--- ਸ. ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਮਾਡਰਨਾਈਜੇਸ਼ਨ ਆਫ਼ ਹੋਲਸੇਲ ਫਰੂਟ ਐਂਡ ਵੈਜੀਟੇਬਲ ਮਾਰਕੀਟ ਵਿਸ਼ੇ
ਤੇ ਰਾਜਸਥਾਨ ਵਿਖੇ ਆਯੋਜਿਤ ਨੈਸ਼ਨਲ ਕਾਨਫਰੰਸ ਸਫਲਤਾਪੂਰਵਕ ਹੋਈ ਸੰਪਨ
--- ਕਾਨਫਰੰਸ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟ੍ਸ ਨੇ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਦੇ ਮਾਡਰਨਾਈਜੇਸ਼ਨ ਅਤੇ
ਕਿਸਾਨਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾ ਦੀ ਕੀਤੀ ਸ਼ਲਾਘਾ
- ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਕੌਸਾਂਬ ਅਤੇ ਚੇਅਰਮੈਨ ਪੰਜਾਬ ਮੰਡੀ
ਬੋਰਡ ਦੀ ਪ੍ਰਧਾਨਗੀ ਹੇਠ ਜੋਧਪੁਰ (ਰਾਜਸਥਾਨ) ਵਿਖੇ ਮਾਡਰਨਾਈਜੇਸ਼ਨ ਆਫ਼ ਹੋਲਸੇਲ ਫਰੂਟ ਐਂਡ ਵੈਜੀਟੇਬਲ ਮਾਰਕੀਟ
ਵਿਸ਼ੇ ਤੇ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਅਤੁਲ ਬੰਨਸਾਲੀ
ਐਮ.ਐਲ.ਏ. ਜੋਧਪੁਰ, ਸ੍ਰੀ ਆਦਿਤਯ ਦੇਵੀਲਾਲ ਚੌਟਾਲਾ ਐਮ.ਐਲ.ਏ. ਡੱਬਵਾਲੀ, ਸ੍ਰੀ ਰਜੇਸ਼ ਚੌਹਾਨ, ਆਈ.ਏ.ਐਸ.
ਐਡਮਿਨਿਸਟਰੇਟਰ ਰਾਜਸਥਾਨ ਮੰਡੀ ਬੋਰਡ, ਡਾ. ਜੇ.ਐਸ. ਯਾਦਵ ਮੈਨੇਜਿੰਗ ਡਾਇਰੈਕਟਰ ਕੌਸਾਂਬ, ਸ੍ਰੀ ਝਲਕ ਸ਼੍ਰੇਸ਼ਟਰਾ
ਪ੍ਰਧਾਨ ਨੇਪਾਲ ਐਗਰੀਕਲਚਰ ਮਾਰਕੀਟ ਐਸੋਸੀਏਸ਼ਨ ਨੇ ਸ਼ਮੂਲੀਅਤ ਕੀਤੀ। ਇਸਦੇ ਨਾਲ ਹੀ ਭਾਰਤ ਭਰ ਦੇ ਵੱਖ-ਵੱਖ
ਸੂਬਿਆਂ ਦੇ ਮਾਰਕੀਟਿੰਗ ਬੋਰਡ ਦੇ ਅਧਿਕਾਰੀ ਵੀ ਸ਼ਾਮਲ ਹੋਈ, ਜਿਸਦੇ ਤਹਿਤ ਉਤਰਾਖੰਡ ਤੋਂ ਸ੍ਰੀ ਅਨਿਲ ਡੱਬੂ ਚੇਅਰਮੈਨ,
ਹਿਮਾਚਲ ਪ੍ਰਦੇਸ਼ ਤੋਂ ਸ੍ਰੀ ਹੇਮਿਸ ਨੇਗੀ ਐਚ.ਪੀ.ਐਸ. ਮੈਨੇਜਿੰਗ ਡਾਇਰੈਕਟਰ, ਦਿੱਲੀ ਤੋਂ ਸ੍ਰੀ ਮਨੀਸ਼ ਸ਼ਰਮਾ ਅਸਿਸਟੈਂਟ
ਸੈਕਰੇਟਰੀ, ਕਰਨਾਟਕ ਤੋਂ ਸ੍ਰੀ ਸ਼ਿਵਾਨੰਦ ਕਪਾਸ਼ੀ ਆਈ.ਏ.ਐਸ. ਮੈਨੇਜਿੰਗ ਡਾਇਰੈਕਟਰ, ਮੱਧ ਪ੍ਰਦੇਸ਼ ਤੋਂ ਸ੍ਰੀਮਤੀ ਸੰਗੀਤਾ ਢੋਕੇ
