ਥਰਮਲ ਪਲਾਂਟ ਦੀ ਜਮੀਨ ਹੜੱਪਣ ਦੇ ਦੋਸ਼ਾਂ ਹੇਠ ਬਠਿੰਡਾ ਸ਼ਹਿਰ ਦੇ ਚਰਚਿਤ ਡਾਕਟਰ ਤੇ ਪ੍ਰੋਪਟੀ ਡੀਲਰ ਸਹਿਤ ਚਾਰ ਵਿਰੁਧ ਪਰਚਾ ਦਰਜ਼ ਤਹਿਸੀਲਦਾਰ, ਕਾਨੂੰਗੋ ਤੇ ਨਿਗਮ ਅਧਿਕਾਰੀਆਂ ਦੀ ਭੂਮਿਕਾ ਦੀ ਚੱਲ ਰਹੀ ਹੈ ਜਾਂਚ

Apr7,2024 | Gautam Jalandhari | Bathinda

 
ਬਠਿੰਡਾ, 7 ਅਪ੍ਰੈਲ : (ਪਰਵਿੰਦਰ ਜੀਤ ਸਿੰਘ) ਥਰਮਲ ਪਲਾਂਟ ਦੀ ਕਰੋੜਾਂ ਰੁਪਏ ਦੀ ਸਰਕਾਰੀ ਜਮੀਨ ਹੜੱਪਣ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਡਾਕਟਰ ਗਜੇਂਦਰ ਸੇਖਾਵਤ ਅਤੇ ਇੱਕ ਚਰਚਿਤ ਪ੍ਰਾਪਟੀ ਡੀਲਰ ਅਸੋਕ ਗਰਗ ਸਹਿਤ ਕੁੱਲ ਚਾਰ ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ। ਇਹ ਪਰਚਾ ਬਠਿੰਡਾ ਦੇ ਪਿਛਲੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰੀਪੋਰਟ ਦੇ ਆਧਾਰ 'ਤੇ ਦਰਜ਼ ਕੀਤਾ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਕਰੋੜਾਂ ਦੇ ਘਪਲੇ ਵਿਚ ਬਠਿੰਡਾ ਵਿਖੇ ਲੰਮਾ ਸਮਾਂ ਤੈਨਾਤ ਰਹੇ ਇੱਕ ਤਹਿਸੀਲਦਾਰ ਤੋਂ ਇਲਾਵਾ ਕਾਨੂੰਗੋ ਅਤੇ ਨਗਰ ਨਿਗਮ ਬਠਿੰਡਾ ਦੇ ਕੁੱਝ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁਧ ਵੀ ਗਾਜ਼ ਡਿੱਗ ਸਕਦੀ ਹੈ, ਜਿੰਨ੍ਹਾਂ ਨੇ ਇਸ ਸਰਕਾਰੀ ਜਮੀਨ ਨੂੰ ਪ੍ਰਾਈਵੇਟ ਦਿਖਾਉਣ ਵਿਚ ਮਦਦ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਕਰੀਬ ਸਵਾ ਦੋ ਮਹੀਨੇ ਪਹਿਲਾਂ ਪੁਲਿਸ ਨੂੰ ਪਰਚਾ ਦਰਜ਼ ਕਰਨ ਦੇ ਦਿੱਤੇ ਹੁਕਮਾਂ ਦੇ ਬਾਵਜੂਦ ਇਹ ਕਾਰਵਾਈ ਹੁਣ ਕੀਤੀ ਗਈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਸਿਵਲ ਲਾਈਨ ਵਿਚ ਦਰਜ਼ ਮੁਕੱਦਮਾ ਨੰਬਰ 43 ਦੇ ਵਿੱਚ ਡਿਪਟੀ ਕਮਿਸ਼ਨਰ ਦੀ ਸਿਕਾਇਤ 'ਤੇ ਡਾ ਗਜੇਂਦਰ ਸੇਖਾਵਤ, ਪ੍ਰੋਪਟੀ ਡੀਲਰ ਅਸੋਕ ਗਰਗ ਅਤੇ ਸਰਕਾਰੀ ਜਮੀਨ ਨੂੰ ਅਪਣੀ ਮਲਕੀਅਤ ਬਣਾਉਣ ਵਾਲੇ ਦੋ ਸਕੇ ਭਰਾਵਾਂ ਹਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਵਿਰੁਧ ਰਜਿਸਟਰੇਸ਼ਨ ਐਕਟ ਦੀ ਧਾਰਾ 82 ਤੋਂ ਇਲਾਵਾ ਆਈ.ਪੀ.ਸੀ ਦੀ ਧਾਰਾ 420, 447,465,467, 468,471 ਅਤੇ 120 ਬੀ ਲਗਾਈ ਗਈ ਹੈ। ਪੁਲਿਸ ਅਧਿਕਾਰੀਆਂ ਨੇ ਇਹ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ । ਦਸਣਾ ਬਣਦਾ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇੱਕ ਗੁਪਤ ਸਿਕਾਇਤ ਦੇ ਆਧਾਰ 'ਤੇ ਬਠਿੰਡਾ ਦੇ ਬੰਦ ਹੋ ਚੁੱਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਐਕਵਾਈਰ ਹੋ ਚੁੱਕੀ ਜਮੀਨ ਨੂੰ ਮੁੜ ਵੇਚਣ ਦੇ ਮਾਮਲੇ ਦੀ ਜਾਂਚ ਕਰਵਾਈ ਗਈ ਸੀ। ਮੁਢਲੀ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਹਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਪੁੱਤਰਾਨ ਸੋਹਨ ਸਿੰਘ ਵੱਲੋਂ ਇਕ ਵਸੀਕਾ ਨੰਬਰ 2021-22/23/1/12825 ਮਿਤੀ 28.02.2022 ਬਾਬਤ ਮਕਾਨ ਨੰਬਰ ਐਮ.ਸੀ ਬੀ-ਜੈਡ-6-18697 ਤੈਦਾਦੀ 11731 ਮੁਰੱਬਾ ਗਜ ਡਾ. ਗਜੇਂਦਰ ਸਿੰਘ ਸ਼ੇਖਾਵਤ ਵਾਸੀ ਬੀਬੀਵਾਲ ਰੋਡ ਬਠਿੰਡਾ ਦੇ ਹੱਕ ਵਿਚ ਕਰਵਾਇਆ ਗਿਆ ਸੀ। ਐਸ.ਡੀ.ਐਮ ਬਠਿੰਡਾ ਵੱਲੋਂ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਕੀਤੀ ਪੜਤਾਲ ਦੀ ਭੇਜੀ ਰੀਪੋਰਟ (ਪੱਤਰ ਨੰ: 850/ ਸਿਕਾਇਤਾ ਮਿਤੀ: 19-10-2023 ) ਵਿਚ ਇੲ ਗੱਲ ਸਾਹਮਣੇ ਆਈ ਸੀ ਕਿ ਇਹ ਜਗ੍ਹਾ ਗੁਰੂ ਨਾਨਕ ਥਰਮਲ ਪਲਾਂਟ ਦੀ ਹੈ ਅਤੇ ਗਲਤ ਢੰਗ ਨਾਲ ਜਮੀਨ ਦੀ ਰਜਿਸਟਰੀ ਕਰਵਾਈ ਗਈ ਹੈ। ਐਸ.ਡੀ.ਐਮ ਦੀ ਜਾਂਚ ਦੌਰਾਨ ਵੱਡੀ ਗੱਲ ਇਹ ਵੀ ਸਾਹਮਣੇ ਆਈ ਕਿ ਇਸ ਰਕਬੇ ਦੀ ਤਬਦੀਲ ਮਲਕੀਅਤ ਸਮੇਂ ਸਾਲ 2016 ਵਿਚ ਅਤੇ ਤਬਦੀਲ ਮਲਕੀਅਤ ਤੋਂ ਰਜਿਸਟਰੀ ਕਰਨ ਸਮੇਂ ਸਾਲ 2022 ਵਿਚ ਇਕੋ ਹੀ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਬਤੌਰ ਸਬ ਰਜਿਸਟਰਾਰ ਬਠਿੰਡਾ ਤਾਇਨਾਤ ਸਨ, ਜਿਸਨੇ ਐਮ.ਸੀ.ਬੀ ਜੈਡ ਨੂੰ ਅਧਾਰ ਬਣਾ ਕੇ ਤਬਦੀਲ ਮਲਕੀਅਤ ਅਤੇ ਵਸੀਕਾ ਕਰ ਦਿੱਤਾ ਸੀ। ਜਦੋਂਕਿ ਨਗਰ ਨਿਗਮ ਬਠਿੰਡਾ ਦੀ ਰਿਪੋਰਟ ਮੁਤਾਬਕ ਐਮ.