ਏ.ਡੀ.ਸੀ. ਵੱਲੋਂ ਮੈਸਰਜ ਫਾਸਟਲੇਨ ਫਲਾਈ ਇੰਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਇਵੇਟ ਲਿਮਿਟਡ ਫਰਮ ਦਾ ਲਾਇਸੰਸ ਰੱਦ

May8,2024 | Gurvinder Singh Mohali | Mohali

 
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 08 ਮਈ, 2024:

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ ਫਾਸਟਲੇਨ ਫਲਾਈ ਇੰਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਇਵੇਟ ਲਿਮਿਟਡ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ  ਵੱਲੋਂ ਮੈਸਰਜ ਫਾਸਟਲੇਨ ਫਲਾਈ ਇੰਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਇਵੇਟ ਲਿਮਿਟਡ ਫਰਮ ਐਸ.ਸੀ.ਓ. ਨੰਬਰ 48. ਦੂਜੀ ਮੰਜਿਲ, ਫੇਜ-11, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀਮਤੀ ਸੋਨੀਕਾ (ਡਾਇਰੈਕਟਰ) ਪੁੱਤਰ ਸ੍ਰੀ ਜੈਸ਼ੀ ਰਾਮ ਵਾਸੀ ਮਕਾਨ ਨੰ: ਐਚ.ਈ.-103-ਏ, ਫੇਜ-9, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸ੍ਰੀ ਹਨੀ ਕਸ਼ਿਅਪ (ਡਾਇਰੈਕਟਰ) ਪੁੱਤਰ ਸ੍ਰੀ ਕੇਵਲ ਕ੍ਰਿਸ਼ਨ ਵਾਸੀ ਮਕਾਨ ਨੰ:873. ਦੂਜੀ ਮੰਜਿਲ, ਫੇਜ-11 ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਟਰੈਵਲ ਏਜੰਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦਾ ਲਾਇਸੰਸ ਨੰ: 195/ਆਈ.ਸੀ. ਮਿਤੀ 27-08-2018 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 26- 08-2023 ਨੂੰ ਖਤਮ ਹੋ ਚੁੱਕੀ ਹੈ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ/ਰੂਲਜ਼ ਅਤੇ ਅਡਵਾਈਜਰੀ ਮਿਤੀ 14-05-2018 ਦੀ ਮੱਦ ਨੰ:13 ਤਹਿਤ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ, ਜਿਨ੍ਹਾਂ ਨੂੰ ਫਰਮ ਵੱਲੋਂ ਸਰਵਿਸ ਦਿੱਤੀ ਹੈ, ਬਾਰੇ ਰਿਪੋਰਟ ਭੇਜਣ ਅਤੇ ਫਰਮ ਵੱਲੋਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ/ਸੈਮੀਨਾਰ ਆਦਿ ਸਬੰਧੀ ਜਾਣਕਾਰੀ ਬਾਬਤ ਫਰਮ ਨੂੰ ਇਸ ਦਫਤਰ ਦੇ ਪੱਤਰ ਮਿਤੀ 26.06.2020 ਰਾਹੀਂ ਹਦਾਇਤ ਜਾਰੀ ਕੀਤੀ ਗਈ ਸੀ। ਪਰੰਤੂ ਫਰਮ ਵੱਲੋਂ ਕੋਈ ਮਹੀਨਾਵਾਰ ਰਿਪੋਰਟ ਨਹੀ ਭੇਜੀ ਗਈ ਹੈ।

ਸ੍ਰੀ ਅਜੈ ਅਗਰਵਾਲ ਵੱਲੋਂ ਮਿਤੀ 22-03-2021 ਨੂੰ ਈ.ਮੇਲ ਰਾਹੀਂ ਪ੍ਰਾਪਤ ਦਰਖਾਸਤ ਰਾਹੀਂ ਲਿਖਿਆ ਗਿਆ ਸੀ ਕਿ ਉਹ ਉਕਤ ਦਫਤਰੀ ਜਗ੍ਹਾ ਦੇ ਮਾਲਕ ਹੈ। ਉਸਨੇ ਉਕਤ ਫਰਮ ਨੂੰ ਐਸ.ਸੀ.ਐਫ. ਨੰ: 48 ਫੇਜ-11 ਪੰਜ ਸਾਲ ਲਈ ਕਿਰਾਏ ਤੇ ਦਿੱਤਾ ਸੀ। ਫਰਮ ਵੱਲੋਂ ਉਕਤ ਜਗ੍ਹਾ ਦਸੰਬਰ/2019 ਵਿੱਚ ਖਾਲੀ ਕਰਕੇ ਕਿਤੇ ਹੋਰ ਚਲੇ ਗਏ ਹਨ। ਪਰੰਤੂ ਉਕਤ ਫਰਮ ਵੱਲੋਂ ਆਪਣਾ ਦਫਤਰੀ ਪਤਾ ਤਬਦੀਲ ਨਹੀ ਕਰਵਾਇਆ ਹੈ। ਜਿਸ ਸਬੰਧੀ ਲਾਇਸੰਸੀ ਨੂੰ ਪੱਤਰ ਮਿਤੀ 18-05-2021 ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦਫਤਰ ਦੇ ਪੱਤਰ ਮਿਤੀ 23-08-2022 ਰਾਹੀਂ ਲਾਇਸੰਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਲਿਖਿਆ ਗਿਆ ਸੀ ਕਿ ਦਫਤਰ ਤਬਦੀਲ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਅਧੀਨ ਮਹੀਨਾਵਾਰ ਰਿਪੋਰਟਾਂ ਨਾ ਭੇਜਣ ਦਾ ਕਾਰਣ/ਸਬੰਧਤ ਦਸਤਾਵੇਜ ਭੇਜੇ ਜਾਣ। ਪ੍ਰੰਤੂ ਅਜੇ ਤੱਕ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ।

