ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਸੰਗਰੂਰ ਵੱਲੋਂ ਸੋਸਵਾ ਦੀ ਮਦਦ ਨਾਲ ਪਿੰਡ ਖਡਿਆਲ ਵਿਖੇ ਗਰੀਬ ਤੇ ਲੋੜਵੰਦ ਲੜਕੀਆਂ ਨੂੰ ਸਿਲਾਈ ਕਟਾਈ ਦੀ ਟਰੇਨਿੰਗ ਦੇਣ ਲਈ ਚਲਾਏ ਜਾ ਰਹੇ ਸਿਲਾਈ ਕੇਂਦਰ ਵਿਚ ਟਰੇਨਿੰਗ ਪੂਰੀ ਹੋਣ ਉਪਰੰਤ ਸਿਲਾਈ ਮਸ਼ੀਨਾਂ ਦੀ ਵੰਡ ਸਬੰਧੀ ਸਮਾਗਮ ਪ੍ਰੋਜੈਕਟ ਕੋਆਰਡੀਨੇਟਰ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਸ੍ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋ ਸਮੂਲੀਅਤ ਕੀਤੀ ਤੇ ਸਮਾਗਮ ਦੀ ਪ੍ਰਧਾਨਗੀ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰ ਅੰਗਰੇਜ ਸਿੰਘ ਨੇ ਕੀਤੀ।
ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਸੰਤ ਲੌਂਗੋਵਾਲ ਜੀ ਸੋਚ ਤੇ ਪਹਿਰਾ ਦਿੰਦੇ ਹੋਏ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।ਉਹਨਾਂ ਸੁਸਾਇਟੀ ਵੱਲੋਂ ਲੜਕੀਆਂ ਦੀ ਕਿੱਤਾ ਮੁਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਮੌਜੂਦਾ ਸਮੇਂ ਵਿੱਚ ਔਰਤਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਔਰਤਾਂ ਦੀ ਤਰੱਕੀ, ਸੁਰੱਖਿਆ, ਰੁਜ਼ਗਾਰ ਬਹੁਤ ਜਰੂਰੀ ਹੈ।ਸਮਾਗਮ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਲੱਡੀ,ਸ਼੍ਰੀਮਤੀ ਇਕਦੀਸ਼ ਕੌਰ ਨੇ ਲੜਕੀਆਂ ਨੂੰ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਸਤਿਕਾਰ ਵਧਾਉਣ ਦੀ ਗੱਲ ਕਹੀ।
ਸਮਾਰੋਹ ਦੌਰਾਨ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਸਥਾ ਦੇ ਇਸ ਨਿਵੇਕਲੇ ਉੱਦਮ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ,ਓਨੀ ਘੱਟ ਹੈ।ਉਹਨਾਂ ਲੜਕੀਆਂ ਨੂੰ ਆਪਣੇ ਪੈਰਾਂ ਉੱਪਰ ਖੜੇ ਹੋਣ ਦੇ ਯੋਗ ਬਣਾਉਣ ਲਈ ਕਿੱਤਾਮੁਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਇਹ ਕਾਰਜ ਕਿਸੇ ਵੀ ਕੀਮਤ ਤੇ ਬੰਦ ਨਾ ਹੋਣ ਦਿੱਤੇ ਜਾਣ।ਇਸ ਮੌਕੇ ਪਿੰਡ ਵੱਲੋਂ ਨਿਰਮਲ ਸਿੰਘ ਨਿਂਮਾ ਪ੍ਰਧਾਨ ਰਵੀਦਾਸ ਮੰਦਰ ਕਮੇਟੀ ਖਡਿਆਲ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਹਰਦੇਵ ਸਿੰਘ ਬਿਲਖੂ,ਤਪਿੰਦਰ ਸੋਹੀ , ਰਣਧੀਰ ਵਸ਼ਿਸ਼ਟ,ਪਵਨ ਕਾਂਸਲ,ਹਰਦੀਪ ਸਿੰਘ, ਡਿੰਪਲ ਮਨਚੰਦਾ,ਕੁਲਵੰਤ ਸਿੰਘ ਕਸਕ,ਸ਼ਿਵ ਜਿੰਦਲ,ਸੁਖਚੈਨ ਸਿੰਘ,ਗੁਰਜੰਟ ਸਿੰਘ ਕੁਲਾਰਾਂ,ਜੱਸੀ ਸ਼ਰਮਾ,ਰਵਿੰਦਰ ਮਾਨ,ਦਲਜੀਤ ਸਿੰਘ ਢਾਂਡਸ,ਰਜਨੀ ਬਾਲਾ,ਨਵਰਾਜ ਕੌਰ,ਅਮਨਦੀਪ ਕੌਰ,ਰਮਨਦੀਪ ਕੌਰ ਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸ ਹਾਜਰ ਸਨ। ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਹਰਪਾਲ ਸਿੰਘ ਚੀਮਾ ,ਪਰਮਿੰਦਰ ਕੁਮਾਰ ਲੌਂਗੋਵਾਲ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕਮੇਟੀ ਪ੍ਰਧਾਨ ਨਿਰਮਲ ਸਿੰਘ, ਨੇ ਸਾਝੇ ਤੌਰ ਤੇ ਕੀਤੀ।