ਏ.ਡੀ.ਸੀ. ਵੱਲੋਂ ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰੱਦ

Apr15,2024 | Gurvinder Singh Mohali | Sahibzada Ajit Singh Nagar



ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ  ਵੱਲੋਂ ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਐਸ.ਸੀ.ਐਫ. ਨੰਬਰ 40, ਟੋਪ ਫਲੋਰ, ਫੇਜ 11, ਮੋਹਾਲੀ, ਜਿਲ੍ਹਾ ਐਸ.ਏ.ਐਸ.ਨਗਰ ਦੇ ਮਾਲਕ ਸ੍ਰੀ ਅਸ਼ੀਸ ਛਾਬੜਾ ਪੁੱਤਰ ਸ੍ਰੀ ਹਰਬੰਸ ਲਾਲ, ਵਾਸੀ ਮਕਾਨ ਨੰਬਰ 507, ਮਿਲਕ ਕਲੌਨੀ, ਧਨਾਸ, ਚੰਡੀਗੜ੍ਹ ਯੂ.ਟੀ,ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ  ਨੰ: 290/ਆਈ.ਸੀ. ਮਿਤੀ 26-03-2019 ਜਾਰੀ ਕੀਤਾ ਗਿਆ ਸੀ। ਜਿਸ ਦੀ ਮਿਆਦ ਮਿਤੀ 25.03.2024 ਨੂੰ ਖਤਮ ਹੋ ਚੁੱਕੀ ਹੈ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ/ਰੂਲਜ਼ ਅਤੇ ਅਡਵਾਈਜਰੀ ਮਿਤੀ 14-05-2018 ਦੀ ਮੱਦ ਨੰ:13 ਤਹਿਤ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ, ਬਾਰੇ ਰਿਪੋਰਟ ਭੇਜਣ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ ਆਦਿ ਸਬੰਧੀ ਜਾਣਕਾਰੀ ਬਾਬਤ ਫਰਮ ਨੂੰ ਇਸ ਦਫਤਰ ਦੇ ਪੱਤਰ ਮਿਤੀ 14.02.2020 ਅਤੇ ਪੱਤਰ ਮਿਤੀ 30-11-2022 ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਲਾਇਸੰਸੀ ਦੇ ਦਫਤਰੀ ਪਤੇ ਅਤੇ ਇਸ ਜਿਲ੍ਹੇ ਦੇ ਰਿਹਾਇਸ਼ੀ ਪਤੇ ਤੇ ਰਜਿਸਟਰਡ ਪੋਸਟ ਅਤੇ ਤਹਿਸੀਲਦਾਰ ਰਾਹੀਂ ਭੇਜਿਆ ਗਿਆ ਸੀ। ਪ੍ਰੰਤੂ ਦਫਤਰੀ ਪਤੇ ਤੇ ਰਜਿਸਟਰਡ ਪੋਸਟ ਰਾਹੀਂ ਭੇਜਿਆ ਗਿਆ ਪੱਤਰ ਅਣਡਲੀਵਰ ਪ੍ਰਾਪਤ ਹੋਇਆ ਸੀ ਅਤੇ ਤਹਿਸੀਲਦਾਰ ਮੋਹਾਲੀ ਦੀ ਤਮੀਲੀ ਰਿਪੋਰਟ ਅਨੁਸਾਰ ਦਫਤਰ ਪਤੇ ਉੱਤੇ ਇਸ ਨਾਮ ਦਾ ਕੋਈ ਵੀ ਦਫਤਰ ਨਹੀਂ ਹੈ।
ਮਹੀਨਾਵਾਰ ਰਿਪੋਰਟ ਅਤੇ ਦਫਤਰ ਬੰਦ ਹੋਣ ਕਰਕੇ ਲਾਇਸੰਸੀ ਨੂੰ ਪੱਤਰ ਮਿਤੀ 04-10-2023 ਅਤੇ ਪੱਤਰ ਮਿਤੀ 18-12-2023 ਰਾਹੀਂ ਮੁੜ ਨੋਟਿਸ ਜਾਰੀ ਕੀਤਾ ਗਿਆ ਸੀ। ਪ੍ਰੰਤੂ ਕਾਫੀ ਸਮਾਂ ਬੀਤ ਜਾਣ ਤੇ ਬਾਵਜੂਦ ਵੀ ਲਾਇਸੰਸੀ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।
ਫਰਮ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰਬਰ ਮਿਤੀ 26-03-2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 25-03-2024 ਤੱਕ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ-5 (2) ਵਿੱਚ ਦਰਸਾਇਆ ਗਿਆ ਹੈ ਕਿ ਲਾਇਸੰਸ ਨੂੰ ਰੀਨਿਊ ਕਰਵਾਉਣ ਲਈ ਬਿਨੈ-ਪੱਤਰ, ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫਾਰਮ-3, ਸਮੇਤ ਸਬੰਧਤ ਦਸਤਾਵੇਜ਼ ਦਫਤਰੀ ਵੈਬਸਾਇਟ ਤੇ ਮੌਜੂਦ ਚੈਕਲਿਸਟ ਮੁਤਾਬਿਕ ਆਨਲਾਇਨ ਅਪਲਾਈ ਕਰਨ ਉਪਰੰਤ ਇਸ ਦਫਤਰ ਵਿਖੇ ਪੇਸ਼ ਕੀਤੀ ਜਾਣੀ ਹੁੰਦੀ ਹੈ। ਪਰੰਤੂ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮੇ ਦੌਰਾਨ ਲਾਇਸੰਸੀ ਵੱਲੋਂ ਲਾਇਸੰਸ ਰੀਨਿਊ ਕਰਵਾਉਣ ਲਈ ਦਰਖਾਸਤ ਇਸ ਦਫਤਰ ਵਿੱਚ ਪੇਸ਼ ਨਹੀ ਕੀਤੀ ਗਈ ਹੈ। ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਮਹੀਨਾਵਾਰ ਰਿਪੋਰਟ ਅਤੇ ਲਾਇਸੰਸ ਨਵੀਨ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ।
ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਸੂਚਨਾ ਨਾ ਭੇਜਣ ਕਰਕੇ ਅਤੇ ਨਾ ਹੀ ਸਰਕਾਰ ਨੂੰ ਭੇਜੀ ਗਈ ਛਿਮਾਹੀ ਜਾਣਕਾਰੀ ਬਾਰੇ ਸੂਚਿਤ ਕੀਤਾ ਗਿਆ, ਲਾਇਸੰਸ ਨਵੀਨ ਨਾ ਕਰਵਾਉਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਨੂੰ ਜਾਰੀ ਲਾਇਸੰਸ ਨੰਬਰ 290/ ਆਈ.ਸੀ. ਮਿਤੀ 26-03-2019 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