ਸੀ. ਜੈਡ ਨੰਬਰ ਹਰਗਿਜ ਮਾਲਕੀ ਦਾ ਹੱਕ ਨਹੀ ਦਿੰਦਾ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਬਠਿੰਡਾ ਰਾਹੀਂ ਇਹ ਰਕਬਾ ਡੀ.ਜੀ.ਪੀ.ਐਸ. ਮਸ਼ੀਨ ਰਾਹੀਂ ਮੌਕੇ ਪਰ ਚੈੱਕ ਕੀਤਾ ਗਿਆ। ਜਿਸ ਤੋਂ ਪਾਇਆ ਗਿਆ ਕਿ ਇਹਨਾਂ ਵਸੀਕਿਆਂ ਦਾ ਰਕਬਾ ਖਸਰਾ ਨੰਬਰ 865 ਵਿੱਚ ਆਉਂਦਾ ਹੈ। ਮੌਕੇ 'ਤੇ ਥਰਮਲ ਪਲਾਂਟ ਦੀ ਮਾਲਕੀ ਨੰਬਰ ਖਸਰਾ 865 ਵਿੱਚ ਰਕਬਾ 32-09 ਦੀ ਹੈ। ਜਿਸ ਕਰਕੇ ਥਰਮਲ ਪਲਾਂਟ ਦਾ ਬਾਕੀ ਬਚਦਾ ਰਕਬਾ ਸੜਕ ਤੋਂ ਪਾਰ ਪੂਰਾ ਹੋ ਸਕਦਾ ਹੈ ਵਾ ਮੌਕੇ ਪਰ ਸੜਕ ਤੋਂ ਪਾਰ ਨੰਬਰ ਖਸਰਾ 865 ਦਾ ਰਕਬਾ ਲਗਭਗ 11- 00 ਖਾਲੀ ਪਿਆ ਹੈ ਜੋ 2 ਕਿ ਵਸੀਕਿਆਂ ਦੇ ਰਕਬੇ ਨਾਲ ਮੇਲ ਖਾਂਦਾ ਹੈ। ਇਸ ਰਕਬੇ ਨਾਲ ਥਰਮਲ ਪਲਾਂਟ ਦੇ ਰਕਬੇ ਦੀ ਪੂਰਤੀ ਹੋ ਸਕਦੀ ਹੈ। ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੈ ਆਈ ਹੈ ਕਿ ਜਮਾਬੰਦੀ ਸਾਲ 1967-68 ਦੀ ਖੇਵਟ/ਖਾਤਾ 896/2331 ਵਿੱਚ ਹਰੀ ਸਿੰਘ ਪੁੱਤਰ ਬੂਟਾ ਸਿੰਘ ਰਕਬਾ 54 ਬਿਘੇ 15 ਵਿਸਵੇ ਦਾ ਮਾਲਕ ਸੀ, ਹਰੀ ਸਿੰਘ ਪੁੱਤਰ ਬੂਟਾ ਸਿੰਘ ਵਲੋ ਜਮਾਂਬੰਦੀ ਸਾਲ 1967-68 ਵਿੱਚ 38 ਬਿਘੇ 09 ਵਿਸਵੇ ਰਕਬਾ ਬੈਅ ਕਰ ਦਿੱਤਾ ਸੀ ।3:59 ਰੀਪੋਰਟ ਮੁਤਾਬਕ ਜਮਾਂਬੰਦੀ ਸਾਲ 1972-1973 ਦੀ ਖੇਵਟ/ਖਾਤਾ ਨੰਬਰ 1238/3022-3023 ਹਰੀ ਸਿੰਘ ਪੁੱਤਰ ਬੂਟਾ ਸਿੰਘ ਵੱਲੋਂ ਸੋਹਨ ਸਿੰਘ ਪੁੱਤਰ ਹਰੀ ਸਿੰਘ ਦੇ ਨਾਮ 16 ਬਿਘੇ 6 ਵਿਸਵੇ ਦੇ ਨਾਮ ਤਬਦੀਲ ਮਲਕੀਅਤ ਕਰਵਾ ਦਿੱਤੀ। ਜਮਾਂਬੰਦੀ ਸਾਲ 1977-78 ਦੀ ਖੇਵਟ/ਖਾਤਾ ਨੰਬਰ 1755 ਵਿੱਚ ਸੋਹਣ ਸਿੰਘ ਪੁੱਤਰ ਹਰੀ ਸਿੰਘ ਵੱਲੋ 16 ਬਿਘੇ 4 ਵਿਸਵੇ ਰਕਬਾ ਬੈ ਕਰ ਦਿੱਤਾ ਸੀ। ਜਮਾਂਬੰਦੀ ਸਾਲ 1997-98 ਦੀ ਖੇਵਟ 883 ਵਿੱਚ ਸਿਰਫ਼ 0-2 ਵਿਸਵੇ ਰਕਬਾ ਬਚਦਾ ਸੀ, ਉਹ ਸੋਹਣ ਸਿੰਘ ਵੱਲੋ ਬੀਰਥਲ ਸਿੰਘ, ਬਹਾਦਰ ਸਿੰਘ ਪੁੱਤਰਾਨ ਬਚਨ ਸਿੰਘ ਨੂੰ ਬੇ ਕਰ ਦਿੱਤਾ ਸੀ। ਇਸ ਤਰ੍ਹਾਂ ਹਰੀ ਸਿੰਘ ਪੁੱਤਰ ਬੂਟਾ ਸਿੰਘ ਕੁੱਲ ਰਕਬਾ 54 ਬਿਘੇ 15 ਵਿਸਵੇ ਆਪਣਾ ਸਾਲਮ ਰਕਬਾ ਬੈ ਕਰ ਚੁੱਕਾ ਹੈ ਜੋ ਕਿ ਨੰਬਰ ਖਸਰਾ 865 ਨਾਲ ਸਬੰਧਤ ਸੀ। ਡਿਪਟੀ ਕਮਿਸ਼ਨਰ ਵੱਲੋਂ ਮਾਮਲੇ ਦੀ ਤੈਅ ਤੱਕ ਪਹੁੰਚਣ ਲਈ ਇਸ ਕੇਸ ਦੀ ਦੁਬਾਰਾ ਪੜਤਾਲ ਕਰਨ ਲਈ ਤਹਿਸੀਲਦਾਰ ਬਠਿੰਡਾ ਨੂੰ ਹੁਕਮ ਦਿੱਤੇ ਸਨ। ਜਿੰਨ੍ਹਾਂ ਸਪੱਸ਼ਟ ਕੀਤਾ ਸੀ ਕਿ ਗੁਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਦੇ ਹੱਕ 'ਚ ਬਿਨ੍ਹਾਂ ਕਿਸੇ ਮਾਲਕੀ ਸਬੂਤ ਤੋ ਵਸੀਕਾ ਮਿਤੀ 22-7-2016 ਤਸਦੀਕ ਕਰ ਦਿੱਤਾ ਗਿਆ। ਜਿੱਥੇ ਤੱਕ ਵਸੀਕੇ ਨਾਲ ਜਾਇਦਾਦ ਦਾ ਨਕਸ਼ਾ ਨਗਰ ਨਿਗਮ ਬਠਿੰਡਾ ਵੱਲੋਂ ਜਾਰੀ ਪ੍ਰੋਪਰਟੀ ਟੈਕਸ ਦੀਆਂ ਰਸੀਦਾਂ, ਬਿਜਲੀ ਕੁਨੈਕਸ਼ਨ, ਬਿੱਲ ਆਦਿ ਦਾ ਸਵਾਲ ਹੈ, ਇਹ ਦਸਤਾਵੇਜ ਮਾਲਕੀ ਦਾ ਸਬੂਤ ਨਹੀ ਹਨ। ਇਸੇ ਵਸੀਕਾ ਮਿਤੀ 22-07-2016 ਦੇ ਅਧਾਰ 'ਤੇ ਹੀ ਉਕਤ ਦੋਨਾਂ ਭਰਾਵਾਂ ਵੱਲੋ ਅੱਗੇ ਵਸੀਕਾ ਨੰਬਰ 12825 ਮਿਤੀ 28- 02-2022 ਬਾ ਹੱਕ ਡਾ: ਗਜਿੰਦਰ ਸਿੰਘ ਸ਼ੇਖਾਵਤ ਤਸਦੀਕ ਕਰਵਾ ਦਿੱਤਾ ਗਿਆ। ਇਸ ਵਸੀਕੇ ਨਾਲ ਵੀ ਕੋਈ ਮਾਲ ਰਿਕਾਡਰ ਦੀ ਜਮਾਬੰਦੀ ਆਦਿ ਸ਼ਾਮਲ ਨਹੀਂ ਕੀਤਾ ਗਿਆ ਹੈ। ਪੜਤਾਲ ਦੌਰਾਨ ਇਹ ਵੀਗੱਲ ਸਾਹਮਣੇ ਆਈ ਕਿ ਇਸ ਸਰਕਾਰੀ ਜਮੀਨ ਨੂੰ ਹੜੱਪਣ ਵਿਚ ਪ੍ਰੋਪਟੀ ਡੀਲਰ ਅਸੋਕ ਗਰਗ ਦੀ ਵੀ ਵੱਡੀ ਭੂਮਿਕਾ ਰਹੀ, ਜਿਸਦੇ ਚੱਲਦੇ ਉਸਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਤਹਿਤਸੀਲਦਾਰ ਦੀ ਪੜਤਾਲ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਉਕਤ ਦੋਨਾਂ ਭਰਾਵਾਂ, ਡਾਕਟਰ ਅਤੇ ਦਲਾਲ ਵਿਰੁਧ ਤੁਰੰਤ ਪਰਚਾ ਦਰਜ਼ ਕਰਨ ਤੋਂ ਇਲਾਵਾ ਉਸ ਸਮੇਂ ਦੇ ਕਾਨੂੰਗੋ ਅਤੇ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ, ਜਿਨ੍ਹਾਂ ਵੱਲੋਂ ਗਲਤ ਐਮ.ਸੀ.ਬੀ ਨੰਬਰ ਜਾਰੀ ਕੀਤਾ|
 
 
 

Bathinda-Thermal-Plant-Fir-Land-Fraud-Doctoe-Property-Dealer



TOP HEADLINES


