ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ, IPS ਜੀ ਦੀ ਅਗਵਾਈ ਹੇਠ, ਚੋਰੀਆਂ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ
ਸ੍ਰੀ ਰੁਪਿੰਦਰ ਸਿੰਘ, IPS ਅਡੀਸ਼ਨਲ ਕਮਿਸ਼ਨਰ ਪੁਲਿਸ ਲੁਧਿਆਣਾ, ਅਤੇ ਸ੍ਰੀ ਸਮੀਰ ਵਰਮਾ, PPS/ADCP-1 ਅਤੇ ਸ੍ਰੀ ਅਨਿਲ ਕੁਮਾਰ ਭਨੋਟ , PPS/ACP CENTRAL ਦੇ ਦਿਸ਼ਾ-ਨਿਰਦੇਸ਼ ਹੇਠ, ਇੰਸਪੈਕਟਰ ਪਰਮਵੀਰ ਸਿੰਘ ਮੁੱਖ ਅਫਸਰ, ਥਾਣਾ ਡਵੀਜ਼ਨ ਨੰਬਰ 01 ਦੀ ਪੁਲਿਸ ਪਾਰਟੀ ਵੱਲੋਂ ਮਿਤੀ 05-04-2026 ਨੂੰ ਮੁਖਬਰ ਖਾਸ ਦੀ ਇਤਲਾਹ ਪਰ ਦੋਸੀਆਨ ਸੰਤੋਸ਼ ਕੁਮਾਰ ਪੁੱਤਰ ਕੁੰਵਰ ਪਾਲ ਵਾਸੀ ਰੇਲਵੇ ਸਟੇਸ਼ਨ ਲੁਧਿਆਣਾ ਅਤੇ ਦੀਪਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਰੇਲਵੇ ਸਟੇਸ਼ਨ ਲੁਧਿਆਣਾ ਜੋ ਕਿ ਚੋਰੀਆਂ ਕਰਨ ਦੇ ਆਦੀ ਹਨ, ਨੂੰ ਲੱਕੜ ਪੁੱਲ ਲੁਧਿਆਣਾ ਤੋਂ 03 ਚੋਰੀ ਦੇ ਮੋਬਾਇਲਾ ਸਮੇਤ ਕਾਬੂ ਕਰਕੇ
ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 48, ਮਿਤੀ 05.04.2026, ਅਨੁਸਾਰ ਧਾਰਾ 303(2), 317(2) BNS ਅਧੀਨ ਥਾਣਾ ਡਵੀਜ਼ਨ ਨੰਬਰ 01 ਲੁਧਿਆਣਾ ਵਿੱਚ ਦਰਜ ਕਰਕੇ ਦੋਸ਼ੀਆਂ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਦੌਰਾਨ 04 ਹੋਰ ਚੋਰੀ ਦੇ ਮੋਬਾਇਲ ਫੋਨ ਵੱਖ ਵੱਖ ਕੰਪਨੀਆਂ ਦੇ ਬ੍ਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁੱਛ ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ੀ ਦੀਪਕ ਕੁਮਾਰ ਪੁੱਤਰ ਜਗਦੀਸ਼ ਕੁਮਾਰ ਖਿਲਾਫ ਪਹਿਲਾਂ ਵੀ 02 ਮੁਕੱਦਮੇ ਦਰਜ ਹਨ।