ਧਾਰਮਿਕ ਸਥਾਨ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਹੋਏ ਕਾਰ ਐਕਸੀਡੈਂਟ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਦੀ ਮੌਤ ਦੋ ਗੰਭੀਰ ਜ਼ਖਮੀ
Oct9,2024
| Ravinder Singh Dhillon | Samrala
ਅੱਜ ਸਵੇਰੇ ਮਾਤਾ ਨੈਣਾ ਦੇਵੀ ਤੋਂ ਕਾਰ 'ਚ ਸਵਾਰ ਲੁਧਿਆਣਾ ਦਾ ਇੱਕ ਪਰਿਵਾਰ ਜਿਸ ਵਿੱਚ ਮਾਂ ਬੇਟਾ ਅਤੇ ਬੇਟੀ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਜਦੋਂ ਉਹ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਦੇ ਗੜੀ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਕਾਰ ਸਿੱਧੀ ਟਰੱਕ ਨਾਲ ਟਕਰਾ ਗਈ ਜਿਸ ਨਾਲ ਤਿੰਨੇ ਕਾਰ ਸਵਾਰ ਕਾਰ ਵਿੱਚ ਫਸ ਗਏ ਅਤੇ ਗੰਭੀਰ ਜਖਮੀ ਹੋ ਗਏ ਨਜਦੀਕ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਬੜੀ ਜਦੋ ਜਹਿਦ ਤੋਂ ਬਾਅਦ ਇਹਨਾਂ ਤਿੰਨੋਂ ਕਾਰ ਸਵਾਰਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਜਿਨਾਂ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਡਾਕਟਰ ਦੇ ਦੱਸਣ ਮੁਤਾਬਿਕ ਮਾਂ ਦੀ ਮੌਤ ਹੋ ਗਈ ਅਤੇ ਬੇਟਾ ਬੇਟੀ ਗੰਭੀਰ ਜਖਮੀ ਹੋਣ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ
ਸਮਰਾਲਾ ਫਾਇਰ ਬ੍ਰਿਗੇਡ ਤੋਂ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 7.57 ਤੇ ਕਾਲ ਆਈ ਸੀ ਕਿ ਗੜੀ ਪੁੱਲ ਤੇ ਇੱਕ ਰੋਡ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਹੋਈ ਹੈ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਸਨ ਜਿਨਾਂ ਨੂੰ ਸਮਰਾਲਾ ਦੇ ਹਸਪਤਾਲ ਵਿਖੇ ਲੋਕਾਂ ਦੀ ਮਦਦ ਨਾਲ ਲਿਆਂਦਾ ਗਿਆ।
ਡਾਕਟਰ ਸੰਚਾਰਿਕਾ ਸਾਹਾ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿੱਚ ਗੰਭੀਰ ਜ਼ਖਮੀ ਹੋਏ ਤਿੰਨ ਪਰਿਵਾਰਿਕ ਮੈਂਬਰਾਂ ਨੂੰ ਲਿਆਂਦਾ ਗਿਆ ਜਿਹਨਾਂ ਵਿੱਚੋਂ ਮਾਂ ਪੁਸ਼ਪਾ ਦੇਵੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਲੜਕਾ ਸੁਖਦੀਪ ਸਿੰਘ ਅਤੇ ਲੜਕੀ ਨੂੰ ਚੰਡੀਗੜ੍ਹ ਦੇ 32 ਵਿੱਚ ਰੈਫਰ ਕਰ ਦਿੱਤਾ ਗਿਆ
Powered by Froala Editor
Accident-news-