ਜਿਲਾ ਫਤਿਹਗੜ੍ਹ ਸਾਹਿਬ ਵਿੱਚ ਪਿੰਡ ਚਨਾਰਥਲ ਕਲਾਂ ਨੇੜਿਓ ਲੰਘ ਰਹੀ ਸਰਹੰਦ ਭਾਖੜਾ ਨਹਿਰ ਵਿੱਚ ਪਾੜ ਪੈ ਜਾਨ ਕਾਰਨ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਚੁਨਾਰਥਲ ਕਲਾ ਦੇ ਪੁੱਲ ਤੇ ਪਾਣੀ ਦੇ ਤੇਜ਼ ਵਹਾਉ ਤੇ ਝਾਲ ਪੈਣ ਕਾਰਨ ਭਾਖੜਾ ਨਹਿਰ ਵਿੱਚ ਪਾੜ ਪੈਣ ਨਾਲ ਕੋਲੋਂ ਲੰਘ ਰਹੀ ਸੜਕ ਅੱਧੇ ਤੋਂ ਵੱਧ ਨਹਿਰ ਵਿੱਚ ਜਾ ਡਿੱਗ ਚੁੱਕੀ ਹੈ, ਪਿੰਡ ਚਨਾਰਥਲ ਕਲਾ ਦੇ ਨਿਵਾਸੀਆਂ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਪੈਣ ਕਰਕੇ ਪਿੰਡ ਵਾਸੀ ਜਾਗਕੇ ਰਾਤਾ ਕੱਟਣ ਨੂੰ ਮਜਬੂਰ ਹਨ , ਕਿਉਂਕਿ ਨਹਿਰ ਕਿਸੇ ਸਮੇਂ ਵਿੱਚ ਟੁੱਟ ਸਕਦੀ ਹੈ।ਉਹਨਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹਰ ਇੱਕ ਨੇ ਭਰੋਸਾ ਹੀ ਦਿੱਤਾ ਹੈ ਕੰਮ ਕੋਈ ਨਹੀਂ ਕੀਤਾ ਤੇ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਭਾਖੜਾ ਨਹਿਰ ਤੇ ਪਹੁੰਚੇ ਉਨ੍ਹਾਂ ਕਿਹਾ ਕਿ ਨਹਿਰ ਦੇ ਇੱਕ ਪਾਸੇ ਸਵ ਗੁਰਚਰਨ ਸਿੰਘ ਟੌਹੜਾ ਦਾ ਪਿੰਡ ਤੇ ਦੂਜੇ ਪਾਸੇ ਚੁਨਾਥਲ ਕਲਾ ਹੈ ਤੇ ਨਹਿਰ ਦੇ ਨਾਲ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਜੇਕਰ ਕਿਸੇ ਵੀ ਸਮੇਂ ਨਹਿਰ ਟੁੱਟਦੀ ਹੈ ਤਾਂ ਇਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਅਤੇ ਖੇਤਾਂ ਵਿੱਚ ਪੱਕੀ ਹੋਈ ਫਸਲ ਵੀ ਤਬਾਹ ਹੋ ਜਾਵੇਗੀ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ ਕਿਉਂਕਿ ਇਸ ਨਹਿਰ ਦੀ ਸਲੇਬਾਂ ਦੀ ਖਸਤਾ ਹਾਲਤ ਹੈ ਤੇ ਪਿਛਲੇ ਕਰੀਬ ਇੱਕ ਸਾਲ ਤੋਂ ਪਿੰਡ ਵਾਸੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ,ਪਰ ਪ੍ਰਸ਼ਾਸਨ ਵੱਲੋਂ ਖਾਨਾਪੁਰਤੀ ਕਰਦੇ ਹੋਏ ਮਿੱਟੀ ਦੇ ਭਰ ਕੇ ਥੈਲੇ ਲਗਾ ਦਿੱਤੇ ਜਾਂਦੇ ਹਨ। ਕੁਲਜੀਤ ਸਿੰਘ ਨਾਗਰਾ ਨੇ ਨਹਿਰੀ ਵਿਭਾਗ ਅਤੇ ਸਰਕਾਰ ਨਹਿਰ ਦੀ ਵਿਸ਼ੇਸ਼ ਮੁਰੰਮਤ ਕਰਾਵੇ ਤਾਂ ਜੋ ਲੋਕਾਂ ਦੇ ਮਨ ਵਿੱਚ ਡਰ ਦਾ ਮਾਹੌਲ ਖਤਮ ਹੋਵੇ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)