*ਅਧਿਆਪਕ ਵਿਰੋਧੀ ਵਿਵਹਾਰ ਕਾਰਨ ਜਿਲਾ ਸਿੱਖਿਆ ਅਫਸਰ (ਸ)ਬਠਿੰਡਾ ਨੂੰ ਕਾਲੇ ਝੰਡਿਆਂ ਨਾਲ ਦਿੱਤੀ ਵਿਦਾਇਗੀ*

Mar28,2024 | Parvinder Jit Singh | Bathinda

 (ਮਸਲੇ ਹੱਲ ਹੋਣ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ)
 ਬਠਿੰਡਾ 28 ਮਾਰਚ (ਪਰਵਿੰਦਰ ਜੀਤ ਸਿੰਘ) ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਸੱਦੇ ਤੇ ਅੱਜ ਵੱਡੀ ਗਿਣਤੀ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਨੂੰ ਉਨਾਂ ਦੀ ਸੇਵਾ ਮੁਕਤੀ ਤੇ ਕਾਲੇ ਝੰਡਿਆਂ ਨਾਲ ਰੋਹ ਭਾਰੀ ਵਿਦਾਇਗੀ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਟੀ. ਐਫ. ਬਠਿੰਡਾ ਜ਼ਿਲਾ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਪਿਛਲੇ ਦਿਨੀ ਹੜਤਾਲ ਸਬੰਧੀ ਚੱਲ ਰਹੇ ਤਨਖਾਹ ਵਾਪਸੀ ਦੇ ਸੰਘਰਸ਼ ਨੂੰ ਜਿੱਥੇ ਅਣਗੌਲਿਆ ਕੀਤਾ ਗਿਆ ਉੱਥੇ ਉਪ ਜਿਲਾ ਸਿੱਖਿਆ ਅਫਸਰ ਨੂੰ ਅੱਗੇ ਕਰਕੇ ਅਧਿਆਪਕ ਜਥੇਬੰਦੀਆਂ ਨੂੰ ਧਮਕਾਉਣ ਅਤੇ ਚੱਲ ਰਹੇ ਸੰਘਰਸ਼ ਨੂੰ ਲਮਕਿਆ। ਉਪ ਜਿਲਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਜਿੱਥੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ ਮਸਲੇ ਨੂੰ ਹੱਲ ਕਰਨ ਲਈ 15 ਮਾਰਚ ਦੇ ਧਰਨੇ ਚ ਦਿੱਤੇ ਭਰੋਸੇ ਤੇ ਸੱਦੀ ਗਈ ਮੀਟਿੰਗ ਵਿੱਚ ਅਧਿਆਪਕ ਆਗੂਆਂ ਨਾਲ ਬੁਰਾ ਵਰਤਾਵ ਕੀਤਾ ਗਿਆ।ਉੱਥੇ ਜਿਲ੍ਹਾ ਸਿੱਖਿਆ ਅਫਸਰ(ਸ )ਵੱਲੋਂ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਉਪ ਜਿਲ੍ਹਾ ਸਿੱਖਿਆ ਅਫਸਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ । ਨਾ ਹੀ ਜਿਲਾ ਸਿੱਖਿਆ ਅਫਸਰ ਸਕੈਂਡਰੀ ਵੱਲੋਂ ਅਧਿਆਪਕਾਂ ਨੂੰ ਬੁਲਾ ਕੇ ਇਸ ਮੁੱਦੇ ਤੇ ਕੋਈ ਗੱਲ ਕੀਤੀ ਗਈ।ਤਨਖ਼ਾਹ ਕਟੌਤੀ ਦੇ ਚੱਲ ਰਹੇ ਸੰਘਰਸ਼ ਨਾਲ ਸਿੱਖਿਆ ਅਫਸਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰੋਕਾਰ ਨਾ ਦਿਖਾ ਕੇ ਅਧਿਆਪਕ ਵਿਰੋਧੀ ਆਪਣਾ ਚਿਹਰਾ ਸਾਹਮਣੇ ਲਿਆਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਕਤ ਜਿਲਿਆ ਸਿੱਖਿਆ ਅਫਸਰ ਅਧਿਆਪਕ ਵਿਰੋਧੀ ਅਤੇ ਅਧਿਆਪਕ ਦੋਖੀ ਹੈ । ਰੋਸ ਵਜੋਂ ਉਹਨਾਂ ਦੀ ਸੇਵਾ ਮੁਕਤੀ ਤੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਵੱਲੋਂ ਉਹਨਾਂ ਦੇ ਅਧਿਆਪਕ ਵਿਰੋਧੀ ਕਿਰਦਾਰ ਕਾਰਨ ਕਾਲੇ ਝੰਡੇ ਦਿਖਾ ਕੇ ਉਹਨਾਂ ਨੂੰ ਸੰਘਰਸ਼ੀ ਚੋਟ ਦਿੰਦੇ ਹੋਏ ਰੋਹ ਭਰਪੂਰ ਰੋਸਮਈ ਕਾਲੀ ਵਿਦਾਇਗੀ ਦਿੱਤੀ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ 31 ਮਈ ਅਤੇ ਇਸ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖ ਕੇ ਅਧਿਆਪਕ ਮੰਗਾਂ ਦੇ ਵਿਰੋਧੀ ਸਿੱਖਿਆ ਅਧਿਕਾਰੀਆਂ ਦੇ ਚਿਹਰੇ ਨੰਗੇ ਕੀਤੇ ਜਾਂਦੇ ਰਹਿਣਗੇ। ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ , ਮੀਤ ਪ੍ਰਧਾਨ ਵਿਕਾਸ ਗਰਗ ,ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੋਆਣਾ , ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਅਤੇ ਵਿੱਤ ਸਕੱਤਰ ਅਨਿਲ ਭੱਟ ਨੇ ਦੱਸਿਆ ਕਿ 03 ਅਪ੍ਰੈਲ ਨੂੰ ਉਪ ਜਿਲਾ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਨਾਲ ਕੀਤੇ ਬੁਰੇ ਵਿਵਹਾਰ ਅਤੇ ਤਨਖਾਹ ਵਾਪਸੀ ਲਈ ਜਿਲਾ ਸਿੱਖਿਆ ਅਫਸਰ ਬਠਿੰਡਾ ਦੇ ਦਫਤਰ ਅੱਗੇ ਹੜਤਾਲ਼ ਬਾਰੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਹੜਤਾਲ ਵਿੱਚ ਸ਼ਾਮਿਲ ਹੋਰ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਜ਼ਿਲਾ ਸਿੱਖਿਆ ਅਫ਼ਸਰ (ਸ) ਬਠਿੰਡਾ ਦੇ ਦਫਤਰ ਅੱਗੇ ਕਾਲੇ ਝੰਡੇ ਲੈ ਕੇ ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਦੇ ਕਾਰਕੁਨਾਂ ਨੇ ਜਿਲਾ ਸਿੱਖਿਆ ਅਫਸਰ (ਸ ) ਬਠਿੰਡਾ ਖਿਲਾਫ ਨਾਹਰੇਬਾਜ਼ੀ ਕਰਦੇ ਹੋਏ ਕਾਲੇ ਝੰਡਿਆਂ ਨਾਲ ਉਹਨਾਂ ਨੂੰ ਸੰਘਰਸ਼ੀ ਚੋਟ ਦਿੰਦੇ ਹੋਏ ਸੇਵਾ ਮੁਕਤੀ ਤੇ ਵਿਦਾਇਗੀ ਦਿੱਤੀ। ਇਸ ਸਮੇਂ ਹੋਰਨਾਂ ਕੰਪਿਊਟਰ ਤੇ ਆਪਕੋ ਯੂਨੀਅਨ ਦੇ ਪ੍ਰਧਾਨ ਜੋਨੀ ਸਿੰਗਲਾ,ਫਿਜੀਕਲ ਐਜੂਕੇਸ਼ਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਤੋਂ ਇਲਾਵਾ ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਆਗੂ ਬਲਜਿੰਦਰ ਕੌਰ , ਰਣਦੀਪ ਕੌਰ ਖਾਲਸਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ,ਅਸ਼ਵਨੀ ਕੁਮਾਰ ਡੱਬਵਾਲੀ, ਰਾਜਵਿੰਦਰ ਸਿੰਘ ਜਲਾਲ, ਭੋਲਾ ਰਾਮ ਤਲਵੰਡੀ, ਬਲਕਰਨ ਸਿੰਘ ਕੋਟਸ਼ਮੀਰ ਨੇ ਵੀ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ।

