ਸਮਰਾਲਾ ਪੁਲਸ ਨੇ ਇੱਕ ਨੌਜਵਾਨ ਨੂੰ 25 ਗ੍ਰਾਮ ਸਮੈਕ ਸਮੇਤ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਇਹ ਸਮੈਕ ਅੱਗੇ ਸਪਲਾਈ ਦੇਣ ਲਈ ਗਾਹਕ ਦੀ ਉਡੀਕ ਵਿਚ ਖੜ੍ਹਾ ਸੀ। ਸਥਾਨਕ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਇੱਥ ਪੁਲਸ ਪਾਰਟੀ ਵੱਲੋਂ ਸ਼ਹਿਰ ਦੇ ਮਾਛੀਵਾੜਾ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਉੱਥੇ ਇੱਥ ਨੌਜਵਾਨ ਸਰਬਜੀਤ ਸਿੰਘ (30)ਮੋਟਰਸਾਈਕਲ ਲੈ ਕੇ ਖੜਾ ਸੀ। ਪੁਲਸ ਨੂੰ ਸੱਕ ਪੈਣ ਤੇ ਜਦੋਂ ਉਸ ਦੀ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੱਢ ਕੇ ਸੁੱਟ ਦਿੱਤਾ। ਜਦੋਂ ਪੁਲਿਸ ਨੇ ਚੈੱਕ ਕੀਤਾ ਤਾਂ ਉਸ ਵਿੱਚੋਂ 25 ਗ੍ਰਾਮ ਸਮੈਕ ਬਰਾਮਦ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ, ਇਸ ਵਿਅਕਤੀ ’ਤੇ ਪਹਿਲਾਂ ਵੀ ਫਤਿਹਗੜ੍ਹ ਸਾਹਿਬ, ਖਰੜ ਅਤੇ ਰਾਜਪੁਰਾ ਵਿਖੇ ਤਿੰਨ ਮੁਕਦਮੇ ਦਰਜ ਹਨ। ਉਹਨਾਂ ਦੱਸਿਆ ਕਿ ਕਾਬੂ ਕੀਤਾ ਇਹ ਵਿਅਕਤੀ ਪਿਛਲੇ ਅੱਠ ਸਾਲ ਤੋਂ ਨਸਾ ਵੇਚਣ ਦਾ ਕੰਮ ਕਰ ਰਿਹਾ ਹੈ ਪਰ ਸਮਰਾਲਾ ਵਿਖੇ ਉਹ ਕੱਲ ਪਹਿਲੀ ਵਾਰ ਹੀ ਨਸਾ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਸੀ ਕਿ ਪੁਲਿਸ ਦੇ ਕਾਬੂ ਵਿੱਚ ਆ ਗਿਆ। ਪੁਲਸ ਨੂੰ ਉਸ ਦੀ ਮੁੱਢਲੀ ਪੁੱਛਗਿਛ ਵਿਚ ਇਹ ਵੀ ਪਤਾ ਲੱਗਿਆ ਹੈ, ਕਿ ਦੋਸੀ ਹਰਿਆਣਾ ਸਾਈਡ ਤੋਂ ਨਸਾ ਲਿਆ ਕੇ ਵੇਚਦਾ ਸੀ ਅਤੇ ਇਸ ਵਿਰੁੱਧ ਖਰੜ ਵਿਖੇ ਇੱਕ ਮੋਟਰਸਾਈਕਲ ਚੋਰੀ ਦਾ ਕੇਸ ਵੀ ਦਰਜ ਹੈ।
Crime-News-Punjab-Police-Samrala-Ludhiana
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)