· ਮਾਲੇਰਕੋਟਲਾ ਜ਼ਿਲ੍ਹੇ ਦੀਆਂ ਮਹਿਲਾ ਉੱਦਮੀਆਂ ਨੂੰ ਖੇਤੀਬਾੜੀ ਖੇਤਰ ਨਾਲ ਜੋੜਕੇ ਆਤਮ ਨਿਰਭਰ ਬਣਾਉਣਾ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਜੀ.ਟੀ. ਭਾਰਤ ਅਤੇ ਐਚ.ਡੀ.ਐਫ.ਸੀ ਬੈਂਕ ਪਰਿਵਰਤਨ
· " ਉੱਚ-ਗੁਣਵੱਤਾ ਵਾਲੇ ਸਰੋਤ ਅਤੇ ਅਨਮੋਲ ਗਿਆਨ ਨੇ ਸਾਡੇ ਰਵਾਇਤੀ ਖੇਤੀ ਅਭਿਆਸਾਂ ਨੂੰ ਬਦਲਿਆ- ਨਜਮੀਨ ਖਾਤੂਨ
· "ਸਿਖਲਾਈ ਸੈਸ਼ਨ ਨੇ ਸਾਨੂੰ ਟਿਕਾਊ ਤਰੀਕੇ ਅਪਣਾਕੇ ਉਤਪਾਦਕਤਾ ਵਿੱਚ ਸੁਧਾਰ ਅਤੇ ਵਾਤਾਵਰਣ ਪੱਖੀ ਖੇਤੀ ਲਈ ਕੀਤਾ ਪ੍ਰੇਰਿਤ- ਮਹਿਲਾ ਕਿਸਾਨ ਖੁਸ਼ਬੂ
ਜੀ.ਟੀ.ਭਾਰਤ ਵਲੋਂ ਐਲ.ਐਲ.ਪੀ. ਅਤੇ ਐਚ.ਡੀ.ਐਫ.ਸੀ.ਬੈਂਕ ਪਰਿਵਰਤਨ ਦੇ ਸਹਿਸੋਗ ਨਾਲ ਸਮਾਜਿਕ ਪਰਿਵਰਤਨਸ਼ੀਲ ਪੇਂਡੂ ਆਰਥਿਕ ਸਸ਼ਕਤੀਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਮਾਲੇਰਕੋਟਲਾ,ਬਰਨਾਲਾ, ਮੋਗਾ, ਲੁਧਿਆਣਾ ਅਤੇ ਰੂਪਨਗਰ ਜ਼ਿਲ੍ਹਿਆਂ ਦੀਆਂ ਮਹਿਲਾ ਕਿਸਾਨਾਂ ਨੂੰ ਲੋੜੀਂਦੀ ਹੁਨਰ ਤਕਨੀਕੀ ਜਾਣਕਾਰੀ ਅਤੇ ਸਰੋਤਾਂ ਪ੍ਰਤੀ ਜਾਗਰੂਕ ਕਰਕੇ ਉਨ੍ਹਾਂ ਦਾ ਜੀਵਨ ਸਤਰ ਉੱਚਾ ਚੁੱਕਣ ਦੇ ਲਗਾਤਾਰ ਉਪਰਾਲੇ ਕੀਤਾ ਜਾ ਰਹੇ ਹਨ ਤਾਂ ਜੋ ਉਹ ਆਰਥਿਕ ਸੁਤੰਤਰ ਹੋ ਕੇ ਸਨਮਾਨ ਦੀ ਜਿੰਦਗੀ ਦਾ ਜੀ ਸਕਣ ।
ਮੈਨੇਜਰ ਜੀਟੀ ਭਾਰਤ ਕਮ ਸਟੇਟ ਟੀਮ ਲੀਡਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜਿਕ ਪਰਿਵਰਤਨਸ਼ੀਲ, ਪੇਂਡੂ ਆਰਥਿਕ ਸਸ਼ਕਤੀਕਰਨ ਦੇ ਉਦੇਸ਼ ਦੀ ਪ੍ਰਾਪਤੀ ਲਈ ਪੰਜ ਜ਼ਿਲ੍ਹਿਆਂ ਵਿੱਚ 21 ਲੋਕਾਂ ਦੀ ਸਪਰਪਿਤ ਟੀਮ ਜੀ.ਟੀ ਭਾਰਤ ਐਲ.ਐਲ.ਪੀ ਦੇ ਸਹਿਯੋਗ ਨਾਲ ਸ਼੍ਰੀ ਤਰੁਣ ਬੈਜਨਾਥ ਅਤੇ ਸ਼੍ਰੀ ਵੀ. ਪਦਮਾਨੰਦ ਦੀ ਅਗਵਾਈ ਵਿੱਚ ਕਾਰਜਸ਼ੀਲ ਹੈ ਜੋ ਕਿ ਪਿੰਡਾਂ ਦੀਆਂ ਔਰਤਾਂ ਨੂੰ ਬੁਨਿਆਂਦੀ ਢਾਂਚੇ ਸਬੰਧੀ, ਹੋਰ ਤਕਨੀਕੀ ਸਹਾਇਤਾ ਦੇ ਨਾਲ ਨਾਲ ਹੋਰ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਜ਼ਿਲ੍ਹੇ ਦੀਆਂ ਮਹਿਲਾ ਉੱਦਮੀਆਂ ਨੂੰ ਖੇਤੀਬਾੜੀ ਖੇਤਰ ਨਾਲ ਜੋੜਕੇ ਆਤਮ ਨਿਰਭਰ ਬਣਾਉਣਾ ਲਈ ਤਤਪਰ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਕਤ ਜ਼ਿਲ੍ਹਿਆਂ ਚ 17 ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ( ਐਫ.ਪੀ.ਸੀਜ਼) ਜਿਸਦੀਆਂ 500 ਤੋਂ ਵੱਧ ਤੋਂ ਔਰਤਾਂ ਸ਼ੇਅਰਧਾਰਕ ਹਨ 25 ਹਜਾਰ ਔਰਤਾਂ ਨੂੰ ਆਰਥਿਕ ਤੌਰ ਤੇ ਪ੍ਰਭਾਵਿਤ ਕਰਕੇ ਸਨਮਾਨ ਦੀ ਜਿੰਦਗੀ ਬਤੀਤ ਕਰਨ ਵਿੱਚ ਅਹਿਮ ਭੂਮੀਕਾ ਨਿਭਾ ਰਹੀਆਂ ਹਨ ।
ਉਨ੍ਹਾਂ ਦੱਸਿਆ ਕਿਸਾਨ ਉਤਪਾਦਕ ਕੰਪਨੀਆਂ ਦੇ ਮਹਿਲਾ ਮੈਬਰਾਂ ਨੂੰ ਗਡਵਾਸੂ ,ਏ.ਐਚ.ਬੀ,ਡੱਚ ਐਨ.ਜੀ.ਓ ਪੀ.ਐਮ.ਐਨ ਦੇ ਮਾਹਿਰਾਂ ਵਲੋਂ ਪਸ਼ੂਆਂ ਦੀ ਸਿਹਤ ਪ੍ਰਬੰਧਨ ਦੁੱਧ ਦੀ ਪੈਦਾਵਾਰ ਵਧਾਉਂਣ ਆਦਿ ਸਬੰਧੀ ਟਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਮਹਿਲਾ ਕਿਸਾਨਾਂ ਨੂੰ ਬੈਂਕ ਲਿੰਕੇਜ ,ਕ੍ਰੈਡਿਟ ਕਨੈਕਟ ਵਿੱਚ ਇਨਪੁਟ ਖਰੀਦ, ਏਗਰੀਗੇਸ਼ਨ ਅਤੇ ਮਾਰਕੀਟਿੰਗ ਅਤੇ ਆਮ ਸੁਵਿਧਾ ਸੰਚਾਲਨ ਗਤੀਵਿਧੀਆਂ ਵਿੱਚ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਐਚਡੀਐਫਸੀ ਪਰਿਵਰਤਨ ਦੁਆਰਾ ਇਹਨਾਂ ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਲੈਪਟਾਪ, ਪ੍ਰਿੰਟਰ ਅਤੇ ਟੈਬਲੇਟ ਆਦਿ ਵਰਗੀਆਂ ਮੁਫ਼ਤ ਸਹੂਲਤਾਵਾਂ ਉਪਲਬਧ ਕਰਵਾਈਆ ਜਾਂਦੀਆਂ ਹਨ ਤਾਂ ਜੋ ਇਹ ਮਹਿਲਾ ਕਿਸਾਨ ਉਤਪਾਦਕ ਕੰਪਨੀਆਂ ਡਿਜੀਟਾਈਜੇਸ਼ਨ ਅਤੇ ਪਾਰਦਰਸ਼ਤਾ ਦੇ ਨਾਲ-ਨਾਲ ਕਾਰੋਬਾਰ ਕਰਨ ਦੇ ਸਮਰਥ ਹੋ ਸਕਣ ।
ਉਨ੍ਹਾਂ ਦੱਸਿਆ ਕਿ "ਅਬਾਸਪੁਰਾ ਫਾਰਮਰ ਪ੍ਰੋਡਿਊਸਰ ਕੰਪਨੀ ਲਿਮਿਟੇਡ" ਮਾਲੇਰਕੋਟਲਾ ਖੇਤੀਬਾੜੀ ਖੇਤਰ 'ਚ ਔਰਤਾਂ ਦੀ ਭਾਗੀਦਾਰੀ ਦੀ ਵਪਾਰਿਕ ਦਾਸਤਾਂ ਬਿਆਨ ਕਰਦੇ ਹੋਏ ਜ਼ਿਲ੍ਹੇ ਦੀਆਂ ਕਰੀਬ ਇੱਕ ਹਜਾਰ ਤੋਂ ਵੱਧ ਔਰਤਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਵਿੱਚ ਸਕਾਰਾਤਮਕ ਤੌਰ 'ਤੇ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਔਰਤਾਂ ਦਾ ਸੰਗਠਿਤ ਸਮੂਹ ਖੇਤੀਬਾੜੀ ਅਤੇ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦਿਆਂ ਲਈ ਆਧੁਨਿਕ ਖੇਤੀ ਤਕਨੀਕਾਂ, ਕੀਟ ਪ੍ਰਬੰਧਨ, ਮਿੱਟੀ ਦੀ ਸਿਹਤ, ਪਸ਼ੂ ਖੁਰਾਕ ਅਤੇ ਦੁੱਧ ਉਤਪਾਦਨ ਬਾਰੇ ਜਾਗਰੂਕ ਕਰਕੇ ਬੀਜ, ਖਾਦ, ਕੀਟਨਾਸ਼ਕ ਅਤੇ ਪਸ਼ੂ ਚਾਰੇ ਨੂੰ ਮੁਹੱਈਆ ਕਰਵਾ ਰਹੀ ਹੈ।
ਮਹਿਲਾ ਕਿਸਾਨਾਂ ਨੂੰ ਸਸ਼ਕਤ ਕਰਕੇ ਖੇਤੀਬਾੜੀ ਵਿੱਚ ਲਿੰਗ ਪਾੜੇ ਨੂੰ ਪੂਰਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਐਫ.ਪੀ.ਸੀਜ਼ ਦੀ ਨਜਮੀਨ ਖਾਤੂਨ ਨੇ ਕਿਹਾ, "ਇਨਪੁਟ ਦੀ ਦੁਕਾਨ ਨੇ ਸਾਨੂੰ ਉੱਚ-ਗੁਣਵੱਤਾ ਵਾਲੇ ਸਰੋਤ ਅਤੇ ਅਨਮੋਲ ਗਿਆਨ ਪ੍ਰਦਾਨ ਕੀਤਾ ਹੈ, ਸਾਡੇ ਰਵਾਇਤੀ ਖੇਤੀ ਅਭਿਆਸਾਂ ਨੂੰ ਬਦਲਿਆ ਹੈ।" ਜੀ.ਟੀ.ਭਾਰਤ ਅਤੇ ਐਚ.ਡੀ.ਐਫ.ਸੀ.ਬੈਂਕ ਵੱਲੋਂ ਸਮੇਂ ਸਮੇਂ ਦਿੱਤੀਆਂ ਟਰੇਨਿੰਗਾਂ ਨੇ ਸਾਡੇ ਰਵਾਇਤੀ ਖੇਤੀ ਅਭਿਆਸਾਂ ਵਿੱਚ ਤਬਦੀਲੀ ਲਿਆ ਕੇ ਸਾਡਾ ਆਰਥਿਕ ਪੱਥਰ ਉੱਚਾ ਚੁੱਕੀਆਂ ਹੈ।