ਜੁਆਇੰਟ ਡਾਇਰੈਕਟਰ ਨੇ ਭਾਗ ਲਿਆ। ਇਸ ਮੌਕੇ ਫਲ ਅਤੇ ਸਬਜੀ ਮੰਡੀਆਂ ਦੇ ਆਧੁਨਿਕੀਕਰਨ ਬਾਰੇ ਵਿਸਤਾਰ ਨਾਲ
ਚਰਚਾ ਕੀਤੀ ਗਈ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਫਲ਼ ਅਤੇ ਸਬਜੀ ਮੰਡੀਆਂ ਦਾ
ਮਾਡਰਨਾਈਜੇਸ਼ਨ ਕਰਨ ਦੀ ਬਹੁਤ ਲੋੜ ਹੈ। ਕਿਸਾਨ ਦੀ ਉਪਜ ਉਸ ਦੇ ਖੇਤ ਤੋਂ ਲੈ ਕੇ ਮੰਡੀ ਵਿੱਚ ਆਉਣ ਅਤੇ ਖਪਤਕਾਰ
ਦੇ ਘਰ ਤੱਕ ਪਹੁੰਚਾਉਣ ਦਾ ਕੰਮ ਸਾਫ਼ ਤਰੀਕੇ ਨਾਲ ਹੋਣਾ ਬਹੁਤ ਜਰੂਰੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ
ਯੋਜਨਾ ਤਹਿਤ ਮੰਡੀਆਂ ਦੇ ਮਾਡਰਨਾਈਜੇਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ
ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਦੇ ਆਧੁਨਿਕੀਕਰਨ ਵੱਲ
ਵਿਸ਼ੇਸ ਧਿਆਨ ਦਿੱਤਾ ਜਾ ਰਿਹਾ ਹੈ। ਸ. ਬਰਸਟ ਨੇ ਪੰਜਾਬ ਰਾਜ ਵਿੱਚ ਫਲ ਅਤੇ ਸਬਜੀ ਮੰਡੀਆਂ ਦੇ ਆਧੁਨਿਕੀਕਰਨ ਲਈ
ਕੀਤੇ ਗਏ ਕੰਮਾ ਦਾ ਜਿਕਰ ਕਰਦਿਆਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਜਿਨਸਾਂ ਦੀ
100 ਫੀਸਦੀ ਰਿਕਾਰਡਿੰਗ ਨੂੰ ਯਕੀਨੀ ਬਣਾਉਣ ਦੇ ਲਈ ਬੂਮ ਬੈਰਿਅਰ ਸਥਾਪਤ ਕੀਤੇ ਗਏ ਹਨ, ਜਿਸ ਨਾਲ ਗੱਡੀਆਂ ਵਿੱਚ
ਆਉਣ ਵਾਲੀਆਂ ਜਿਨਸਾਂ ਦੀ ਰਿਕਾਰਡਿੰਗ ਮੰਡੀ ਦੇ ਗੇਟ ਉੱਪਰ ਹੀ ਕਰ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ
ਦੀਆਂ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਜਲਦ ਹੀ ਆਰਟੀਫਿਸ਼ਲ ਟੈਕਨਾਲਜੀ ਵਾਲੇ ਕੈਮਰੇ ਲਗਾਏ ਜਾਣਗੇ, ਜਿਸ ਨਾਲ
ਜਿਨਸਾਂ ਦੀ ਰਿਕਾਰਡਿੰਗ ਦਾ ਕੰਮ ਹੋਰ ਵੀ ਅਸਾਨ ਹੋ ਜਾਵੇਗਾ।
ਸੂਬੇ ਦੀਆਂ ਫ਼ਲ ਅਤੇ ਸਬਜੀ ਮੰਡੀਆਂ ਵਿੱਚ ਸਾਫ਼-ਸਫਾਈ ਦੇ ਪੱਧਰ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ
ਇੰਡੀਆ ਵੱਲੋਂ ਨਿਰਧਾਰਤ ਮਾਪਦੰਡਾ ਅਨੁਸਾਰ ਕਾਇਮ ਰੱਖਿਆ ਜਾਂਦਾ ਹੈ। ਫ਼ਲ ਅਤੇ ਸਬਜੀ ਮੰਡੀਆਂ ਵਿੱਚ ਸਾਫ਼-ਸਫਾਈ ਨੂੰ
