ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ਵਿੱਚ ਨੌਜਵਾਨ ਲੜਕੀ ਦਾ ਕਤਲ, ਉੱਪਰਲੀ ਮੰਜਿਲ ਤੇ ਬਣੇ ਕਮਰੇ ਵਿੱਚੋਂ ਮਿਲੀ ਲਾਸ਼

Apr6,2024 | Gurvinder Singh Mohali | Sas Nagar (mohali)

 
ਲੜਕੀ ਦੇ ਮਰਦ ਦੋਸਤ ਨੇ ਕੀਤਾ ਤੇਜਧਾਰ ਹਥਿਆਰ ਨਾਲ ਕਤਲ

 

ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ਵਿੱਚ ਅੱਜ ਇੱਕ ਨੌਜਵਾਨ ਲੜਕੀ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪੁਲੀਸ ਵਲੋਂ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਭਿਜਵਾ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਆਰੰਭ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਏਕਤਾ ਸੰਨੀ ਇਨਕਲੇਵ ਦੇ ਏਕਤਾ ਵਿਹਾਰ ਵਿੱਚ ਸਥਿਤ ਇੱਕ ਘਰ ਵਿੱਚ ਆਪਣੀ ਮਾਂ ਅਤੇ ਭਰਾ ਦੇ ਨਾਲ ਰਹਿੰਦੀ ਸੀ ਅਤੇ ਇਕ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਦੇਰ ਰਾਤ ਆਪਣੇ ਘਰ ਪਰਤੀ ਸੀ ਅਤੇ ਉੱਪਰਲੀ ਮੰਜਿਲ ਤੇ ਬਣੇ ਕਮਰੇ ਵਿੱਚ ਜਾ ਕੇ ਸੌ ਗਈ ਸੀ।

ਅੱਜ ਸਵੇਰੇ ਲੜਕੀ ਦੀ ਮ੍ਰਿਤਕ ਦੇਹ ਉਸਦੇ ਘਰ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦਾ ਕਿਸੇ ਤੇਜਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਡੀ. ਐਸ. ਪੀ. ਖਰੜ ਕਰਨ ਸਿੰਘ ਸੰਧੂ ਵੀ ਮੌਕੇ ਤੇ ਪੁੱਜੇ ਅਤੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਇਸ ਘਰ ਦੇ ਆਸ ਪਾਸ ਦੇ ਘਰਾਂ ਦੀ ਸੀ ਸੀਟੀ ਵੀ ਫੁਟੇਜ ਆਪਣੇ ਕਬਜੇ ਵਿੱਚ ਲਈ ਗਈ ਹੈ ਅਤੇ ਪੁਲੀਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਵੱਖ ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਸੰਪਰਕ ਕਰਨ ਤੇ ਡੀ ਐਸ ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਮਣੇ ਆਈ ਹੈ ਕਿ ਮ੍ਰਿਤਕ ਲੜਕੀ ਏਕਤਾ ਦਾ ਕਤਲ ਉਸਦੇ ਇੱਕ ਮਰਦ ਦੋਸਤ ਅਨੀਸ ਕੁਰੈਸ਼ੀ ਵਲੋਂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕੁਰੈਸ਼ੀ ਬੀਤੀ ਦੇਰ ਰਾਤ ਏਕਤਾ ਦੇ ਘਰ ਆਇਆ ਸੀ ਅਤੇ ਬਾਅਦ ਵਿੱਚ ਮੌਕੇ ਤੋਂ ਜਾਣ ਦੌਰਾਨ ਉਸਦਾ ਐਕਸੀਡੈਂਟ ਹੋਣ ਕਾਰਨ ਉਸ ਹਸਪਤਾਲ ਵਿੱਚ ਭਰਤੀ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਮਰਦ ਦੋਸਤ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Sas-Nagar-News-



TOP HEADLINES


ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋ
50 ਘੰਟਿਆਂ ਬਾਦ ਡੁੱਬੇ ਲਾਪਤਾ ਬੱਚੇ ਦੀ ਲਾਸ਼ ਬਰਾਮਦ 
ਅਟਾਰੀ ਬਾਰਡਰ ਰਾਹੀਂ ਯੂ. ਏ. ਈ. ਨਾਲ ਵਪਾਰ ਕਰਾਂਗੇ ਜਿਸ ਨੂੰ ਪਾ
ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣ
ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਕਲ ਸੋਮਵਾਰ ਨੂੰ ਭਰਨਗੇ ਨਾਮ ਨ
ਪੰਜਾਬ ਦੀਆਂ ਸਾਰੀਆਂ ਸੀਟਾਂ ਜਿਤਾਓ ਤਾਂ ਕਿ ਫਿਰ ਤੋਂ ਸੈਂਟਰ ਦੀਆ
ਜਨਰਲ ਤੇ ਪੁਲਿਸ ਅਬਜ਼ਰਵਰ ਭਲਕੇ ਲੁਧਿਆਣਾ ਪੁੱਜਣਗੇ
- ਲੋਕ ਸਭਾ ਚੋਣਾਂ 2024 – ਉਮੀਦਵਾਰ ਦਾ ਵੇਰਵਾ ਕਿਸੇ ਖੁੱਲ੍ਹੀ
ਚੰਡੀਗੜ੍ਹ 'ਚ ਬਦਲੇ ਟ੍ਰੈਫਿਕ ਰੂਲ, ਨਿਯਮ ਤੋੜਨ ਤੇ ਲਗਾਉਣੀਆਂ ਪੈ
- ਲੋਕ ਸਭਾ ਚੋਣਾਂ 2024 - ਵੋਟ ਪਾਉਣ ਤੋਂ ਪਹਿਲਾਂ ਆਪਣੇ ਉਮੀਦਵਾ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਬਿੱਟੂ ਦੀ ਸਰਕਾਰੀ ਰਿਹਾਇਸ਼ ਦ
ਡਾ: ਇੰਦਰਜੀਤ ਸਿੰਘ ਨੇ ਭਾਰਤ ਵਿੱਚ ਚੀਨ ਦੇ ਨਵੇਂ ਰਾਜਦੂਤ ਵਜੋਂ
ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਅਹਿਮ ਪ੍ਰੈੱਸ ਕਾਨਫ
ਪੰਜਾਬ ਭਰ ਵਿੱਚ ਲਗਾਈ ਗਈ ਕੌਮੀ ਲੋਕ ਅਦਾਲਤ 371 ਬੈਂਚਾਂ ਨੇ ਕ
*ਡਾ. ਸੁਰਜੀਤ ਪਾਤਰ ਦਾ 13 ਮਈ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀ ਹੁਕ
ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ  ਸੁਰਜੀਤ ਪਾਤਰ ਦੇ ਦੇਹਾਂ
 ਭਾਜਪਾ ਖ਼ਿਲਾਫ਼ ਆਪ ਤੇ ਕਾਂਗਰਸ ਚ ਸੈਟਿੰਗ, ਕਿਸਾਨ ਅੰਦੋਲਨ ਓਹਲ
*ਝੂਠੀਆਂ ਗਰੰਟੀਆਂ ਦਾ ਜਵਾਬ ਸੂਬੇ ਦੇ ਲੋਕ ਆਪ ਉਮੀਦਵਾਰਾਂ ਦੀਆਂ
*ਤਿੰਨੋਂ ਬਾਹਰੀ ਪਾਰਟੀ ਦੀਆਂ ਕਰਤੂਤਾਂ ਦਾ ਸੰਤਾਪ ਭੋਗ ਰਿਹਾ ਪੰਜ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42187819

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us