- ਖੇਤਰੀ ਵਿਗਿਆਨ ਪ੍ਰਦਰਸ਼ਨੀ 'ਚ 72 ਸੀ.ਬੀ.ਐਸ.ਈ. ਸਕੂਲਾਂ ਦੇ 110 ਵਿਦਿਆਰਥੀਆਂ ਨੇ ਲਿਆ ਸੀ ਹਿੱਸਾ
ਬੀ.ਸੀ.ਐਮ. ਆਰਿਆ ਮਾਡਲ ਸਕੂਲ ਵਿਖੇ ਆਯੋਜਿਤ ਸੀ.ਬੀ.ਐਸ.ਈ. ਖੇਤਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸੈਕਰਡ ਹਾਰਟ ਕਾਨਵੈਂਟ ਸਕੂਲ, ਜਗਰਾਉਂ ਦੇ ਯੋਜਨ ਗੋਇਲ ਦੀ ਰਾਸ਼ਟਰੀ ਪੱਧਰ ਲਈ ਚੋਣ ਹੋਈ ਹੈ।
ਯੋਜਨ ਗੋਇਲ ਵਲੋਂ ਪਾਣੀ ਦੀ ਬੱਚਤ ਲਈ ਢੁੱਕਵਾਂ ਹੱਲ ਪ੍ਰਦਾਨ ਕਰਨ ਵਜੋਂ ਇੱਕ ਕਾਰਜਕਾਰੀ ਮਾਡਲ ਬਣਾਇਆ ਹੈ ਜੋ ਭਾਰਤ ਸਰਕਾਰ ਲਈ ਇੱਕ ਵੱਡੀ ਚਿੰਤਾ ਹੈ। ਤਹਿਸੀਲ ਜਗਰਾਉਂ ਤੋਂ ਚੁਣਿਆ ਗਿਆ ਉਹ ਇਕਲੌਤਾ ਵਿਦਿਆਰਥੀ ਹੈ।
ਉਹ ਜਗਰਾਉਂ ਤੋਂ ਕਿਸੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਚੁਣਿਆ ਗਿਆ ਪਹਿਲਾ ਵਿਦਿਆਰਥੀ ਵੀ ਹੈ।
ਜ਼ਿਕਰਯੋਗ ਹੈ ਕਿ ਵਿਗਿਆਨ ਪ੍ਰਦਰਸ਼ਨੀ ਵਿੱਚ 72 ਸੀ.ਬੀ.ਐਸ.ਈ. ਸਕੂਲਾਂ ਦੇ ਕਰੀਬ 110 ਵਿਦਿਆਰਥੀਆਂ ਵਲੋਂ ਹਿੱਸਾ ਲਿਆ ਗਿਆ।
Sacred-Heart-Convent-School-Jagraon-News-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)