ਯਕੀਨੀ ਬਣਾਉਣ ਦੇ ਲਈ ਬੋਬਕੈਟ ਮਸ਼ੀਨਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫ਼ਲ ਅਤੇ ਸਬਜੀ ਮੰਡੀਆਂ
ਵਿੱਚ ਸਾਫ਼-ਸਫਾਈ ਦੇ ਇਸ ਪੱਧਰ ਨੂੰ ਕਾਇਮ ਰੱਖਣ ਸਦਕਾ ਬਠਿੰਡਾ ਦੀ ਫ਼ਲ ਅਤੇ ਸਬਜੀ ਮੰਡੀ ਨੂੰ ਈਟ ਰਾਈਟ ਫਰੂਟ ਐਂਡ
ਵੈਜਿਟੇਬਲ ਮਾਰਕਿਟ ਦਾ ਸਰਟੀਫਿਕੇਟ ਵੀ ਮਿਲਿਆ ਹੈ। ਕਿਸਾਨਾਂ ਦੀ ਸਹੂਲਤ ਲਈ ਵਸਤੂ ਵਿਸ਼ੇਸ਼ ਮੰਡੀਆਂ, ਜਿਵੇਂ ਕਿ
ਜਾਮਣ ਮੰਡੀ, ਮਟਰ ਮੰਡੀ, ਆਲੂ ਮੰਡੀ ਆਦਿ ਵੀ ਲਗਾਇਆ ਜਾਂਦੀਆਂ ਹਨ। ਫ਼ਲ ਅਤੇ ਸਬਜੀ ਮੰਡੀਆਂ ਵਿੱਚੋਂ ਨਿਕਲਣ
ਵਾਲੇ ਕੂੜੇ ਨੂੰ ਪ੍ਰੌਸੈਸ ਕਰਨ ਅਤੇ ਖਾਦ ਬਣਾਉਣ ਲਈ ਫਗਵਾੜਾ ਮੰਡੀ ਵਿੱਚ ਬਾਇਓ ਵੇਸਟ ਮੈਨੇਜਮੇਂਟ ਪਲਾਂਟ ਲਗਾਇਆ ਜਾ
ਰਿਹਾ ਹੈ।
ਚੇਅਰਮੈਨ ਨੇ ਦੱਸਿਆ ਕਿ ਸੂਬੇ ਨੂੰ ਹਰਾ-ਭਰਾ ਬਣਾਉਣ ਵਾਸਤੇ ਸਾਲ 2024 ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ
ਵਿੱਚ 60,347 ਬੁਟੇ ਲਗਾਏ ਗਏ ਹਨ। ਕਿਸਾਨ ਭਵਨ, ਚੰਡੀਗੜ੍ਹ ਅਤੇ ਕਿਸਾਨ ਹਵੇਲੀ, ਸ੍ਰੀ ਅਨੰਦਪੁਰ ਸਾਹਿਬ ਦਾ
ਨਵੀਨਿਕਰਨ ਕਰਨ ਉਪਰੰਤ ਆਨਲਾਇਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨਾਲ ਪੰਜਾਬ ਮੰਡੀ ਬੋਰਡ ਦੀ
ਆਮਦਨ ਵਿੱਚ ਕਾਫੀ ਵਾਧਾ ਹੋਇਆ ਹੈ। ਇਸਦੇ ਨਾਲ ਹੀ ਆਫ਼ ਸੀਜਨ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਖਾਲੀ ਪਏ ਕਵਰ
ਸ਼ੈੱਡਾਂ ਨੂੰ ਸਮਾਜਿਕ ਪ੍ਰੋਗਰਾਮਾਂ ਲਈ ਦੇਣ ਦੇ ਨਾਲ-ਨਾਲ ਖੇਡ ਮੈਦਾਨਾਂ ਵੱਜੋਂ ਵੀ ਵਰਤਿਆ ਜਾ ਰਿਹਾ ਹੈ। ਕਾਨਫਰੰਸ ਵਿੱਚ
ਪਹੁੰਚੇ ਡੈਲੀਗੇਟ੍ਸ ਨੇ ਪੰਜਾਬ ਮੰਡੀ ਬੋਰਡ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।
Powered by Froala Editor
Harchand-Singh-Barsat-Chairman-Punjab-Mandi-Board
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)