ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ ਇੱਕ ਦਾ ਕਤਲ, 1 ਗੰਭੀਰ ਜਖ਼ਮੀ ਪਿਤਾ ਦਾ ਦੋਸ਼, ਪਿੰਡ ਵਿਚ ਚਿੱਟਾ ਵੇਚਣ ਵਾਲਿਆਂ ਨੂੰ ਰੋਕਣ 'ਤੇ ਕੀਤਾ ਗਿਆ ਕਤਲ

May1,2026 | Ravinder Singh Dhilllon | Khanna




- ਅੱਜ ਸ਼ਾਮ ਪੁਲਸ ਜ਼ਿਲ੍ਹਾ ਖੰਨਾ ਅਧੀਨ ਮਾਛੀਵਾੜਾ ਸਾਹਿਬ ਵਿਖੇ ਰਤੀਪੁਰ ਰੋਡ 'ਤੇ ਇੱਕ ਕਾਲੋਨੀ ਵਿਚ ਨੌਜਵਾਨਾਂ ਵਿਚਕਾਰ ਖੂਨੀ ਜੰਗ ਹੋਈ ਜਿਸ ਵਿਚ ਇੱਕ ਨੌਜਵਾਨ ਗਗਨਦੀਪ ਸਿੰਘ ਉਰਫ਼ ਬਿੱਲਾ (30) ਵਾਸੀ ਹੇਡੋਂ ਬੇਟ ਦੀ ਮੌਤ ਹੋ ਗਈ ਜਦਕਿ ਦੂਸਰਾ ਮਨੀ ਵਾਸੀ ਲੱਖੋਵਾਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨਾਂ ਦੇ ਦੋ ਧਿਰਾਂ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਰੰਜਿਸ਼ਬਾਜੀ ਚੱਲ ਰਹੀ ਸੀ | ਇੱਕ ਫੋਨ ਤੋਂ ਪ੍ਰਾਪਤ ਰਿਕਾਰਡਿੰਗ ਅਨੁਸਾਰ ਦੋਵਾਂ ਧਿਰਾਂ ਨੇ ਇੱਕ-ਦੂਜੇ ਨੂੰ  ਫੋਨ ਕਰਕੇ ਪਹਿਲਾਂ ਲੱਖੋਵਾਲ ਦਾਣਾ ਮੰਡੀ ਵਿਖੇ ਬੁਲਾਇਆ ਅਤੇ ਫਿਰ ਇਹ ਰਤੀਪੁਰ ਰੋਡ 'ਤੇ ਸਥਿਤ ਇੱਕ ਕਾਲੋਨੀ ਵਿਚ ਇਕੱਤਰ ਹੋ ਗਏ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ 30 ਤੋਂ ਵੱਧ ਨੌਜਵਾਨਾਂ ਦੇ ਇੱਕ ਧੜੇ ਨੇ ਦੂਜੇ ਧੜੇ ਦੇ ਨੌਜਵਾਨਾਂ ਉੱਪਰ ਗੰਡਾਸਿਆਂ, ਕਿਰਪਾਨਾਂ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਪੁਲਸ ਵਲੋਂ ਮੌਕੇ 'ਤੇ ਪੁੱਜ ਕੇ ਖੂਨੀ ਜੰਗ ਵਿਚ ਜਖ਼ਮੀ ਹੋਏ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਅਤੇ ਮਨੀ ਵਾਸੀ ਲੱਖੋਵਾਲ ਨੂੰ  ਸਮਰਾਲਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਇੱਥੇ ਇਲਾਜ ਦੌਰਾਨ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ  ਮਿ੍ਤਕ ਐਲਾਨ ਦਿੱਤਾ ਜਦਕਿ ਮਨੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ  ਲੁਧਿਆਣਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ | ਇਸ ਲੜਾਈ ਵਿਚ ਇੱਕ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਮਿ੍ਤਕ ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ  ਜਾਣਕਾਰੀ ਦਿੰਦਿਆਂ ਕਿ ਉਸਦੇ ਲੜਕੇ ਨੇ ਕੁਝ ਦਿਨ ਪਹਿਲਾਂ ਪਿੰਡ ਵਿਚ ਨਸ਼ਾ ਵੇਚਣ ਵਾਲੇ ਕੁਝ ਵਿਅਕਤੀਆਂ ਨੂੰ  ਰੋਕਿਆ ਸੀ ਅਤੇ ਪੁਲਸ ਹਵਾਲੇ ਕੀਤਾ ਸੀ | ਇਸ ਤੋਂ ਬਾਅਦ ਇਹ ਚਿੱਟੇ ਦਾ ਨਸ਼ਾ ਵੇਚਣ ਵਾਲੇ ਉਸ ਨਾਲ ਰੰਜਿਸ਼ ਰੱਖਦੇ ਸਨ ਜਿਸ ਕਾਰਨ ਉਨ੍ਹਾਂ ਨੇ ਹਮਲਾ ਕਰਕੇ ਕਤਲ ਕਰ ਦਿੱਤਾ | ਮਿ੍ਤਕ ਦੇ ਪਿਤਾ ਸੁਰਿੰਦਰ ਸਿੰਘ ਅਨੁਸਾਰ ਚਿੱਟਾ ਵੇਚਣ ਅਤੇ ਉਸਦਾ ਕਤਲ ਕਰਨ ਵਾਲਿਆਂ ਖਿਲਾਫ਼ ਜਿਸ ਵਿਚ ਉਨ੍ਹਾਂ ਦੇ ਪਿੰਡ ਨਾਲ ਸਬੰਧਿਤ ਨੌਜਵਾਨ ਵੀ ਸ਼ਾਮਲ ਹਨ ਉਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਉਨ੍ਹਾਂ ਨੂੰ  ਇਨਸਾਫ਼ ਦਿਵਾਇਆ ਜਾਵੇ |



