ਲੌਂਗੋਵਾਲ,10 ਜਨਵਰੀ (ਜਗਸੀਰ ਸਿੰਘ) - ਨੇੜਲੇ ਪਿੰਡ ਬਹਾਦਰਪੁਰ ਨਜ਼ਦੀਕ ਰਾਸ਼ਟਰੀ ਮਾਰਗ ਤੇ ਪੀਆਰਟੀਸੀ ਦੀ ਬੱਸ ਅਤੇ ਟਰੈਕਟਰ ਦੀ ਹੋਈ ਟੱਕਰ ਦੌਰਾਨ ਕੰਡਕਟਰ ਦੀ ਮੌਤ ਅਤੇ ਸੋਲਾਂ ਵਿਅਕਤੀ ਜ਼ਖਮੀ ਹੋ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਬਹਾਦਰਪੁਰ ਦੇ ਨਜ਼ਦੀਕ ਜੇਪੀ ਟਾਇਲ ਫੈਕਟਰੀ ਦੇ ਅੰਦਰੋਂ ਇੱਕ ਟਰੈਕਟਰ ਟਰਾਲੀ ਟਾਇਲਾਂ ਲੋਡ ਕਰਕੇ ਮੇਨ ਸੜਕ ਤੇ ਚੜ੍ਹ ਰਿਹਾ ਸੀ। ਅਚਾਨਕ ਸੰਗਰੂਰ ਵਾਲੀ ਸਾਈਡ ਤੋਂ ਪੀਆਰਟੀਸੀ ਚੰਡੀਗੜ੍ਹ ਡੀਪੂ ਦੀ ਬੱਸ ਆ ਰਹੀ ਸੀ। ਧੁੰਦ ਜਿਆਦਾ ਹੋਣ ਕਾਰਨ ਇਹ ਬੱਸ ਦਾ ਟਾਇਲਾਂ ਦੀ ਭਰੀ ਟਰੈਕਟਰ ਟਰਾਲੀ ਦੇ ਨਾਲ ਹਾਦਸਾ ਹੋ ਗਿਆ। ਇਸ ਭਿਆਨਕ ਹਾਦਸੇ ਦੌਰਾਨ ਬੱਸ ਡਰਾਈਵਰ ਪਲਵਿੰਦਰ ਸਿੰਘ ਵਾਸੀ ਅਨੰਦਪੁਰ ਸਾਹਿਬ ਤੋਂ ਦੂਸਰੀ ਸਾਈਡ ਬੈਠਾ ਕੰਡਕਟਰ ਰਮਨਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਘੁਮਿਆਰਾ (ਮਲੋਟ) ਫਰੰਟ ਸ਼ੀਸ਼ਾ ਟੁੱਟਣ ਉਪਰੰਤ ਬਾਹਰ ਸੜਕ ਤੇ ਜਾ ਡਿੱਗਿਆ। ਕੰਡਕਟਰ ਰਮਨਜੀਤ ਸਿੰਘ ਦੇ ਸੜਕ ਤੇ ਡਿੱਗਣ ਕਾਰਨ ਸਿਰ ਤੇ ਸੱਟ ਲੱਗੀ ਅਤੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ। ਉਧਰ ਟਰੈਕਟਰ ਟਰਾਲੀ ਚਲਾ ਰਹੇ ਡਰਾਈਵਰ ਬਸ਼ੀਰ ਖ਼ਾਨ ਕਾਂਝਲੀ ਅਤੇ ਉਸ ਦੇ ਨਾਲ ਬੈਠਾ ਸਾਥੀ ਅੰਮ੍ਰਿਤਪਾਲ ਸਿੰਘ ਹਾਦਸਾ ਹੋਣ ਉਪਰੰਤ ਟਰੈਕਟਰ ਤੋਂ ਥੱਲੇ ਖਤਾਨਾ ਵਿੱਚ ਡਿੱਗ ਪਏ। ਇਸ ਹਾਦਸੇ ਦੌਰਾਨ ਇਹ ਵੀ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਅੰਜੂ ਸੰਗਰੂਰ, ਨਿਰਮਲਾ ਦੇਵੀ ਸੰਗਰੂਰ, ਸ਼ਕੁੰਤਲਾ ਦੇਵੀ ਅੰਬਾਲਾ, ਸ਼ਾਂਤੀ ਦੇਵੀ ਸੰਗਰੂਰ, ਪ੍ਰਦੀਪ ਸਿੰਘ ਸੰਗਰੂਰ, ਰਾਣੀ ਸੰਗਰੂਰ, ਸੋਨੀਆ ਰਾਣੀ ਸੰਗਰੂਰ, ਮਨਦੀਪ ਕੌਰ ਧਨੌਲਾ, ਇੰਦਰਪਾਲ ਸੰਗਰੂਰ, ਆਰਤੀ ਦੇਵੀ ਸੰਗਰੂਰ, ਲਵੀਸ਼ਾ ਰਾਣੀ ਸੰਗਰੂਰ, ਜਸਵੀਰ ਕੌਰ ਝਨੇੜੀ, ਅਮਨਦੀਪ ਸਿੰਘ ਸੁਹਾਣਾ ਖੁਰਦ ਵੀ ਜ਼ਖ਼ਮੀ ਹੋ ਗਏ। ਉਧਰ ਜਿਉਂ ਹੀ ਇਹਨਾਂ ਜਖਮੀਆਂ ਨੂੰ ਲੈਣ ਵਾਸਤੇ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਤੋਂ ਐਬੂਲੈਂਸ ਆ ਰਹੀ ਸੀ ਤਾਂ ਐਕਸੀਡੈਂਟ ਹੋਣ ਕਾਰਨ ਸੜਕ ਤੇ ਅੱਗੇ ਗੱਡੀਆਂ ਦੇ ਖੜੀਆਂ ਹੋਣ ਕਾਰਨ ਇਹ ਐਂਬੂਲੈਂਸ ਵੀ ਰੁਕ ਗਈ। ਜਿਉਂ ਹੀ ਇਹ ਐਂਬੂਲੈਂਸ ਖੜੀ ਤਾਂ ਪਿੱਛੇ ਆ ਰਹੇ ਇੱਕ ਟਰੱਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਹੋਈ ਟੱਕਰ ਵਿੱਚ ਇਹ ਐਬੂਲੈਂਸ ਅੱਗੇ ਇੱਕ ਹੋਰ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਐਂਬੂਲੈਂਸ ਡਰਾਈਵਰ ਲਵਪ੍ਰੀਤ ਸਿੰਘ ਅਤੇ ਉਸਦਾ ਸਾਥੀ ਬਲਕਾਰ ਸਿੰਘ ਮਸਤੂਆਣਾ ਸਾਹਿਬ ਦੋਨੋਂ ਜਣੇ ਗੰਭੀਰ ਜ਼ਖ਼ਮੀ ਹੋ ਗਏ ਅਤੇ ਗੱਡੀ ਵਿੱਚ ਦੋਨਾਂ ਦੀਆਂ ਲੱਤਾਂ ਫਸ ਗਈਆਂ। ਇਸ ਤੋਂ ਇਲਾਵਾ ਪਿੱਛੇ ਇੱਕ ਹੋਰ ਆ ਰਹੀ ਇਨੋਵਾ ਕਾਰ ਰੁਕ ਗਈ। ਜਿਉਂ ਹੀ ਇਹ ਕਾਰ ਰੁਕੀ ਤਾਂ ਉਸ ਵਿੱਚ ਇੱਕ ਹੋਰ ਕਾਰ ਰੁੱਕ ਗਈ। ਇੰਨੇ ਵਿਚ ਪਿੱਛੇ ਆ ਕੇ ਟਰੱਕ ਟਰਾਲੇ ਨੇ ਕਾਰ ਵਿਚ ਟੱਕਰ ਮਾਰ ਦਿੱਤੀ ਅਤੇ ਉਸਦੇ ਮੂਹਰੇ ਆ ਕੇ ਖੜੀ ਇਨੋਵਾ ਕਾਰ ਵਿੱਚ ਜਾ ਟਕਰਾਈ। ਇਸ ਹਾਦਸੇ ਦੌਰਾਨ ਕਾਰਾਂ ਵਿੱਚ ਸਵਾਰ ਵਿਅਕਤੀ ਸੱਟਾਂ ਤੋਂ ਬਚ ਗਏ ਪਰ ਗੱਡੀਆਂ ਦਾ ਕਾਫ਼ੀ ਨੁਕਸਾਨੀਆਂ ਗਈਆਂ। ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਨੌਜਵਾਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਇਹਨਾਂ ਐਂਬੂਲੈਂਸ ਵਿੱਚ ਸਵਾਰ ਦੋਨਾਂ ਵਿਅਕਤੀਆਂ ਅਤੇ ਬੱਸ ਦੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਕੱਢ ਕੇ ਤੁਰੰਤ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਹੋਰ ਐਂਬੂਲੈਂਸ ਰਾਹੀਂ ਦਾਖ਼ਲ ਕਰਵਾਇਆ ਗਿਆ।
Prtcn-Bus-Tractor-Collisions-One-Dead-Sevral-Injured-In-Sangrur-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)