ਲਾਇਸੰਸ ਦੀ ਮਿਆਦ ਮਿਤੀ 26.08.2023 ਨੂੰ ਖਤਮ ਹੋ ਗਈ ਸੀ, ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5(2) ਮੁਤਾਬਿਕ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ 2 ਮਹੀਨੇ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ। ਜਿਸ ਸਬੰਧੀ ਲਾਇਸੰਸੀ ਨੂੰ ਪੱਤਰ ਮਿਤੀ 15-02-2024 ਜੋ  ਕਿ ਰਜਿਸਟਰਡ ਡਾਕ. ਈਮੇਲ ਅਤੇ ਤਹਿਸੀਲਦਾਰ ਰਾਹੀਂ ਨੋਟਿਸ ਜਾਰੀ ਕੀਤਾ ਗਿਆ ਸੀ। ਡਾਇਰੈਕਟਰਾਂ ਦੇ ਰਿਹਾਇਸ਼ੀ ਪਤੇ ਦਾ ਪੱਤਰ ਅਣਡਲੀਵਰ ਪ੍ਰਾਪਤ ਹੋਇਆ ਹੈ। ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਮਹੀਨਾਵਾਰ ਰਿਪੋਰਟ ਅਤੇ ਲਾਇਸੰਸ ਨਵੀਨੀ ਕਰਨ ਲਈ ਦਰਖਾਸਤ ਪੇਸ਼ ਨਹੀਂ ਕੀਤੀ ਗਈ।

ਇਸ ਲਈ ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਆਧਾਰ ਤੇ, ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਸਬੰਧੀ ਸੂਚਨਾ ਨਾ ਭੇਜਣ ਕਰਕੇ ਅਤੇ ਨਾ ਹੀ ਸਰਕਾਰ ਨੂੰ ਭੇਜੀ ਗਈ ਛਿਮਾਹੀ ਜਾਣਕਾਰੀ ਬਾਰੇ ਸੂਚਿਤ ਕੀਤਾ ਗਿਆ. ਲਾਇਸੰਸ ਨਵੀਨ ਨਾ ਕਰਨ ਕਰਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾਂ ਨਾ ਕਰਨ ਕਰਕੇ ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਜਾਣੀ ਪਾਈ ਗਈ ਹੈ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਸਰਜ ਫਾਸਟਲੇਨ ਫਲਾਈ ਇੰਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਇਵੇਟ ਲਿਮਿਟਡ ਫਰਮ  ਨੂੰ ਜਾਰੀ ਲਾਇਸੰਸ ਨੰਬਰ 195/ਆਈ.ਸੀ. ਮਿਤੀ 27-08-2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

 

Adc-Fastlane-Fly-Immigartion-Private-Limited-Firm-Licence-Suspend



TOP HEADLINES


Congress Warns Against Bjp’s Attempts To Polarise Punj
भाजपा के पूर्व अध्यक्ष ने पार्टी को कहा अलविदा, दिया त
अगले हफ्ते पंजाब आएंगे प्रधानमंत्री मोदी, 23 को पटिया
 मोदी सरकार ने दस साल में बिना भेदभाव किया पंजाब का वि
पंजाब के सभी उम्मीदवारों को चुनाव निशान आवंटित : सिबिन
प्रधानमंत्री जी, ये रोज़-रोज़ जेल का खेल खेलना बंद कीज
*deo And Cp Take Stock Of Strong Rooms And Counting Ce
अमरिंदर सिंह राजा वड़िंग ने लुधियाना में बदलाव के लिए 
मुख्य निर्वाचन अधिकारी द्वारा अजनाला चुनाव रैली में चल
55 ਗ੍ਰਾਮ ਹੈਰੋਈਨ ਅਤੇ 8 ਲੱਖ ਰੁਪਏ ਨਾਲ ਭਗੌੜਾ ਮੁਲਜਮ ਕਾਬੂ
इनोसेंट हार्ट्स आई केयर के चीफ़ सर्जन डॉ. रोहन बौरी ने
पश्चिम सुपरफास्ट एक्सप्रेस मे घर से भागी हुई लड़की को
अकाली दल के घोषणा पत्र में पंथक और क्षेत्रीय मजबूती का
लुधियाना में अवैध शराब के साथ तस्कर दबोचा
कांग्रेस को एक और झटका, पुश्तेनी कांग्रेसी रविन्द्र स्
पीरु बंदा इलाके में तेजधार हथियार से एक भाई की हत्या क
पंजाब की 13 लोक सभा सीटों के लिए 328 उम्मीदवार लड़ेंगे
इंडी गठबंधन के नेताओं के बयानों में ही विरोधाभास : शेख
होशियारपुर लोक सभा क्षेत्र से 16 उम्मीदवार लड़ेंगे चुन
पंजाब पुलिस की साईबर क्राइम डिवीजऩ ने अमरीका में रहने

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42258438

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us