ਮਿਸ਼ਨ 'ਆਪ' 13-0... ਲੋਕ ਸਭਾ ਹਲਕਾ ਲੁਧਿਆਣਾ ਦੇ ਲੋਕਾਂ ਦਾ ਪਿਆ
ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦ
ਲੋਕ ਸਭਾ ਚੋਣਾਂ 2024 ਪਹਿਲੀ ਚੋਣ ਰਿਹਰਸਲ ਦੌਰਾਨ ਗੈਰ ਹਾਜ਼ਰ ਰਹ
*ਵਿਧਾਇਕ ਇਆਲੀ ਦੀ ਅਗਵਾਈ ਵਿੱਚ ਹਲਕਾ ਦਾਖਾ ਵਿਖੇ ਢਿੱਲੋ ਨੇ ਵਿਸ
ਪਿੰਡ ਸਾਹਰੀ ਵਿੱਚ ਸੁਖਵਿੰਦਰ ਸਿੰਘ ਦੇ ਹੋਏ ਅੰਨੇ ਕਤਲ ਦੇ  ਕਾਤਲ
ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਪਤੀ ਅਤੇ ਸੱਸ ਦੇ ਖਿਲਾਫ ਮਾਮਲ
ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼
ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅ
ਇੰਨੋਸੈਂਟ ਹਾਰਟਸ ਵਿੱਚ 1952 ਵਿਦਿਆਰਥੀ ਅਕਾਦਮਿਕ ਪੁਰਸਕਾਰ ਨਾਲ
ਲੋਕ ਸਭਾ ਚੋਣਾਂ-2024 ਲਈ ਪੰਜਾਬ ਦੇ ਕੁੱਲ ਵੋਟਰਾਂ ਦੀ ਅੰਤਮ ਸੂਚ
ਜਨਰਲ ਅਬਜ਼ਰਵਰ ਦੀ ਮੌਜੂਦਗੀ 'ਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜ
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿਵਿਆਂਗ ਵੋਟਰਾਂ ਨੂੰ ਅਪੀਲ, ਪੋਲਿੰਗ
ਜਨਰਲ ਆਬਜ਼ਰਵਰ ਵੱਲੋਂ ਐਮ.ਸੀ.ਐਮ.ਸੀ., ਸੀ-ਵਿਜੀਲ ਅਤੇ ਸ਼ਿਕਾਇਤ ਸੈ
6000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ ਵਿਜੀਲੈਂਸ ਬਿਊਰੋ ਵੱਲੋਂ
5ਵੇਂ ਦਿਨ ਅੱਜ 19 ਨਾਮਜ਼ਦਗੀ ਪੱਤਰ ਹੋਏ ਦਾਖਲ - ਨਾਮਜ਼ਦਗੀਆਂ ਦੀ ਕ
ਬਠਿੰਡਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ’ਤੇ ਪ੍ਰਿੰਟਿੰਗ ਪ੍ਰੈ
ਗੁਰਦਾਸਪੁਰ 'ਚ 'ਆਪ' ਨੂੰ ਵੱਡਾ ਹੁਲਾਰਾ, ਸਵਰਨ ਸਲਾਰੀਆ ਪਾਰਟੀ '
ਪਿੰਡ ਕਾਹਲਵਾ ਦੇ ਵੋਟਰ ਕਰਨਗੇ ਚੋਣਾਂ ਦਾ ਬਾਈਕਾਟ
ਇੰਨੋਸੈਂਟ ਹਾਰਟਸ ਵਿੱਚ ਦਸਵੀਂ ਦੀ ਪ੍ਰੀਖਿਆ ਵਿੱਚ ਨੀਲੇਸ਼ ਦੱਤਾ
ਕੇਸ ਵਿੱਚੋਂ ਨਾਮ ਕੱਢਣ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42201386

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us