•ਮੁਰਾਹ ਪ੍ਰੋਜੇਨੀ ਟੈਸਟਿੰਗ ਪ੍ਰੋਜੈਕਟ ਦੀ ਸਫ਼ਲਤਾ ਦੇਖਣ ਲਈ 3 ਮੈਂਬਰੀ ਵਫ਼ਦ ਵੱਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ ** ਚੰਡੀਗੜ੍ਹ, 18 ਫਰਵਰੀ: ਨਿਊਜ਼ੀਲੈਂਡ ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਅੱਜ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਪਸ਼ੂ ਪਾਲਣ ਖੇਤਰ ਵਿੱਚ ਆਪਸੀ ਸਹਿਯੋਗ ਬਾਰੇ ਚਰਚਾ ਕੀਤੀ ਗਈ ਅਤੇ ਪਸ਼ੂ ਪ੍ਰਜਨਨ ਤੇ ਡੇਅਰੀ ਸਿਸਟਮ ਵਿੱਚ ਲੱਗੇ ਛੋਟੇ ਕਿਸਾਨਾਂ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਵਫ਼ਦ ਵਿੱਚ ਐਮ.ਪੀ.ਆਈ. ਤੋਂ ਪ੍ਰੋਫੈਸਰ ਗੈਰੀ ਉਡੀ, ਮੈਸੀ ਯੂਨੀਵਰਸਿਟੀ ਤੋਂ ਪ੍ਰੋ. ਨਿਕੋਲਸ ਲੋਪੇਜ਼ ਅਤੇ ਟੀ.ਆਰ.ਜੀ./ਏ.ਬੀ.ਐਸ. ਤੋਂ ਡਾ. ਡੇਵਿਡ ਹੇਮੈਨ, ਐਨ.ਡੀ.ਡੀ.ਬੀ. ਤੋਂ ਡਾ. ਆਰ.ਓ. ਗੁਪਤਾ ਸ਼ਾਮਲ ਸਨ। ਸ੍ਰੀ ਰਾਹੁਲ ਭੰਡਾਰੀ ਨੇ ਵਫ਼ਦ ਨੂੰ ਕੌਮੀ ਡੇਅਰੀ ਯੋਜਨਾ-1 ਤਹਿਤ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਜੁਲਾਈ 2013 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵੰਸ਼ਜ ਜਾਂਚ, ਜੈਨੇਟਿਕ ਮੁਲਾਂਕਣ ਅਤੇ ਚੋਣਵੇਂ ਪ੍ਰਜਨਨ ਰਾਹੀਂ ਪਸ਼ੂਆਂ ਅਤੇ ਮੱਝਾਂ ਦੀ ਆਬਾਦੀ ਵਿੱਚ ਜੈਨੇਟਿਕ ਯੋਗਤਾ ਨੂੰ ਬਿਹਤਰ ਬਣਾਉਣ 'ਤੇ ਕੇਂਦਰਿਤ ਕਰਦਾ ਹੈ। ਪ੍ਰੋਜੈਕਟ ਦੇ ਮੁੱਖ ਉਦੇਸ਼ਾਂ ਵਿੱਚ ਵੀਰਜ ਸਟੇਸ਼ਨਾਂ ਲਈ ਉੱਚ ਜੈਨੇਟਿਕ ਯੋਗਤਾ (ਐਚ.ਜੀ.ਐਮ.) ਬਲਦਾਂ ਨੂੰ ਜਨਮ ਦੇਣ ਸਬੰਧੀ ਪ੍ਰਕਿਰਿਆ, ਨੌਜਵਾਨ ਬਲਦਾਂ, ਬੁਲ ਡੈਮਜ਼ ਅਤੇ ਬੁਲ ਸਾਇਰਸ ਦੇ ਜੈਨੇਟਿਕ ਮੁਲਾਂਕਣ ਲਈ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕਰਨਾ ਅਤੇ ਪਸ਼ੂਆਂ ਤੇ ਮੱਝਾਂ ਦੀ ਆਬਾਦੀ ਵਿੱਚ ਦੁੱਧ, ਚਰਬੀ, ਸੀ.ਐਨ.