ਰਵਾਇਤੀ ਫਸਲਾਂ ਨੂੰ ਛੱਡ ਕੇ ਬਾਗਬਾਨੀ ਦਾ ਧੰਦਾ ਕਿਸਾਨਾਂ ਲਈ ਘਾਟੇ ਦਾ ਸੌਦਾ

Aug22,2024 | Parvinder Jit Singh | Bathinda

ਮੌੜ ਮੰਡੀ ਖੇਤੀ ਵਿਭੰਨਤਾ ਦੇ ਚਲਦੇ ਮੌੜ ਬਲਾਕ ਦੇ ਜਿੰਨਾ ਕਿਸਾਨਾਂ ਨੇ ਰਵਾਇਤੀ ਫਸਲਾਂ ਨੂੰ ਛੱਡ ਕੇ ਅਮਰੂਦ, ਕਿਨੂੰ ਤੇ ਹੋਰ ਫਲਦਾਰ ਪੌਦਿਆਂ ਦੇ ਬਾਗ਼ ਲਗਾਏ ਸਨ ਉਨਾ ਕਿਸਾਨਾਂ ਦਾ ਬਾਗਵਾਨੀ ਤੋਂ ਮੁੱਖ ਮੁੜਦਾ ਜਾ ਰਿਹਾ ਹੈ। ਕਿਉਂਕਿ ਬਾਗਬਾਨੀ ਦਾ ਧੰਦਾ ਅੱਜ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ ਭਾਵੇਂ ਇਸ ਦੇ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਬਾਗਵਾਨੀ ਦਾ ਧੰਦਾ ਕਰਨ ਵਾਲੀ ਕਿਸਾਨਾਂ ਦੀ ਅਣਦੇਖੀ ਜਾਂ ਫਿਰ ਕੁਦਰਤੀ ਕਰੋਪੀ ਨੂੰ ਮੰਨਿਆ ਜਾ ਰਿਹਾ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਤੇ ਬਾਗਵਾਨੀ ਵਿਭਾਗ ਵੱਲੋਂ ਬਾਗਵਾਨਾ ਦੀ ਬਾਂਹ ਨਾ ਫੜੀ ਤਾਂ ਆਉਣ ਵਾਲੇ ਸਾਲਾਂ ਦੌਰਾਨ ਇਹ ਬਾਗਬਾਨ ਆਪਣੇ ਬਾਗ ਪੁੱਟ ਕੇ ਮੁੜ ਤੋਂ ਰਵਾਇਤੀ ਫਸਲਾਂ ਦੀ ਖੇਤੀ ਕਰਨ ਲਈ ਮਜਬੂਰ ਹੋਣਗੇ ਇਸ ਵਾਰ ਅੱਤ ਦੀ ਪਈ ਗਰਮੀ ਨੇ ਮਾਲਵੇ ਅੰਦਰ ਕਿਨੂੰ ਅਤੇ ਮਰੂਦਾ ਦੇ ਫਲਾਂ ਦਾ ਕਾਫੀ ਨੁਕਸਾਨ ਕੀਤਾ ਹੈ ਸਾਡੇ ਪੱਤਰਕਾਰਾਂ ਵੱਲੋਂ ਜਦ ਮੌੜ ਮੰਡੀ ਦੇ ਨੇੜਲੇ ਪਿੰਡਾਂ ਅੰਦਰ ਅਮਰੂਦਾਂ ਤੇ ਕਿੰਨੂਆਂ ਦੇ ਬਾਗਾਂ ਦਾ ਦੌਰਾ ਕੀਤਾ ਤਾਂ ਦੇਖਣ ਵਿੱਚ ਆਇਆ ਕਿ ਜਿਆਦਾ ਗਰਮੀ ਪੈਣ ਕਾਰਨ ਕਿੰਨੂਆਂ ਦੇ ਫਲ 30 ਤੋਂ 40 ਫੀਸਦੀ ਡਿੱਗ ਚੁੱਕੇ ਹਨ ਅਤੇ ਇਸੇ ਤਰ੍ਹਾਂ ਅਮਰੂਦ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਭਾਵੇਂ ਗਰਮੀ ਕਾਰਨ ਜਿੱਥੇ ਇਲਾਹਾਬਾਦੀ ਅਮਰੂਦਾਂ ਦਾ 70 ਤੋਂ 80 ਫੀਸਦੀ ਨੁਕਸਾਨ ਹੋਇਆ ਉੱਥੇ ਹਿਸਾਰ ਸਫੈਦਾ ਅਮਰੂਦਾਂ ਦਾ 30 ਤੋਂ 40 ਫੀਸਦੀ ਦਾ ਨੁਕਸਾਨ ਹੋਇਆ ਹੈ। ਪਿੰਡ ਬੁਰਜ ਦੇ ਹਰਵਿੰਦਰ ਸਿੰਘ ਕਾਕਾ ਦੇ 55 ਏਕੜ ਵਿੱਚ ਲੱਗੇ ਕਿੰਨੂਆਂ ਦੇ ਬਾਗ ਵਿੱਚ ਜਿਆਦਾ ਗਰਮੀ ਪੈਣ ਕਾਰਨ ਲਗਭਗ 50 ਫੀਸਦੀ ਫਲ ਡਿੱਗ ਚੁੱਕਿਆ ਹੈ। ਉਨਾਂ ਇਹ ਵੀ ਦੱਸਿਆ ਕਿ ਜਦ ਤੱਕ ਫਲ ਤਿਆਰ ਹੋ ਕੇ ਮੰਡੀਆਂ ਅੰਦਰ ਵੇਚਣ ਲਈ ਲਿਜਾਇਆ ਜਾਵੇਗਾ ਤਦ ਤੱਕ 15 ਤੋਂ 20 ਫੀਸਦੀ ਫਲ ਹੋਰ ਡਿੱਗ ਸਕਦਾ ਹੈ। ਇਸੇ ਤਰ੍ਹਾਂ ਪਿੰਡ ਬੁਰਜ ਦੇ ਜਗਸੀਰ ਸਿੰਘ ਦੇ ਨੌ ਏਕੜ ਇਲਾਹਾਬਾਦੀ ਅਮਰੂਦ ਲੱਗਿਆ ਹੋਇਆ ਸੀ ਜੋ ਗਰਮੀ ਕਾਰਨ 70 ਤੋਂ 80 ਫੀਸਦੀ ਫਲ ਝੜ ਗਿਆ ਜਦਕਿ ਉਸ ਦੇ ਨੌ ਏਕੜ ਵਿੱਚ ਲੱਗਿਆ ਹਿਸਾਰ ਸਫੈਦਾ ਦਾ ਫਲ 30 ਤੋਂ 40 ਫੀਸਦੀ ਤੱਕ ਡਿੱਗ ਚੁੱਕਿਆ ਹੈ। ਅਮਰੂਦ ਦਾ ਫਲ ਡਿੱਗਣ ਕਾਰਨ ਜਗਸੀਰ ਸਿੰਘ ਆਪਣੇ ਤਿੰਨ ਏਕੜ ਵਿੱਚੋਂ ਅਮਰੂਦ ਦਾ ਬਾਗ ਪੁੱਟ ਕੇ ਰਵਾਇਤੀ ਫਸਲ ਕਣਕ ਬੀਜਣ ਦੀ ਤਿਆਰੀ ਕਰ ਰਿਹਾ ਹੈ। ਇਸੇ ਤਰ੍ਹਾਂ ਰੇਸਮ ਸਿੰਘ ਪੁੱਤਰ ਸੁਰਜੀਤ ਸਿੰਘ ਦਾ ਦੋ ਏਕੜ ਵਿੱਚ ਲੱਗਿਆ ਇਲਾਹਾਬਾਦੀ ਅਮਰੂਦ ਦਾ ਫਲ 70 ਤੋਂ 80 ਫੀਸਦੀ ਤੱਕ ਡਿੱਗ ਚੁੱਕਿਆ ਹੈ ਜਦਕਿ ਕੁਲਦੀਪ ਸਿੰਘ ਪੁੱਤਰ ਬਲਵੀਰ ਸਿੰਘ ਦਾ ਤਿੰਨ ਏਕੜ ਵਿੱਚ ਲੱਗਿਆ ਹਿਸਾਰ ਸਫੈਦਾ ਅਮਰੂਦਾਂ ਦਾ ਫਲ 50 ਤੋਂ 60 ਫ਼ੀਸਦੀ ਤੱਕ ਡਿੱਗ ਚੁੱਕਿਆ ਹੈ। ਇਨਾਂ ਬਾਗਵਾਨੀ ਕਰਨ ਵਾਲੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਜਿੱਥੇ ਜਿਆਦਾ ਗਰਮੀ ਪੈਣ ਨਾਲ ਫਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਥੇ ਇਹ ਵੀ ਦੱਸਿਆ ਕਿ ਜਦੋਂ ਅਮਰੂਦ ਕਿਨੂੰ ਅਤੇ ਹੋਰ ਫਲਦਾਰ ਪੌਦੇ ਫਲ ਚੁਕਦੇ ਹਨ ਉਦੋਂ ਕਣਕ ਦਾ ਸੀਜ਼ਨ ਹੋਣ ਕਾਰਨ ਨਹਿਰੀ ਪਾਣੀ ਦੀ ਬੰਦੀ ਹੋ ਜਾਂਦੀ ਹੈ ਅਤੇ ਬਿਜਲੀ ਵਿਭਾਗ ਵੱਲੋਂ ਬਿਜਲੀ ਦੀ ਕਟੌਤੀ ਕਰ ਦਿੱਤੀ ਜਾਂਦੀ ਹੈ ਜਿਸ ਕਾਰਨ ਫਲਦਾਰ ਪੌਦਿਆਂ ਨੂੰ ਉਹਨਾਂ ਪਾਣੀ ਨਹੀਂ ਮਿਲਦਾ ਜਿੰਨਾ ਪਾਣੀ ਉਹਨਾਂ ਨੂੰ ਫਲ ਚੁੱਕਣ ਸਮੇਂ ਲੋੜ ਹੁੰਦੀ ਹੈ। ਪਿੰਡ ਮਈਸਰਖਾਨਾ ਦੇ ਬਾਗਵਾਨ ਹਰਭਜਨ ਸਿੰਘ ਦਾ ਪੰਜ ਏਕੜ ਵਿੱਚ ਲੱਗਿਆ ਅਮਰੂਦਾਂ ਦੇ ਬਾਗ਼ ਦਾ ਫਲ 70 ਫ਼ੀਸਦੀ ਤੱਕ ਡਿੱਗਣ ਕਾਰਨ ਉਹਨਾਂ ਦਾ ਠੇਕੇ ਤੇ ਦਿੱਤਾ ਬਾਗ਼ ਠੇਕੇਦਾਰ ਅੱਧ ਵਿਚਕਾਰ ਛੱਡ ਕੇ ਚਲੇ ਗਏ। ਜਿਸ ਕਾਰਨ ਬਾਗਵਾਨ ਨੂੰ ਜਿਆਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਇਸੇ ਪਿੰਡ ਦੇ ਛਿੰਦਰਪਾਲ ਸਿੰਘ ਦੇ ਦੋ ਏਕੜ ਵਿੱਚ ਲੱਗਿਆ ਅਮਰੂਦਾਂ ਦਾ ਬਾਗ ਅਤੇ ਮਾਨਸਾ ਕਲਾ ਅੰਦਰ ਕੁਲਵਿੰਦਰ ਸਿੰਘ ਦਾ ਦਸ ਏਕੜ ਵਿੱਚ ਲੱਗਿਆ ਕਿੰਨੂਆਂ ਦਾ ਬਾਗ ਅਤੇ ਲੱਖਾਂ ਸਿੰਘ ਦਾ ਪੰਜ ਏਕੜ ਵਿੱਚ ਲੱਗਿਆ ਕਿੰਨੂਆਂ ਦੇ ਬਾਗ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇੰਨਾ ਕਿਸਾਨਾਂ ਨੇ ਸਰਕਾਰ ਤੋਂ ਫਲਾਂ ਦੇ ਹੋਏ ਨੁਕਸਾਨ ਸਬੰਧੀ ਆਰਥਿਕ ਤੌਰ ਤੇ ਮਦਦ ਦੀ ਮੰਗ ਕੀਤੀ ਹੈ ਅਤੇ ਬਾਗਵਾਨੀ ਧੰਦੇ ਨੂੰ ਬਚਾਉਣ ਲਈ ਫਲਾਂ ਦਾ ਮੰਡੀਕਰਨ ਯਕੀਨੀ ਬਣਾਉਣਾ ਅਤੇ ਐਮ ਐਸ ਪੀ ਦੇਣਾ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਬਾਗਵਾਨੀ ਵਿਭਾਗ ਵੱਲੋਂ ਬਾਗਵਾਨਾਂ ਨੂੰ ਸਬਸਿਡੀ ਤੇ ਮਿਲਣ ਵਾਲੀ ਦਵਾਈ ਅਤੇ ਕਰੇਟ ਮੁੜ ਤੋਂ ਦਿੱਤੇ ਜਾਣਾ ਯਕੀਨੀ ਬਣਾਇਆ ਜਾਵੇ। ਜਦ ਉਸ ਮਾਮਲੇ ਸਬੰਧੀ ਬਾਗ਼ਬਾਨੀ ਵਿਭਾਗ ਅਫਸਰ ਹਰਮਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਗਰਮੀ ਕਾਰਨ ਫਲਾਂ ਦਾ ਜਿਆਦਾ ਨੁਕਸਾਨ ਹੋਇਆ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਬਾਗਵਾਨੀ ਵਿਭਾਗ ਦੀ ਹੋਈ ਮੀਟਿੰਗ ਦੌਰਾਨ ਸਬਸਿਡੀ ਤੇ ਦਵਾਈਆਂ ਦੇਣ ਦਾ ਮੁੱਦਾ ਉਹਨਾਂ ਵੱਲੋਂ ਚੁੱਕਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜੋ ਬਾਗ 10 ,12 ਸਾਲ ਪੁਰਾਣੇ ਹਨ ਉਹਨਾਂ ਨੂੰ ਮੁੜ ਸੁਰਜੀਤ ਕਰਨ ਦੀ ਸਕੀਮ ਸਰਕਾਰ ਵੱਲੋਂ ਚਲਾਈ ਗਈ ਹੈ ਇਸ ਸਕੀਮ ਦਾ ਫਾਇਦਾ ਉਠਾਉਣ ਲਈ ਉਹਨਾਂ ਦੇ ਮੋਬਾਇਲ ਨੰਬਰ 9888800321 ਤੇ ਸੰਪਰਕ ਕਰਕੇ ਬਾਗਵਾਨੀ ਕਰਨ ਵਾਲੇ ਕਿਸਾਨ ਜਾਣਕਾਰੀ ਲੈ ਸਕਦੇ ਹਨ।