Adc-Cancellation-Of-License-Of-Staples-Placement-Services-Firm-Immigration-Company-Liecence-Sahibzada-Ajit-Singh-Nagar-the-Punjab-Travel-Professionals-Regulation-Act-2014-



TOP HEADLINES


ਭਾਜਪਾ ਉਮੀਦਗਾਰ ਨੂੰ ਸ਼ਾਂਤਮਈ ਢੰਗ ਨਾਲ ਪੁੱਛੇ ਜਾਣਗੇ ਸਵਾਲ : ਪਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾ
ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀ
*ਨਵੇਂ ਸਟੇਡੀਅਮ ਦੀ ਗੱਲ ਕਰਨ ਵਾਲੇ ਬਿੱਟੂ ਕਾਂਗਰਸ ਰਾਜ ਵਿੱਚ ਪੱ
'ਲੋਕ ਸਭਾ ਚੋਣਾਂ-2024' ਲੋਕ ਸਭਾ ਚੋਣਾਂ ਸੰਗਰੂਰ ਵਿਖੇ ਨਾਮਜ਼ਦਗ
ਖੰਨਾ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅ
ਵਧ ਰਹੀ ਗਰਮੀ ਦੋਰਾਨ ਗਰਮੀ ਅਤੇ ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦ
ਇੰਨੋਸੈਂਟ  ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ ,
ਅਰਵਿੰਦ ਕੇਜਰੀਵਾਲ ਦਾ ਐਲਾਨ : ਕਲ ਦੋਪਹਰ 12 ਵਜੇ ਜਾਵਾਂਗੇ Bj
ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ:  ਜੋਰਵਾਲ
*ਬਾਹਰੀ ਪਾਰਟੀਆਂ ਨੇ ਪੰਜਾਬ ਨੂੰ ਲਾਂਬੂ ਲਾਉਣ ਚ ਕੋਈ ਕਸਰ ਬਾਕੀ
ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ
ਸ਼ਰਧਾਲੂਆ ਨਾਲ ਭਰੀ ਟੂਰਿਸਟ ਬਸ ਨੂੰ ਲੱਗੀ ਅੱਗ -9 ਦੀ ਮੌਤ ਕਈ ਜਖ
ਦਿਨ-ਦਿਹਾੜੇ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲ
ਐਨਆਰਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀ
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਚ 5 ਜਾਂ 5 ਤੋਂ ਵੱਧ ਵਿਅਕ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਹਮੇਸ਼ਾਂ ਹੀ ਵਿਕਾਸ
ਕਾਂਗਰਸ ਨੇ ਬੈਂਸਾ ਨੂੰ ਸ਼ਾਮਿਲ ਕਰਕੇ ਪੈਰ ਤੇ ਕੁਲਾਹੜੀ ਨੀ ਸਗੋਂ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ :
ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42248334

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us