ਸੰਗਰੂਰ,14 ਮਾਰਚ (ਜਗਸੀਰ ਲੌਂਗੋਵਾਲ)- ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਅਤੇ ਸਮੁੱਚੀ ਹਾਈ ਕਮਾਂਡ ਵੱਲੋਂ ਪਾਰਟੀ ਦੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਬਾਜਵਾ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦੇ ਨੈਸ਼ਨਲ ਕੁਆਡੀਨੇਟਰ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਪੰਜਾਬ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਗੁਰਪ੍ਰੀਤ ਸਿੰਘ ਕੰਧੋਲਾ, ਰਾਮ ਸਿੰਘ ਭਰਾਜ, ਸ਼ੇਰ ਸਿੰਘ ਤੋਲਾਵਾਲ, ਐਡਵੋਕੇਟ ਹਰਪ੍ਰੀਤ ਸਿੰਘ ਮਾਨ, ਲਖਵਿੰਦਰ ਸਿੰਘ ਧੀਮਾਨ, ਈਸ਼ਰ ਸਿੰਘ ਫ਼ੌਜੀ, ਡਾ. ਸ਼ਮਿੰਦਰ ਸਿੰਘ ਸਿੱਧੂ , ਲਾਲਵਿੰਦਰ ਸਿੰਘ ਲਾਲੀ ਸਕਰੌਦੀ, ਬਲਵਿੰਦਰ ਸਿੰਘ ਘਾਬਦੀਆ ਹਰਮਨ ਸਿੰਘ ਨੰਬਰਦਾਰ ਐਮਸੀ, ਨਰਿੰਦਰ ਸਿੰਘ ਔਜਲਾ ਐਮ.ਸੀ, ਗੁਰਤੇਜ ਸਿੰਘ ਤੇਜੀ, ਸੁਖਬੀਰ ਸਿੰਘ ਮੱਟਰਾਂ, ਸੰਜੀਵ ਲਾਲਕਾ ਐਮਸੀ ਸੁਰਿੰਦਰ ਸਲਦੀ ਐਮਸੀ, ਅਨਿਲ ਕੁਮਾਰ ਘੀਚਾ, ਜਗਤਾਰ ਸਿੰਘ ਮੱਟਰਾਂ, ਸਾਹਿਬ ਸਿੰਘ ਸਰਪੰਚ ਭੜੋ, ਜੀਵਨ ਸਿੰਘ ਸਰਪੰਚ ਰਾਏ ਸਿੰਘ ਵਾਲਾਨੇ ਹਰਪ੍ਰੀਤ ਸਿੰਘ ਬਾਜਵਾ ਨੂੰ ਨੈਸ਼ਨਲ ਕੋਆਰਡੀਨੇਟਰ ਨਿਯੁਕਤ ਕਰਨ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਨਵ ਨਿਯੁਕਤ ਕੋਆਰਡੀਨੇਟਰ ਹਰਪ੍ਰੀਤ ਸਿੰਘ ਬਾਜਵਾ ਨੇ ਆਲ ਇੰਡੀਆ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਅਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਮਿਹਨਤ ਨਾਲ ਨਿਭਾਵਾਂਗਾ।