ਜ਼ਿਲ੍ਹਾ ਪੱਧਰੀ ਤਿੰਨ ਰੋਜ਼ਾ ਬੈਡਮਿੰਟਨ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਵਿੱਚ ਅੰਡਰ 19 ਵਰਗ ਵਿੱਚ ਗਰੀਨ ਲੈਂਡ ਕਾਨਵੈਂਟ ਸਕੂਲ ਦੁੱਗਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਅਰਸ਼ਦੀਪ ਸਿੰਘ (ਬਾਰ੍ਹਵੀਂ), ਵੈਭਵ ਸ਼ਰਮਾ (ਗਿਆਰਵੀਂ), ਪਰਮਵੀਰ ਸਿੰਘ(ਬਾਰ੍ਹਵੀਂ), ਪਰਮਪ੍ਰੀਤ ਸਿੰਘ(ਬਾਰ੍ਹਵੀਂ), ਪ੍ਰਭਨੂਰ ਸਿੰਘ(ਬਾਰ੍ਹਵੀਂ) ਨੇ ਹਿੰਮਤ ਅਤੇ ਸਹਿਯੋਗ ਨਾਲ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਕੇ ਆਪਣਾ ਟੀਚਾ ਹਾਸਲਕੀਤਾ।
ਗ੍ਰੀਨ ਲੈਂਡ ਕਾਨਵੈਂਟ ਸਕੂਲ ਦੁੱਗਰੀ ਦੀਆਂ ਵਿਦਿਆਰਥਣਾਂ ਸ਼ਨਾਇਆ (ਨਰਸਰੀ) ਅਤੇ ਸਿਮਰਨ ਕੌਰ (ਕੇ.ਜੀ.) ਨੇਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਸੈਂਟਰਲ ਜ਼ੋਨ) ਵੱਲੋਂ ਕਰਵਾਏ ਗਏ ਇੰਟਰ-ਸਕੂਲ ਫੈਂਸੀ ਡਰੈੱਸ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਇਹ ਪ੍ਰਤਿਯੋਗਿਤਾ ਦਰਸ਼ਨ ਅਕੈਡਮੀ ਵਿੱਚ ਆਯੋਜਿਤ ਕੀਤੀ ਗਈ।
ਇਸ ਅਵਸਰ ਤੇ ਚੇਨ ਆਫ ਗਰੀਨ ਲੈਂਡ ਸਕੂਲਜ਼ ਦੇ ਚੇਅਰਮੈਨ ਡਾ: ਰਾਜੇਸ਼ ਰੁਦਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਵਿਕਾਸ ਦਾ ਅਹਿਮ ਹਿੱਸਾ ਹਨ, ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ। ਇਨ੍ਹਾਂ ਖੇਡਾਂ ਰਾਹੀਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ।
ਚੇਨ ਆਫ ਗ੍ਰੀਨ ਲੈਂਡ ਸਕੂਲਜ਼ ਦੇ ਪ੍ਰੈਜ਼ੀਡੈਂਟ ਡਾ. ਸ਼ਬਦ ਰੁਦਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਟੀਮ ਵਰਕ ਨਾਲ, ਲੀਡਰਸ਼ਿਪ, ਸਪੋਰਟਸਮੈਨਸ਼ਿਪ ਅਤੇ ਪੜ੍ਹਾਈ ਦੇ ਨਾਲ-ਨਾਲ ਸਮੇਂ ਦਾ ਸਦਉਪਯੋਗ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ ।
ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਸ਼ਰਮਾ ਨੇ ਵਿਦਿਆਰਥੀਆਂ ਦੇ ਹੌਸਲਾ ਵਧਾਊ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
Green-Land-Convent-School-Dugri-s-Brilliant-Performance-In-Badminton-Competition-At-District-Level
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)