ਕਿਸਾਨੀ ਸੰਘਰਸ਼ ਤੇ ਹੋਰ ਸਮਾਜ ਸੇਵੀ ਕੰਮਾਂ 'ਚ ਮੋਹਰੀ ਰਹਿੰਦਾ ਸੀ ਮਿ੍ਤਕ ਗਗਨਦੀਪ ਸਿੰਘ
ਪਿੰਡ ਹੇਡੋਂ ਬੇਟ ਦਾ ਵਾਸੀ ਗਗਨਦੀਪ ਸਿੰਘ ਜਿਸ ਨੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਸ਼ੰਭੂ ਬਾਰਡਰ 'ਤੇ ਕਈ ਦਿਨ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਕਿਸਾਨੀ ਹਿੱਤਾਂ ਲਈ ਡਟਿਆ ਰਿਹਾ | ਉਸਦੇ ਦੋਸਤਾਂ ਨੇ ਦੱਸਿਆ ਕਿ ਉਹ ਹੋਰ ਵੀ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦਾ ਸੀ | ਮਿ੍ਤਕ ਨੌਜਵਾਨ ਗਗਨਦੀਪ ਸਿੰਘ ਅਜੇ ਕੁਆਰਾ ਸੀ ਅਤੇ ਉਸਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ |


ਪਿਤਾ ਦਾ ਦੋਸ਼, ਵਿਦੇਸ਼ ਤੋਂ ਆਉਂਦੀਆਂ ਸਨ ਧਮਕੀਆਂ
ਮਿ੍ਤਕ ਨੌਜਵਾਨ ਗਗਨਦੀਪ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਜਿੱਥੇ ਨਸ਼ਾ ਵੇਚਣ ਵਾਲਿਆਂ ਦਾ ਡੱਟ ਕੇ ਵਿਰੋਧ ਕਰਦਾ ਸੀ ਉੱਥੇ ਲੋਕ ਹਿੱਤਾਂ ਵਾਲੇ ਹਰੇਕ ਸੰਘਰਸ਼ ਵਿਚ ਮੋਹਰੀ ਹੁੰਦਾ ਸੀ | ਉਸਨੇ ਦੋਸ਼ ਲਗਾਇਆ ਕਿ ਉਸਦੇ ਲੜਕੇ ਨੂੰ  ਵਿਦੇਸ਼ ਤੋਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਆਉਂਦੀਆਂ ਸਨ ਤੇ ਅੱਜ ਉਸਦਾ ਕਤਲ ਕਰ ਦਿੱਤਾ ਗਿਆ ਅਤੇ ਚਿੱਟੇ ਖਿਲਾਫ਼ ਉੱਠਣ ਵਾਲੀ ਅਵਾਜ਼ ਨੂੰ  ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ |

Crime-News-



TOP HEADLINES


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ
ਪੰਜਾਬ ਸਰਕਾਰ ਨੇ Ias ਅਧਿਕਾਰੀਆਂ ਦੇ ਕੀਤੇ ਤਬਾਦਲੇ, 6 Ias ਅਤੇ
ਨੌਜਵਾਨਾਂ ਵਿਚਕਾਰ ਹੋਈ ਖੂਨ ਜੰਗ 'ਚ ਇੱਕ ਦਾ ਕਤਲ, 1 ਗੰਭੀਰ ਜਖ਼
*ਲੁਧਿਆਣਾ ਵਿੱਚ ਹਿਮਾਂਸ਼ੂ ਅਰੋੜਾ ਡੀ.ਐਲ.ਐਸ.ਏ ਦੇ ਨਵੇਂ ਸਕੱਤਰ
ਭਗਵੰਤ ਮਾਨ ਸਰਕਾਰ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਜਿੱਤਿਆ
*ਕਾਂਗਰਸ ਨੇ ਆਪਣੀ ਘਟੀਆ ਮਾਨਸਿਕਤਾ ਕੀਤਾ ਪ੍ਰਦਰਸ਼ਨ, ਭਾਜਪਾ ਅਤੇ
ਕਾਂਗਰਸ ਨੇ ਘੱਟੋ-ਘੱਟ ਰੋਜ਼ਾਨਾ ਮਜ਼ਦੂਰੀ 750 ਰੁਪਏ ਕਰਨ ਦੀ ਮੰਗ
*ਡਿਪਟੀ ਡਾਇਰੈਕਟਰ ਸ. ਨੱਥੋਵਾਲ ਦਾ ਸ੍ਰੀ ਨਾਨਕਸਰ ਦਰਬਾਰ ਡਾਂਗੋਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜ਼ਦੂਰ ਦਿਵਸ ਮੌਕੇ ਕਿਰਤੀ ਵਰ
*ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ
*ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ
ਐਸ.ਏ.ਐਸ. ਨਗਰ ਪੁਲਿਸ ਵੱਲੋਂ ਏ.ਜੀ.ਟੀ.ਐਫ. ਪੰਜਾਬ ਨਾਲ ਸਾਂਝੇ ਓ
*ਪੰਜਾਬ ਵੱਲੋਂ ਨਵਾਂ ਮੀਲ ਪੱਥਰ ਕਾਇਮ: ਸ਼ੁਰੂਆਤ ਤੋਂ ਹੁਣ ਤੱਕ ਦ
ਮਾਲੇਰਕੋਟਲਾ ਪੁਲਿਸ ਵੱਲੋਂ 7 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ
ਅੰਤਰਰਾਸ਼ਟਰੀ ਪਹਿਲਵਾਨ 'ਸੁਪਰ ਖਾਲਸਾ' ਆਮ ਆਦਮੀ ਪਾਰਟੀ ਵਿੱਚ ਸ਼
*ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਕਿਡਨੀ ਮਰੀਜ਼ਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ
*ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-202

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49970463

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us