ਐਫ. ਅਤੇ ਪ੍ਰੋਟੀਨ ਉਪਜ ਵਿੱਚ ਸਥਿਰ ਜੈਨੇਟਿਕ ਪ੍ਰਗਤੀ ਪ੍ਰਾਪਤ ਕਰਨਾ ਸ਼ਾਮਲ ਹੈ। ਸ੍ਰੀ ਭੰਡਾਰੀ ਨੇ ਕਿਹਾ ਕਿ ਇਸ ਵੇਲੇ ਇਹ ਪ੍ਰੋਜੈਕਟ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਟਿਆਲਾ, ਸੰਗਰੂਰ ਅਤੇ ਬਰਨਾਲਾ ਸਮੇਤ 160 ਸੰਸਥਾਵਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ 4,50,000 ਤੋਂ ਵੱਧ ਮਸਨੂਈ ਗਰਭਧਾਨ (ਏ.ਆਈ.), 50,000 ਮਾਦਾ ਵੱਛੀਆਂ ਦੀ ਰਜਿਸਟ੍ਰੇਸ਼ਨ, 2,20,000 ਜਾਨਵਰਾਂ ਦੇ ਸਰੀਰ ਦੇ ਮਾਪ, 6,000 ਵੱਛੀਆਂ ਦੀ ਦੁੱਧ ਰਿਕਾਰਡਿੰਗ ਅਤੇ ਉਹਨਾਂ ਦੀਆਂ ਕਿਸਮਾਂ ਦਾ ਵਰਗੀਕਰਨ ਅਤੇ 650 ਐਚ.ਜੀ.ਐਮ. ਨਰ ਵੱਛਿਆਂ ਦੀ ਖਰੀਦ ਸ਼ਾਮਲ ਹੈ। ਉਨ੍ਹਾਂ ਨੇ ਸੂਬੇ ਵਿੱਚ ਦੁੱਧ ਉਤਪਾਦਨ ਅਤੇ ਇਸਦੀ ਗੁਣਵੱਤਾ ਨੂੰ ਹੋਰ ਵਧਾਉਣ ਲਈ ਉੱਚ-ਗੁਣਵੱਤਾ ਵਾਲੇ ਸਾਨ੍ਹਾ ਦੀ ਖਰੀਦ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਵਫ਼ਦ ਨੇ ਪ੍ਰਬੰਧਨ ਅਭਿਆਸਾਂ 'ਤੇ ਵਿਸਥਾਰਤ ਵਿਚਾਰ-ਵਟਾਂਦਰੇ ਵਿੱਚ ਵੀ ਹਿੱਸਾ ਲਿਆ ਅਤੇ ਸਥਾਨਕ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਮੁਰਾਹ ਪ੍ਰੋਜੇਨੀ ਟੈਸਟਿੰਗ (ਪੀ.ਟੀ.) ਪ੍ਰੋਜੈਕਟ ਦੀ ਸਫ਼ਲਤਾ ਨੂੰ ਦੇਖਣ ਲਈ ਪਟਿਆਲਾ ਜ਼ਿਲ੍ਹੇ ਦੇ ਪ੍ਰੋਜੈਕਟ ਪਿੰਡਾਂ, ਜਿਨ੍ਹਾਂ ਵਿੱਚ ਚਾਸਵਾਲ, ਸਹੋਲੀ ਅਤੇ ਲੌਟ ਸ਼ਾਮਲ ਹਨ, ਦਾ ਦੌਰਾ ਕੀਤਾ। ਪੰਜਾਬ ਦੇ ਪਸ਼ੂ ਪਾਲਣ ਨਿਰਦੇਸ਼ਕ ਡਾ. ਜੀ.ਐਸ. ਬੇਦੀ ਦੇ ਨਾਲ ਨਿਊਜ਼ੀਲੈਂਡ ਦੀ ਟੀਮ ਨੇ ਸੂਬੇ ਵਿੱਚ ਪ੍ਰੋਜੈਕਟ ਦੇ ਕੰਮਕਾਜ ਅਤੇ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟਾਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਖੁਰਾਨਾ ਅਤੇ ਡਾ. ਆਰ.ਪੀ.ਐਸ. ਬਾਲੀ ਵੀ ਸ਼ਾਮਲ ਹੋਏ।
Gurmeet-Singh-Khudhiya-Agriculture-Minister-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)