ਖੁਸ਼ਬੂ, ਇੱਕ ਹੋਰ ਲਾਭਪਾਤਰੀ, ਨੇ ਅੱਗੇ ਕਿਹਾ, "ਸਿਖਲਾਈ ਸੈਸ਼ਨਾਂ ਨੇ ਸਾਨੂੰ ਟਿਕਾਊ ਤਰੀਕੇ ਸਿਖਾਏ ਹਨ ਜੋ ਉਤਪਾਦਕਤਾ ਵਿੱਚ ਸੁਧਾਰ ਕਰਦੇ ਹਨ ਅਤੇ ਸਾਡੇ ਵਾਤਾਵਰਣ ਦੀ ਰੱਖਿਆ ਕਰਦੇ ਹਨ।" ਪਿਛਲੇ ਦੋ ਸਾਲਾਂ ਵਿੱਚ, ਕਿਸਾਨਾਂ ਨੇ ਉੱਚ-ਗੁਣਵੱਤਾ ਦੇ ਨਿਵੇਸ਼ਾਂ, ਟਿਕਾਊ ਖੇਤੀ ਵਿਧੀਆਂ, ਅਤੇ ਕਮਿਊਨਿਟੀ-ਅਧਾਰਿਤ ਗਿਆਨ-ਵੰਡਣ ਪਲੇਟਫਾਰਮਾਂ ਤੋਂ ਲਾਭ ਉਠਾਇਆ ਹੈ। ਪਹਿਲਕਦਮੀ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਦੀ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੇ ਹਨ, ਅਤੇ ਨੁਕਸਾਨਦੇਹ ਰਸਾਇਣਾਂ ਨੂੰ ਘੱਟ ਕਰਦੇ ਹਨ।
ਐਚਡੀਐਫਸੀ ਬੈਂਕ ਪਰਿਵਰਤਨ ਅਤੇ ਗ੍ਰਾਂਟ ਥੋਰਨਟਨ ਭਾਰਤ ਐਲਐਲਪੀ ਦੇ ਸਹਿਯੋਗ ਨਾਲ ਆਯੋਜਿਤ ਨਿਯਮਤ ਵਰਕਸ਼ਾਪਾਂ ਅਤੇ ਸਿਖਲਾਈ ਸੈਸ਼ਨਾਂ ਨੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਸਮੁੱਚੀ ਖੇਤੀ ਉਤਪਾਦਕਤਾ ਵਿੱਚ ਵਾਧਾ ਕੀਤਾ ਹੈ।
ਏ.ਐਫ.ਪੀ.ਸੀ.ਐਲ ਪੰਜਾਬ ਵਿੱਚ ਖੇਤੀਬਾੜੀ ਲਈ ਇੱਕ ਉੱਜਵਲ ਅਤੇ ਵਧੇਰੇ ਸਮਾਵੇਸ਼ੀ ਭਵਿੱਖ ਦੀ ਸਿਰਜਣਾ ਕਰਨ ਦੇ ਉਦੇਸ਼ ਨਾਲ, ਨਵੀਨਤਾਕਾਰੀ ਪ੍ਰੋਜੈਕਟਾਂ ਅਤੇ ਟਿਕਾਊ ਅਭਿਆਸਾਂ ਰਾਹੀਂ ਖੇਤੀਬਾੜੀ ਭਾਈਚਾਰੇ, ਖਾਸ ਕਰਕੇ ਮਹਿਲਾ ਕਿਸਾਨਾਂ ਨੂੰ ਉੱਚਾ ਚੁੱਕਣ ਲਈ ਵਚਨਬੱਧਤਾਂ ਨੂੰ ਦੁਹਰਾਉਂਦੀ ਹੈ
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)