Powered by Froala Editor

Agriculture-News-



TOP HEADLINES


श्री गीता वृद्ध आश्रम में श्री गीता नेत्र चिकित्सालय क
थाना दरेसी पुलिस ने इलाके से थ्री व्हीलर लूटने वाला 24
लुधियाना पुलिस ने वाहन चोरी के मामले में फ़रार आरोपी क
रिटर्निंग अधिकारियों द्वारा जांच के दौरान सरपंचों के ल
लुधियाना में लगातार दूसरे दिन सीआईए-2 की बदमाशों पर का
मुख्यमंत्री के हस्तक्षेप के बाद आढ़तियों ने हड़ताल वाप
लुधियाना की महिला डॉक्टर्स ने खेला डांडिया,मचाया धमाल
एमपी तनमनजीत सिंह ढेसी के प्रयासों से 10वीं यूके गतका
भगवान वाल्मीकि की शोभा यात्रा आपसी भाईचारे का प्रतीक:
महिलाओं को आत्म-निर्भर बनाने के उद्देश्य से राज्य भर म
उद्योगपतियों को पंजाब में कोई समस्या नहीं आने देंगे: त
लुधियाना के गिल रोड पर हादसे के दौरान साइकिल सवार की म
एमपी संजीव अरोड़ा पर रेड से गुस्साए आप वालंटियर्स, ई
आम आदमी पार्टी के सांसद के घर पर ईडी की छापेमारी -मनी
लुधियाना में अवैध लाटरी दड़े सट्टे पर क्राइम ब्रांच पु
लुधियाना में सीआईए पुलिस ने अवैध पिस्तौल व जिंदा रोंद
आई. आई. एम. अहमदाबाद में प्रशिक्षण के लिए 50 हैड मास्ट
पंजाब राज्य चुनाव आयोग द्वारा चुनाव अधिकारियों और आम ल
-लुधियाना पुलिस की नशा तस्करों पर कार्रवाई – लाडो
लुधियाना में सीआईए-2 पुलिस ने पकड़े दो बदमाश, दात दिखा

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43296302

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us