅਦ ਮਹਿਲਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪਤੀ ਨੇ ਉਸ ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਹਾ ਕਿ ਇਸ ਸੰਬੰਧ ਵਿਚ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਉਕਤ ਦੋਸ਼ੀ ਪਤੀ ਟਰੇਨ ਫੜ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ
Murder-In-Ludhiana-Wife-Stabbed-To-Death-By-Husband
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)