Democratic-Teacher-Front-Protest-Deo-Secondery-Bathinda



TOP HEADLINES


ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਰਬਜੀਤ
Live...ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਸੰਗਰੂ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ- ਚੈਨਲ
ਦਿੱਲੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ -ਪ੍ਰਦੇਸ਼ ਕਾਂਗਰਸ ਪ੍ਰਧਾਨ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ
ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂ
ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾ
ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਕੀਤੀ ਲੱਖਾਂ ਰੁਪਏ ਦੀ ਚੋਰੀ
ਡਾਕਟਰਾਂ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਅਧੀਨ ਮੀਟਿੰਗ ਕਮ ਟ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੋ ਰੋਜ਼ਾ ਪੰਜਾਬੀ ਭਾਸ਼ਾ ਕ
ਅਕਾਲੀ ਦਲ ਦੇ ਨੇਤਾ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੋਣ ਲੜ ਚੁ
ਸਵੀਪ ਪ੍ਰੋਗਰਾਮ ਤਹਿਤ ਹਲਕਾ 062-ਆਤਮ ਨਗਰ 'ਚ ਜਾਗਰੂਕਤਾ ਗਤੀਵਿਧ
 ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਮੰਡੀ ਦਾ ਦੌਰਾ, ਖਰੀਦ ਪ੍ਰਬੰਧਾਂ
ਦਿੱਲੀ ਦੀ ਸਿੱਖ ਸਿਆਸਤ ਚ ਹਲਚਲ, Dsgmc ਦੇ 7 ਮੇਂਬਰ ਭਾਜਪਾ ਵਿੱ
ਹੁਣ ਘਰ ਬੈਠੇ ਵੀ ਵੋਟ ਕਰ ਸਕਦੇ ਹਨ ਇਹ ਮਤਦਾਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ
ਫ਼ਰੀਦਕੋਟ 'ਚ ਅਕਾਲੀ ਦਲ ਨੂੰ ਵੱਡਾ ਝਟਕਾ ਉਮੀਦਵਾਰ ਦਾ ਭਰਾ ਆਮ ਆ
ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ
ਲ਼ੋਕ ਸਭਾ ਚੋਣਾਂ ਦੇ ਸੰਬਧ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਦਿੱਲੀ ਆਧਾਰਿਤ ਪਾਰਟੀਆਂ ਈਸਟ  ਇੰਡੀਆ ਕੰਪਨੀ ਵਾਂਗੂ ਪੰਜਾਬ ’ਤੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42081354

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us