ਪੰਜਾਬ ਅੰਦਰ ਮੌਸਮ ਦੇ ਬਦਲੇ ਮਿਜਾਜ ਨੇ ਜਿੱਥੇ ਖੇਤਾਂ ਚ ਖੜ੍ਹੀ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਉਥੇ ਹੀ ਇਸਦਾ ਅਸਰ ਕਣਕ ਦੀ ਖਰੀਦ ਉਪਰ ਵੀ ਪਵੇਗਾ। 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖਰੀਦ ਚ ਦੇਰੀ ਹੋਵੇਗੀ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ 1 ਅਪ੍ਰੈਲ ਨੂੰ ਰਸਮੀ ਤੌਰ ਤੇ ਕਣਕ ਦੀ ਖਰੀਦ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਜਾਂਦਾ ਹੈ ਪ੍ਰੰਤੂ ਇਸ ਵਾਰ ਮੰਡੀ ਚ ਕਣਕ 10 ਅਪ੍ਰੈਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ। ਮਾਰਕੀਟ ਕਮੇਟੀ ਸਕੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਸਰਕਾਰੀ ਰੇਟ 2125 ਰੁਪਏ ਪ੍ਰਤੀ ਕੁਇੰਟਲ ਹੈ। ਪਿਛਲੇ ਸਾਲ ਖੰਨਾ ਮੰਡੀ ਚ 11 ਲੱਖ 36 ਹਜਾਰ 563 ਕੁਇੰਟਲ ਕਣਕ ਆਈ ਸੀ ਇਸ ਵਾਰ ਉਮੀਦ ਸੀ ਕਿ ਇਸਤੋਂ ਵੱਧ ਫਸਲ ਆਵੇਗੀ। ਪ੍ਰੰਤੂ ਹੁਣ ਮੀਂਹ ਨੇ ਕਾਫੀ ਨੁਕਸਾਨ ਕਰ ਦਿੱਤਾ। ਸਕੱਤਰ ਨੇ ਦਾਅਵਾ ਕੀਤਾ ਕਿ ਕਿਸਾਨਾਂ ਲਈ ਪੀਣ ਦੇ ਪਾਣੀ ਅਤੇ ਠਹਿਰਨ ਦੇ ਪੂਰੇ ਪ੍ਰਬੰਧ ਹਨ। ਖੰਨਾ ਮੰਡੀ ਤੋਂ ਇਲਾਵਾ ਰਾਹੌਣ, ਰੌਣੀ, ਈਸੜੂ ਅਤੇ ਰਾਏਪੁਰ ਰਾਜਪੂਤਾਂ ਵਿਖੇ ਖਰੀਦ ਕੇਂਦਰ ਬਣਾਏ ਗਏ ਹਨ, ਇਸ ਦੌਰਾਨ ਖੰਨਾ ਮੰਡੀ ਵਿੱਚ ਆਪਣੀ ਜੋਂ ਦੀ ਫਸਲ ਲੈ ਕੇ ਆਏ ਕਿਸਾਨ ਦਾ ਕਹਿਣਾ ਸੀ ਕੀ ਇਸ ਵਾਰ ਕਿਸਾਨਾਂ ਤੇ ਮੌਸਮ ਦੀ ਵੱਡੀ ਮਾਰ ਪਈ ਹੈ, ਅਤੇ ਓਹਨਾ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਖੰਨਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਵੀ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)